Home /punjab /

‘ਫਿੱਟ ਇੰਡੀਆ ਫਰੀਡਮ ਦੌੜ’ ਰਾਹੀਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਨੇ ਦਿੱਤਾ ਚੰਗੀ ਸਿਹਤ ਦਾ ਸੁਨੇਹਾ

‘ਫਿੱਟ ਇੰਡੀਆ ਫਰੀਡਮ ਦੌੜ’ ਰਾਹੀਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਨੇ ਦਿੱਤਾ ਚੰਗੀ ਸਿਹਤ ਦਾ ਸੁਨੇਹਾ

‘ਫਿੱਟ ਇੰਡੀਆ ਫਰੀਡਮ ਦੌੜ’ ਰਾਹੀਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਨੇ ਦਿੱਤਾ ਚੰਗੀ ਸਿਹਤ ਦਾ ਸੁਨੇਹਾ

‘ਫਿੱਟ ਇੰਡੀਆ ਫਰੀਡਮ ਦੌੜ’ ਰਾਹੀਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਨੇ ਦਿੱਤਾ ਚੰਗੀ ਸਿਹਤ ਦਾ ਸੁਨੇਹਾ

ਡਿਪਟੀ ਕਮਿਸ਼ਨਰ ਵਲੋਂ ‘ਫਿੱਟ ਇੰਡੀਆ ਫਰੀਡਮ ਦੌੜ 2.0 ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਆਪ ਖੁਦ ਦੌੜ ਵਿੱਚ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਨਹਿਰੂ ਯੁਵਾ ਕੇਂਦਰ ਦੇ 75 ਵਲੰਟੀਅਰਾਂ ਵਲੋਂ 7 ਕਿਲੋਮੀਟਰ ਲੰਬੀ ਦੌੜ ਵਿੱਚ ਹਿੱਸਾ ਲਿਆ।

 • Share this:
  ਜਤਿਨ ਸ਼ਰਮਾ, ਗੁਰਦਾਸਪੁਰ

  ‘ਨਹਿਰੂ ਯੁਵਾ ਕੇਂਦਰ’ ਗੁਰਦਾਸਪੁਰ ਵੱਲੋਂ ‘ਫਿੱਟ ਇੰਡੀਆ ਫਰੀਡਮ ਦੌੜ 2.0, ਛੋਟਾ ਘੱਲੂਘਾਰਾ ਛੰਬ, ਕਾਹਨੂੰਵਾਨ ਵਿਖੇ ਕਰਵਾਈ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਡਿਪਟੀ ਕਮਿਸ਼ਨਰ ਵਲੋਂ ‘ਫਿੱਟ ਇੰਡੀਆ ਫਰੀਡਮ ਦੌੜ 2.0 ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਆਪ ਖੁਦ ਦੌੜ ਵਿੱਚ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਨਹਿਰੂ ਯੁਵਾ ਕੇਂਦਰ ਦੇ 75 ਵਲੰਟੀਅਰਾਂ ਵਲੋਂ 7 ਕਿਲੋਮੀਟਰ ਲੰਬੀ ਦੌੜ ਵਿੱਚ ਹਿੱਸਾ ਲਿਆ। ਇਸ ਮੌਕੇ ਅਲਕਾ ਰਾਵਤ, ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ, ਤੇਜਪ੍ਰਤਾਪ ਸਿੰਘ ਕਾਹਲੋਂ, ਸਰਪੰਚ ਪ੍ਰਗਟ ਸਿੰਘ, ਦਮਨਜੀਤ ਸਿੰਘ ਇੰਚਾਰਜ ਛੋਟਾ ਘੱਲੂਘਾਰਾ ਮੈਮੋਰੀਅਲ ਛੰਬ, ਕਾਹਨੂੰਵਾਨ ਆਦਿ ਮੋਜੂਦ ਸਨ।

  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਕੀਤਾ ਇਹ ਉਪਰਾਲਾ ਬਹੁਤ ਸ਼ਾਨਦਾਰ ਹੈ ਅਤੇ ਸਮੇਂ ਦੀ ਲੋੜ ਵੀ ਹੈ ਕਿ ਆਪਣੀ ਸਿਹਤ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਤੇ ਵਿਕਾਸ ਲਈ ਸਿਹਤਮੰਦ ਸਮਾਜ ਜਾਂ ਚੰਗੀ ਸਿਹਤ ਦਾ ਹੋਣਾ ਬਹੁਤ ਮਹੱਤਵ ਰੱਖਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ, ਘੱਟੋ-ਘੱਟ ਰੋਜ਼ਾਨਾ ਅੱਧਾ ਘੰਟਾ ਕਸਰਤ ਆਦਿ ਜ਼ਰੂਰ ਕਰਨੀ ਚਾਹੀਦੀ ਹੈ।  ਉਨ੍ਹਾਂ ਨੇ ਕਿਹਾ ਕਿ ਵੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਅਪਣੀ ਸਿਹਤ ਵੱਲ ਧਿਆਨ ਹੀ ਨਹੀਂ ਦਿੰਦੇ, ਜਿਸ ਨਾਲ ਉਹ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਅਤੇ ਸੰਤੁਲਿਤ ਖਾਣ-ਪੀਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਸਿਹਤ ਵੱਲ ਪੂਰੀ ਤਵੱਜੋਂ ਦੇਣੀ ਚਾਹੀਦੀ ਹੈ।

  ਇਸ ਮੌਕੇ ਦੌੜ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਅਰਪਨ ਕੀਤੇ ਗਏ ਅਤੇ ‘ਫਿੱਟ ਇੰਡੀਆ ਫਰੀਡਮ ਦੌੜ 2.0 ਤਹਿਤ ਸਹੁੰ ਚੁਕਾਈ ਗਈ। ਉਪਰੰਤ ਰਾਸ਼ਟਰੀ ਗਾਣ ਕਰਨ ਤੋਂ ਬਾਅਦ ਦੌੜ ਸ਼ੁਰੂ ਕਰਵਾਈ ਗਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਵੱਲੋਂ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।
  Published by:Krishan Sharma
  First published:

  Tags: Awareness scheme, Fitness, Gurdaspur, Health, Inspiration

  ਅਗਲੀ ਖਬਰ