Home /News /punjab /

Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ

Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ

Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ (ਸੰਕੇਤਿਕ ਫੋਟੋ)

Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ (ਸੰਕੇਤਿਕ ਫੋਟੋ)

ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਬਜ਼ੁਰਗ ਔਰਤ ਕੋਲੋਂ 7 ਲੱਖ ਤੋਂ ਵੱਧ ਰਕਮ ਦੀ ਧੋਖਾਧੜੀ ਕੀਤੀ ਹੈ।  

  • Share this:
    ਗੁਰਦਾਸਪੁਰ-  ਆਨਲਾਈਨ ਫਰਾਡ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸਰਕਾਰ ਵੱਲੋਂ ਲੋਕਾਂ ਨੂੰ ਧੋਖਾਧੜੀ ਤੋਂ ਸੁਚੇਤ ਰਹਿਣ ਲਈ ਅਲਰਟ ਕੀਤਾ ਜਾਂਦਾ ਹੈ ਪਰ ਫੇਰ ਵੀ ਲੋਕਾਂ ਸ਼ਾਤਿਰਾਂ ਦੇ ਝਾਂਸੇ ਵਿੱਚ ਆ ਕੇ ਆਪਣਾ ਸਭ ਕੁਝ ਗੁਆ ਲੈਂਦੇ ਹਨ।  ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਬਜ਼ੁਰਗ ਔਰਤ ਕੋਲੋਂ 7 ਲੱਖ ਤੋਂ ਵੱਧ ਰਕਮ ਦੀ ਧੋਖਾਧੜੀ ਕੀਤੀ ਹੈ।

    ਜਾਣਕਾਰੀ ਅਨੁਸਾਰ ਪਰਮਿੰਦਰ ਕੌਰ ਪਤਨੀ ਮਹਿੰਦਰ ਸਿੰਘ, ਵਾਸੀ ਗਲੀ ਨੰ:3 ਬਾਬਾ ਟਹਿਲ ਸਿੰਘ ਕਲੋਨੀ ਤਿੱਬੜੀ ਰੋਡ, ਗੁਰਦਾਸਪੁਰ ਨੂੰ ਫੋਨ ਆਇਆ ਸੀ। ਠੱਗਾਂ ਨੇ ਪੀੜਤ ਦਾ ਫਰਜ਼ੀ ਰਿਸ਼ਤੇਦਾਰ ਅਤੇ ਉਨ੍ਹਾਂ ਦਾ ਫਰਜੀ ਵਕੀਲ ਬਣ ਕੇ ਫੋਨ ਕਾਲ ਕਰਕੇ 7 ਲੱਖ 80 ਹਜ਼ਾਰ ਰੁਪਏ ਠੱਗਾਂ ਵੱਲੋਂ ਵੱਖ-ਵੱਖ  ਅਕਾਊਟਾਂ ਵਿੱਚ ਪਵਾ ਲਏ ਗਏ। ਬਾਬੂਸ਼ਾਹੀ ਵਿੱਚ ਛਪੀ ਰਿਪੋਰਟ ਅਨੁਸਾਰ ਪੀੜਤ ਨੇ ਇਸ ਸਬੰਧੀ ਸ਼ਿਕਾਇਤ ਕੀਤੀ ਅਤੇ ਸਾਈਬਰ ਸੈੱਲ ਨੇ ਇਨਕੁਆਰੀ ਕਰਨ ਤੋਂ ਬਾਅਦ ਥਾਣਾ ਸਿਟੀ ਗੁਰਦਾਸਪੁਰ ਵਿੱਚ  ਨਾ-ਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
    Published by:Ashish Sharma
    First published:

    Tags: Gurdaspur, ONLINE FRAUD

    ਅਗਲੀ ਖਬਰ