Home /punjab /

Fish Farmer: ਮਿਆਣੀ ਝਮੇਲਾ 'ਚ ਮੱਛੀ ਪਾਲਕਾਂ ਨੂੰ ਦਿੱਤੀ ਜ਼ਮੀਨ ਦੀ ਲੀਜ਼ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਰੱਦ 

Fish Farmer: ਮਿਆਣੀ ਝਮੇਲਾ 'ਚ ਮੱਛੀ ਪਾਲਕਾਂ ਨੂੰ ਦਿੱਤੀ ਜ਼ਮੀਨ ਦੀ ਲੀਜ਼ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਰੱਦ 

ਪੰਜਾਬ

ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮੱਛੀ ਪਾਲਕ

ਗੁਰਦਾਸਪੁਰ: ਪੰਜਾਬ ਸਰਕਾਰ (Punjab Government) ਵੱਲੋਂ ਲਗਾਤਾਰ ਪੰਚਾਇਤੀ ਜ਼ਮੀਨਾਂ (Panchayat lands) ਖਾਲੀ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਗੁਰਦਾਸਪੁਰ (Gurdaspur) ਵਿੱਚ 298 ਏਕੜ ਦੀ ਪੁਰਾਣੀ ਲੀਜ਼ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਹੈ।ਉਧਰ, ਇਸ ਜ਼ਮੀਨ ’ਤੇ ਕਈ ਕਿਸਾਨ ਪਿਛਲੇ ਕਈ ਸਾਲਾਂ ਤੋਂ ਮੱਛੀ ਪਾਲਣ (Fish Farming) ਦਾ ਧੰਦਾ ਕਰ ਰਹੇ ਹਨ ਜਿਨ੍ਹਾਂ ਨੇ ਅੱਜ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ 15 ਜੁਲਾਈ ਨੂੰ ਇਸ ਜ਼ਮੀਨ ’ਤੇ ਬੋਲੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬੋਲੀ ਰੱਦ ਨਾ ਕੀਤੀ ਤਾਂ ਉਹ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਇਸ ਸਬੰਧੀ ਜਾਣਕਾਰੀ ਦਿੰਦਿਆਂ ਮੱਛੀ ਪਾਲਕਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਮਿਆਣੀ ਝਮੇਲਾ ਵਿੱਚ 409 ਏਕੜ ਦਾ ਰਕਬਾ ਪੰਚਾਇਤ ਦੇ ਕੋਲ ਹੈ ਜਿਸ ਵਿੱਚੋ 298 ਏਕੜ ਵਿੱਚ ਮੱਛੀ ਪਾਲਕ ਕੰਮ ਕਰ ਰਹੇ ਹਨ ਅਤੇ ਇਸ ਜਮੀਨ ਨੂੰ 10-10 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ ਸੀ ਅਤੇ ਇਹ ਲੀਜ਼ 2028 ਵਿੱਚ ਖ਼ਤਮ ਹੋਣੀ ਹੈ ਪਰ ਸਰਕਾਰ ਨੇ ਇਹ ਲੀਜ਼ ਨੂੰ ਰੱਦ ਕਰ ਦਿੱਤਾ ਹੈ ਅਤੇ 15 ਜੁਲਾਈ ਨੂੰ ਨਵੀਂ ਬੋਲੀ ਕਰਵਾਉਣ ਦੇ ਹੁਕਮ ਦਿੱਤੇ ਹਨ।

  ਜਿਸ ਨਾਲ 50 ਤੋਂ 60 ਮੱਛੀ ਪਾਲਕਾਂ ਦਾ ਲੱਖਾਂ ਦਾ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਕਿ ਸਰਕਾਰ ਇਸ ਪਿੰਡ ਵਿੱਚ ਜੌ 100 ਏਕੜ ਦੇ ਕਰੀਬ ਛੰਭ ਦੀ ਜ਼ਮੀਨ ਹੈ ਉਸਨੂੰ ਆਬਾਦ ਕਰਨ ਦੀ ਪਹਿਲ ਕਦਮੀ ਕਰੇ ਨਾਂ ਕਿ ਬੰਜਰ ਜ਼ਮੀਨ ਨੂੰ ਅਬਾਦ ਕਰਨ ਵਾਲੇ ਲੋਕਾਂ ਨੂੰ ਉਜਾੜੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਬੋਲੀ ਰੱਦ ਨਾਂ ਕਿਤੀ ਤਾਂ ਉਹ ਵਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸਯੂਕਤ ਕਿਸਾਨ ਮੋਰਚੇ ਦੇ ਆਗੂ ਵੀ ਮੱਛੀ ਪਾਲਕਾਂ ਦੇ ਹੱਕ ਵਿਚ ਉਤਰੇ ਅਤੇ ਕਿਹਾ ਕਿ ਉਹ ਬੋਲੀ ਰੱਦ ਕਰਵਾਕੇ ਹੀ ਪਿੱਛੇ ਹਟਣਗੇ।

  ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਡੀ.ਪੀ.ਓ ਗੁਰਦਾਸਪੁਰ ਸੰਦੀਪ ਮਲਹੋਤਰਾ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਮਿਆਣੀ ਝਮੇਲਾ ਵਿੱਚ 409 ਏਕੜ ਦਾ ਰਕਬਾ ਪੰਚਾਇਤ ਦੇ ਕੋਲ ਹੈ ਜਿਸ ਵਿੱਚੋ 298 ਏਕੜ ਦੀ ਬੋਲੀ ਮੁੜ ਤੋ ਕਰਵਾਈ ਜਾ ਰਹੀਂ ਹੈ ਕਿਉਕਿ ਇਸ ਜ਼ਮੀਨ ਨੂੰ ਪਿਛਲੀਆਂ ਪੰਚਾਇਤ ਨੇ ਸਰਕਾਰ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਬਿਨਾਂ ਕੋਈ ਇਸ਼ਤਿਹਾਰ ਦਿੱਤੇ ਇਹ ਜ਼ਮੀਨਾਂ ਲੀਜ਼ 'ਤੇ ਦਿੱਤੀਆਂ ਸਨ। ਇਹ ਲਈ ਹੁਣ ਮਜੂਦਾ ਪੰਚਾਇਤ ਅਤੇ ਸਾਬਕਾ ਸਰਪੰਚ ਅਤੇ ਮਜੂਦਾ ਸਰਪੰਚ ਨੇ ਲਿੱਖ ਕੇ ਦਿੱਤਾ ਹੈ ਕਿ ਇਹ ਪੁਰਾਣੇ ਪੱਟੇ ਰੱਦ ਕਿਤੇ ਜਾਣ ਅਤੇ ਇਸ ਜ਼ਮੀਨ ਦੀ ਜਨਤਕ ਬੋਲੀ ਕਰਵਾਈ ਜਾਵੇ ਅੱਤੇ ਇਹ ਬੋਲੀ 15 ਜੁਲਾਈ ਨੂੰ ਪ੍ਰਸਾਸ਼ਨ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਕਰਵਾਈ ਜਾਵੇਂਗੀ ਜੇਕਰ ਕੋਈ ਮੱਛੀ ਪਾਲਕ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਹਣਾ ਨਾਲ ਗੱਲਬਾਤ ਕਰ ਸੱਕਦਾ ਹੈ।

  Published by:rupinderkaursab
  First published:

  Tags: Farmers, Gurdaspur, Punjab