Home /punjab /

Illegal Mining: ਗੁਰਦਾਸਪੁਰ 'ਚ ਪੁਲਿਸ ਥਾਣੇ ਦੇ ਪਿੱਛੇ ਹੋ ਰਹੀ ਨਾਜਾਇਜ਼ ਮਾਈਨਿੰਗ, ਪੁਲਿਸ ਨੂੰ ਆਉਂਦੇ ਦੇਖ ਜੇ.ਸੀ.ਬੀ. ਅਤੇ ਟਿੱਪਰ ਛੱਡ ਕੇ ਭੱਜੇ

Illegal Mining: ਗੁਰਦਾਸਪੁਰ 'ਚ ਪੁਲਿਸ ਥਾਣੇ ਦੇ ਪਿੱਛੇ ਹੋ ਰਹੀ ਨਾਜਾਇਜ਼ ਮਾਈਨਿੰਗ, ਪੁਲਿਸ ਨੂੰ ਆਉਂਦੇ ਦੇਖ ਜੇ.ਸੀ.ਬੀ. ਅਤੇ ਟਿੱਪਰ ਛੱਡ ਕੇ ਭੱਜੇ

ਨਾਜਾਇਜ਼

ਨਾਜਾਇਜ਼ ਮਾਈਨਿੰਗ ਵਾਲੀ ਥਾਂ 'ਤੇ ਪਹੁੰਚੇ ਪੁਲਿਸ ਅਧਿਕਾਰੀ

Gurdaspur: ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਮਾਈਨਿੰਗ ਵਾਲੀ ਥਾਂ 'ਤੇ ਪੁੱਜੇ ਤਾਂ ਟਿੱਪਰ ਚਾਲਕ ਅਤੇ ਜੇਸੀਬੀ ਚਾਲਕ ਮੌਕੇ ਤੋਂ ਭੱਜਦੇ ਨਜ਼ਰ ਆਏ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਥਾਂ 'ਤੇ ਪਿਛਲੇ ਕਾਫੀ ਸਮੇਂ ਤੋਂ ਮਾਈਨਿੰਗ ਚੱਲ ਰਹੀ ਹੈ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹ ਲ

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ
    ਗੁਰਦਾਸਪੁਰ---ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਈਨਿੰਗ 'ਤੇ ਨਕੇਲ ਕੱਸਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨਪਰ ਗੁਰਦਾਸਪੁਰ ਦੇ ਥਾਣਾ ਤਿੱਬੜ ਦੇ ਪਿੱਛੇ ਲਗਭਗ 20 ਏਕੜ ਰਕਬੇ ਵਿੱਚ ਜੇਸੀਬੀ ਨਾਲ ਛੇ-ਛੇ ਫੁੱਟ ਮਿੱਟੀ ਪੁੱਟੀ ਜਾ ਰਹੀ ਸੀ।ਜਦੋਂ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਮਾਈਨਿੰਗ ਵਾਲੀ ਥਾਂ 'ਤੇ ਪੁੱਜੇ ਤਾਂ ਟਿੱਪਰ ਚਾਲਕ ਅਤੇ ਜੇਸੀਬੀ ਚਾਲਕ ਮੌਕੇ ਤੋਂ ਭੱਜਦੇ ਨਜ਼ਰ ਆਏ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਥਾਂ 'ਤੇ ਪਿਛਲੇ ਕਾਫੀ ਸਮੇਂ ਤੋਂ ਮਾਈਨਿੰਗ ਚੱਲ ਰਹੀ ਹੈ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹ ਲੋਕ ਨਹੀਂ ਹੱਟ ਰਹੇ।


    ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਪਹੁੰਚੇ ਥਾਣਾ ਤਿਬੜ ਦੇ ਐਸ.ਐਚ.ਓ. ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਵਸੈਨਾ ਦੇ ਆਗੂ ਨੇ ਮਾਈਨਿੰਗ ਦੇ ਬਾਰੇ ਦੱਸਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਇਕ ਟਿੱਪਰ ਅਤੇ ਜੇਸੀਬੀ ਨੂੰ ਕਾਬੂ ਕੀਤਾ ਹੈ। ਇਹਨਾਂ ਮਿੱਟੀ ਤਸਕਰਾਂ ਵਲੋਂ ਇਥੇ ਨਜਾਇਜ ਮਿੱਟੀ ਜਰੂਰਤ ਨਾਲੋਂ ਵੱਧ ਪੁੱਟੀ ਗਈ ਹੈ ਮਾਇਨਿਗ ਵਿਭਾਗ ਦੇ ਅਧਿਕਾਰੀ ਉਹਨਾਂ ਨੂੰ ਜੋ ਰਿਪੋਰਟ ਬਣਾ ਕੇ ਦੇਣਗੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।

    ਮਾਈਨਿੰਗ ਵਿਭਾਗ ਦੇ ਅਧਿਕਾਰੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਨਜਾਇਜ ਮਿੱਟੀ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਫੜਨ ਲਈ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਇਹ ਲੋਕ ਭੱਜ ਜਾਂਦੇ ਹਨ। ਉਹਨਾਂ ਦਸਿਆ ਕਿ ਡੀਸੀ ਗੁਰਦਾਸਪੁਰ ਵਲੋਂ ਇਹਨਾਂ ਨੂੰ ਢਾਈ ਫੁੱਟ ਤੱਕ ਮਿੱਟੀ ਦੀ ਆਗਿਆ ਦਿੱਤੀ ਗਈ ਹੈ ਪਰ ਇਹ ਲੋਕ ਪੈਸੇ ਕਮਾਉਣ ਲਈ 6-6 ਫੁੱਟ ਤੱਕ ਮਿੱਟੀ ਪੁੱਟ ਕੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮੌਕੇ ਤੋਂ ਇਕ ਟਿੱਪਰ ਇਕ ਜੇਸੀਬੀ ਕਾਬੂ ਕੀਤੀ ਗਈ ਹੈ ਅਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ
    First published:

    ਅਗਲੀ ਖਬਰ