Home /punjab /

National Doctor's Day: ਰਾਸ਼ਟਰੀ ਡਾਕਟਰ ਦਿਵਸ 'ਤੇ ਦੇਖੋ ਇੱਕ ਸਮਾਜ ਸੇਵੀ ਡਾਕਟਰ ਦੀ ਇਹ ਖਾਸ ਕਹਾਣੀ

National Doctor's Day: ਰਾਸ਼ਟਰੀ ਡਾਕਟਰ ਦਿਵਸ 'ਤੇ ਦੇਖੋ ਇੱਕ ਸਮਾਜ ਸੇਵੀ ਡਾਕਟਰ ਦੀ ਇਹ ਖਾਸ ਕਹਾਣੀ

X
ਖ਼ੂਨ

ਖ਼ੂਨ ਜਾਂਚ ਕਰਦਾ ਹੋਇਆ ਡਾਕਟਰ ਭੱਲਾ

ਗੁਰਦਾਸਪੁਰ: 1 ਜੁਲਾਈ 'ਰਾਸ਼ਟਰੀ ਡਾਕਟਰ ਦਿਵਸ' (National Doctor's Day) ਹੈ। ਇਸ ਸਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਡਾਕਟਰ ਦੀ ਜੋ 35 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਇਹ ਡਾਕਟਰ ਪਹਿਲਾਂ ਸਰਕਾਰੀ ਨੌਕਰੀ ਕਰਦਾ ਸੀ ਅਤੇ ਹੁਣ ਚੈਰੀਟੇਬਲ ਹਸਪਤਾਲ (Charitable Hospital) ਵਿੱਚ ਮੁਫ਼ਤ ਸੇਵਾਵਾਂ ਦੇ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਡਾਕਟਰ ਸੰਜੀਵ ਭੱਲਾ ਦੀ ਜਿਸ ਨੇ ਕੋਰੋਨਾ ਦੇ ਦੌਰ ਵਿੱਚ ਬਿਨਾਂ ਘਰ ਜਾ ਕੇ ਲੋਕਾਂ ਦੀ ਸੇਵਾ ਕੀਤੀ। ਡਾਕਟਰ ਭੱਲਾ ਦੀ ਪਤਨੀ ਦੀ ਕੋਰੋਨਾ (Corana) ਦੌਰਾਨ ਮੌਤ ਹੋ ਗਈ ਸੀ ਪਰ ਡਾਕਟਰ ਭੱਲਾ ਆਪਣੀ ਪਤਨੀ ਦੇ ਸਸਕਾਰ ਤੋਂ ਤੁਰੰਤ ਬਾਅਦ ਹਸਪਤਾਲ ਪਹੁੰਚੇ ਅਤੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਡਾ: ਸੰਜੀਵ ਭੱਲਾ ਨੇ ਕਿਹਾ ਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ, ''ਮੇਰਾ ਸੁਪਨਾ ਆਈਏਐਸ ਅਫਸਰ (IAS Officer) ਬਣਨਾ ਸੀ ਪਰ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਡਾਕਟਰ ਬਣਾਂ। ਉਸ ਨੇ ਕਿਹਾ, \"ਮੇਰੀ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੀਐਮਟੀ ਟੈਸਟ (PMT Test) ਪਾਸ ਕਰਨ ਤੋਂ ਬਾਅਦ, ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਅਤੇ ਬਹੁਤ ਘੱਟ ਪੈਸਿਆਂ ਵਿੱਚ ਸਰਕਾਰੀ ਮੈਡੀਕਲ ਸੀਟ ਪ੍ਰਾਪਤ ਕੀਤੀ ਅਤੇ ਮੈਡੀਕਲ ਕਰਨ ਤੋਂ ਬਾਅਦ ਸਰਕਾਰੀ ਨੌਕਰੀ (Government Job) ਵੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਸਰਕਾਰੀ ਸੇਵਾ ਦੇ ਨਾਲ ਨਾਲ ਸਮਾਜ ਸੇਵਾ ਦਾ ਕੰਮ ਵੀ ਕੀਤਾ ਜਾਵੇ।

ਜਿਸ ਤੋਂ ਬਾਅਦ ਮੈਂ ਬਿਰਧ ਆਸ਼ਰਮ ਅਤੇ ਝੁੱਗੀ-ਝੌਂਪੜੀ (Slum Area) ਵਾਲੇ ਖੇਤਰ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।ਉਨ੍ਹਾਂ ਕਿਹਾ ਕਿ ਜਦੋਂ ਬਟਾਲਾ ਵਿੱਚ ਡਾਇਲਸਿਸ ਮਸ਼ੀਨ (Dialysis machine) ਨਹੀਂ ਸੀ ਤਾਂ ਲੋਕਾਂ ਨੂੰ ਡਾਇਲਸਿਸ ਲਈ ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਜਿਸ ਨੂੰ ਦੇਖਦੇ ਹੋਏ ਮੈਂ ਸਰਬੱਤ ਦਾ ਭਲਾ ਟਰੱਸਟ ਨੂੰ ਬੇਨਤੀ ਕਰਕੇ ਬਟਾਲਾ ਵਾਸੀਆਂ ਲਈ ਡੈੱਲਸਿਜ਼ ਮਸ਼ੀਨ ਲਗਵਾਈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਰਕੇ ਮੈਨੂੰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਮੈਂ ਵੀ ਲੋਕਾਂ ਲਈ ਕੁਝ ਕਰ ਸਕਿਆ ਹਾਂ।

ਉਨ੍ਹਾਂ ਵਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ 'ਤੇ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹਾਂ।

Published by:rupinderkaursab
First published:

Tags: Gurdaspur, Punjab