Home /punjab /

ਗੁਰਦਾਸਪੁਰ 'ਚ ਲੋਕਹਿੱਤ ਲਈ ਸਰਕਾਰੀ ਫੀਸ ਤਹਿਤ ਕੰਮ ਕਰਵਾਉਣ ਲਈ ਵਿੱਢੀ ਮੁਹਿੰਮ ਹੋਈ ਕਾਮਯਾਬ

ਗੁਰਦਾਸਪੁਰ 'ਚ ਲੋਕਹਿੱਤ ਲਈ ਸਰਕਾਰੀ ਫੀਸ ਤਹਿਤ ਕੰਮ ਕਰਵਾਉਣ ਲਈ ਵਿੱਢੀ ਮੁਹਿੰਮ ਹੋਈ ਕਾਮਯਾਬ

ਮੋਹਿਮ ਕਾਮਜਾਬ ਹੋਣ 'ਤੇ ਜਾਣਕਾਰੀ ਦੇਂਦੇ ਹੋਏ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ

ਮੋਹਿਮ ਕਾਮਜਾਬ ਹੋਣ 'ਤੇ ਜਾਣਕਾਰੀ ਦੇਂਦੇ ਹੋਏ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋ ਦਿੱਤੀਆਂ ਗਈਆਂ ਹਦਾਇਤਾਂ ਤਹਿਤ ਲੋਕਹਿੱਤ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ (deputy commissioner Mohammad ishfaq) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਹਿਸੀਲ ਦਫਤਰਾਂ ਵਿਚ ਵੱਖ-ਵੱਖ ਦਸਤਾਵੇਜ਼ (Documents) ਨੂੰ ਲਿਖਣ ਲਈ ਨਿਰਧਾਰਤ ਕੀਤੀ ਸਰਕਾਰੀ ਫੀਸ ਤਹਿਤ ਕੰਮ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਕਾਮਯਾਬ ਹੋਈ ਹੈ ਤੇ ਇਸ ਉਪਰਾਲੇ ਦੇ ਚੰਗੇ ਨਤੀਜੇ ਵੇਖਣ ਨੂੰ ਮਿਲੇ ਹਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਪੰਜਾਬ ਸਰਕਾਰ ਵੱਲੋ ਦਿੱਤੀਆਂ ਗਈਆਂ ਹਦਾਇਤਾਂ ਤਹਿਤ ਲੋਕਹਿੱਤ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ (deputy commissioner Mohammad ishfaq) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਹਿਸੀਲ ਦਫਤਰਾਂ ਵਿਚ ਵੱਖ-ਵੱਖ ਦਸਤਾਵੇਜ਼ (Documents) ਨੂੰ ਲਿਖਣ ਲਈ ਨਿਰਧਾਰਤ ਕੀਤੀ ਸਰਕਾਰੀ ਫੀਸ ਤਹਿਤ ਕੰਮ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਕਾਮਯਾਬ ਹੋਈ ਹੈ ਤੇ ਇਸ ਉਪਰਾਲੇ ਦੇ ਚੰਗੇ ਨਤੀਜੇ ਵੇਖਣ ਨੂੰ ਮਿਲੇ ਹਨ।

  ਤਹਿਸੀਲਾਂ ਵਿਚ ਕੰਮ ਕਰਵਾਉਣ ਆਉਂਦੇ ਲੋਕਾਂ ਕੋਲੋਂ ਉੱਚ ਅਧਿਕਾਰੀਆਂ ਵਲੋਂ ਲਈ ਜਾ ਰਹੀ ਫੀਡਬੈਕ ਤਹਿਤ ਪਿਆਰਾ ਸਿੰਘ ਵਾਸੀ ਦੀਨਾਨਗਰ (Dinanagar) ਨੇ ਦੱਸਿਆ ਕਿ ਉਸ ਨੇਤਹਿਸੀਲ ਦੀਨਾਨਗਰ ਤੋਂ ਪੈਲੀ ਦੀ ਰਜਿਸਟਰੀ ਕਰਵਾਈ ਸੀ ਅਤੇ ਸਰਕਾਰੀ ਰੇਟ (Government Rates) ਅਨੁਸਾਰ ਕੰਮ ਹੋਣ ਤੇ ਉਸਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਤਹਿਸੀਲ ਵਿਚ ਮਾਲ ਵਿਭਾਗ ਦੇ ਅਧਿਕਾਰੀਆ ਵਲੋ ਪਹਿਲ ਦੇ ਆਧਾਰ 'ਤੇ ਲੋਕਾਂ ਦੇ ਕੱਮ ਕੀਤੇ ਜਾ ਰਹੇ ਹਨ, ਜੋ ਕਿ ਤਸੱਲੀ ਵਾਲੀ ਗੱਲ ਹੈ।

