Home /punjab /

Gurdaspur: ਗੁਰਦਾਸਪੁਰ ਵਿੱਚ ਕਿਸਾਨਾਂ ਨੂੰ ਮੱਛਲੀ ਪਾਲਣ ਬਾਰੇ ਦਿੱਤੀ ਗਈ ਜਾਣਕਾਰੀ 

ਮੱਛਲੀ ਪਾਲਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਅਧਿਕਾਰੀ 

ਗੁਰਦਾਸਪੁਰ: ਪੰਜਾਬ ਸਰਕਾਰ (Punjab Government) ਕਿਸਾਨਾਂ ਨੂੰ ਰਵਾਇਤੀ ਫ਼ਸਲਾਂ (Traditional Crops) ਦੇ ਨਾਲ-ਨਾਲ ਸਹਾਇਕ ਧੰਧਾ (Ancillary business) ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ। ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਕਾਰਨ ਕਈ ਅਗਾਂਹਵਧੂ ਕਿਸਾਨ ਸਹਾਇਕ ਧੰਦੇ ਕਰਕੇ ਭਾਰੀ ਮੁਨਾਫ਼ਾ ਕਮਾ ਰਹੇ ਹਨ। ਗੁਰਦਾਸਪੁਰ ਵਿੱਚ ਮੁੱਖ ਕਾਰਜਕਾਰੀ ਅਫਸਰ ਸਰਵਨ ਸਿੰਘ ਦੀ ਪ੍ਰਧਾਨਗੀ ਹੇਠ ਮੱਛੀਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਵਲੋਂ ਨੈਸ਼ਨਲ ਫਿਸ਼ ਫਾਰਮਰਜ਼ ਡੇ ਮੱਛੀ ਪੂੰਗ ਫਾਰਮ ਹਯਾਤਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਗਿਆ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਜਿਸ ਵਿਚ 26 ਦੇ ਕਰੀਬ ਅਗਾਂਹਵਧੂਫਾਰਮਰਾਂ ਨੇ ਭਾਗ ਲਿਆ। ਜਿਸ ਵਿਚ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਜਿਹਨਾ ਵਿਚ ਗੁਰਿੰਦਰ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ, ਰਾਜੀਵ ਕੁਮਾਰ ਫਾਰਮ ਸੁਪਰਡੈਂਟ, ਹਰਵਿੰਦਰ ਸਿੰਘ ਮੱਛੀ ਪਾਲਣ ਅਫਸਰ ਡੇਰਾ ਬਾਬਾ ਨਾਨਕ,ਵਿਸ਼ਾਲ ਸ਼ਰਮਾ ਮੱਛੀ ਪਾਲਣ ਅਫਸਰ ਗੁਰਦਾਸਪੁਰ ਅਤੇ ਨਿਮਰਤਾ ਰਾਏ, ਮੱਛੀ ਪਾਲਣ ਅਫਸਰ ਪਠਾਨਕੋਟ ਹਾਜ਼ਰਸਨ।

ਮੱਛੀ ਕਾਸਤਕਾਰਾਂ ਨੂੰ ਮੱਛੀ ਪਾਲਣ ਦੀਆਂ ਵੱਖ-ਵੱਖ ਸਕੀਮਾਂ ਅਤੇ ਨਵੀਆਂ ਤਕਨੀਕਾਂ ਜਿਵੇਂਕਿ ਆਰ.ਏ.ਐਸ ਬਾਇੳਫਲਾਕ ਤੋਂ ਜਾਣੂ ਕਰਵਾਇਆ ਗਿਆ। ਅੰਤ ਵਿੱਚ ਆਏ ਹੋਏਫਾਰਮਰਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਫਾਰਮਰਾਂ ਵੱਲੋ ਇਸ ਪ੍ਰੋਗਰਾਮ ਵੀਹ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

Published by:rupinderkaursab
First published:

Tags: Gurdaspur, Punjab