  ਧਾਰੀਵਾਲ ਦੇ ਸ਼ੁਸੀਲ ਕੁਮਾਰ ਨੇ ਦੱਸਿਆ ਕਿ ਉਸ ਨੇਪ੍ਰਾਪਰਟੀ ਟਰਾਂਸਫਰ ਦਾ ਕੰਮ ਕੀਤਾ ਹੈ ਅਤੇ ਉਸਨੂੰਕੋਈ ਦਿੱਕਤ ਨਹੀਂ ਆਈ ਅਤੇ ਉਸ ਨੇ ਪੰਜਾਬ ਸਰਕਾਰ (Punjab Government) ਅਤੇ ਪ੍ਰਸ਼ਾਸਨ ਦਾ ਇਹ ਕੰਮ ਨਿਰਧਾਰਤ ਸਰਕਾਰੀ ਫੀਸ 'ਤੇ ਕਰਵਾਉਣ ਲਈ ਧੰਨਵਾਦ ਕੀਤਾ। ਮਨਦੀਪ ਕੇਰ, ਜਿਸ ਕੋਲ ਆਪਣੀ ਜ਼ਮੀਨ ਦੀ ਰਜਿਸਟਰੀ ਸੀ, ਨੇ ਕਿਹਾ ਕਿ ਉਸ ਨੂੰ ਕਾਹਨੂੰਵਾਨ ਤਹਿਸੀਲ ਦਫ਼ਤਰ ਨਾਲ ਕੋਈ ਸਮੱਸਿਆ ਨਹੀਂ ਹੈ ਅਤੇ ਨਾ ਹੀ ਕੋਈ ਜ਼ਿਆਦਾ ਖਰਚਾ ਲਿਆ ਗਿਆ ਹੈ। ਆਪਣੀ ਜਮੀਨ ਦੀ ਰਜਿਸਟਰੀ ਕਰਵਾਉਣ ਵਾਲੀ ਮਨਦੀਪ ਕੇਰ ਨੇ ਦੱਸਿਆ ਕਿ ਉਸਨੂੰ ਕਾਹਨੂੰਵਾਨ ਤਹਿਸੀਲ ਦਫਤਰ ਵਿਚ ਕੋਈ ਮੁਸ਼ਕਿਲ ਨਹੀ ਆਈ ਤੇ ਕੋਈ ਓਵਰ ਚਾਰਜ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਬਟਾਲਾ ਤੋਂ ਬਲਵਿੰਦਰ ਸਿੰਘ ਨੇ ਰਜਿਸਟਰੀ ਅਤੇ ਡੇਰਾ ਬਾਬਾ ਨਾਨਕ ਤਹਿਸੀਲ ਤੋ ਜਮੀਨ ਦਾ ਤਬਾਦਲਾ ਕਰਵਾਉਣ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਤਹਿਸੀਲਾਂ ਵਿਚ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਜਿਲਾ ਪਰਸ਼ਾਸਨ ਵਲੋ ਉਠਾਏ ਗਏ ਕਦਮਾਂ ਨਾਲ ਬਹੁਤ ਰਾਹਤ ਮਿਲੀ ਹੈ ਤੇ ਲੋਕਾਂ ਦੇ ਕੰਮ ਬਿਨਾਂ ਦੇਰੀ ਅਤੇ ਨਿਰਧਾਰਿਤ ਸਰਕਾਰੀ ਫੀਸਾਂ ਤਹਿਤ ਹੋ ਰਹੇ ਹਨ।

  ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਦਸਤਾਵੇਜ਼ ਲਿਖਣ ਲਈ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ,ਜਿਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਮੰਤਵ ਨਾਲ ਤਹਿਸੀਲਾਂ ਵਿਚੋ ਕੰਮ ਕਰਵਾ ਕੇ ਗਏ ਲੋਕਾਂ ਕੋਲੋ ਫੋਨ ਕਰਕੇ ਉੱਚ ਅਧਿਕਾਰੀਆਂ ਜਿਵੇ ਏਡੀਸੀ (ਜ), ਐਸਡੀਐਮ, ਜ਼ਿਲ੍ਹਾ ਮਾਲ ਅਫਸਰ ਸਮੇਤ ਹੋਰਨਾ ਅਧਿਕਾਰੀਆਂ ਵਲੋ ਜਾਣਕਾਰੀ ਲਈ ਜਾਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੌਰਾਨ ਕੋਈ ਮੁਸ਼ਕਿਲ ਨਾ ਆਵੇ, ਉਸਨੂੰ ਯਕੀਨੀ ਬਣਾਉਣ ਲਈ ਇਹ ਉਪਰਾਲਾ ਵਿੱਢਿਆ ਗਿਆ ਹੈ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਮਾਲ ਵਿਭਾਗ ਇਕ ਟੀਮ ਵਜੋ ਲੋਕਹਿਤ ਲਈ ਕੰਮ ਕਰਨ ਲਈ ਵਚਨਬੱਧ ਹੈ।

  ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਸੀਕਾ ਨਵੀਸਾਂ ਕੋਲੋ ਨਿਰਧਾਰਤ ਫੀਸ ਅਨੁਸਾਰ ਹੀ ਕੰਮ ਕਰਵਾਉਣ ਅਤੇ ਜੇਕਰ ਕੋਈ ਵਸੀਕਾ ਨਵੀਸ ਓਵਰ ਚਾਰਜ ਕਰਦਾ ਹੈ, ਤਾਂ ਉਸਦੀ ਸ਼ਿਕਾਇਤ (WhatsApp Number) ਵਟਸਐਪ ਨੰਬਰ 62393-01830, ਫੋਨ ਕਾਲ, ਕਰਨ ਲਈ 94640-67839 ਨੰਬਰ ਤੇ ਈਮੇਲceabranchgsp@gmail.comਰਾਹੀਂ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
  Published by:rupinderkaursab
  First published:

  Tags: Campaign, Gurdaspur, Punjab government

  ਅਗਲੀ ਖਬਰ