• Home
 • »
 • News
 • »
 • punjab
 • »
 • GURDASPUR NEWLYWEDS COMMIT SUICIDE POLICE INVESTIGATE BISHAMBER BITTU

ਬਟਾਲਾ 'ਚ ਨਵਵਿਆਹੁਤਾ ਨੇ ਕੀਤੀ ਖੁਦਕੁਸ਼ੀ

ਪੇਕੇ ਘਰ ਵਿਚ ਲਿਆ ਫਾਹਾ

ਮ੍ਰਿਤਕਾ ਦੀ ਫਾਇਲ ਫੋਟੋ

 • Share this:
  bishamber bittu
  ਬਟਾਲਾ ਵਿਖੇ ਨਵਵਿਆਹੀ ਲੜਕੀ ਵਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ 2 ਮਹੀਨੇ ਪਹਿਲੇ ਹੋਇਆ ਸੀ। ਵਿਆਹ ਅਤੇ ਸੁਹਰੇ ਪਰਿਵਾਰ ਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਪੇਕੇ ਘਰ ਆ ਗਈ ਸੀ।ਬੀਤੀ ਰਾਤ ਲੜਕੀ ਵਲੋਂ ਆਪਣੇ ਪੇਕੇ ਘਰ ਪੱਖੇ ਨਾਲ ਫਾਹ ਲੈਕੇ ਆਤਮਹੱਤਿਆ ਕੀਤੀ ਗਈ| ਪੁਲਿਸ ਵਲੋਂ ਮੌਕੇ ਤੇ ਪਹੁਚ ਕੇ ਤਫਤੀਸ਼ ਕੀਤੀ ਜਾ ਰਹੀ ਹੈ ।

  ਬਟਾਲਾ ਦੇ ਅਲੀਵਾਲ ਰੋਡ ਵਿਖੇ ਰਹਿਣ ਵਾਲੀ ਗਗਨਦੀਪ ਕੌਰ ਵਲੋਂ ਬੀਤੀ ਰਾਤ ਫਾਹ ਲੈਕੇ ਆਤਮਹੱਤਿਆ ਦਾ ਮਾਮਲਾ ਸਾਮਣੇ ਆਇਆ ਹੈ। ਮ੍ਰਿਤਕ ਦੇ ਰਿਸਤੇਦਾਰ ਮੁਤਾਬਿਕ ਗਗਨਦੀਪ ਕੌਰ ਦਾ ਦੋ ਮਹੀਨੇ ਪਹਿਲਾ ਵਿਆਹ ਹੋਇਆ ਸੀ ਅਤੇ ਗਗਨਦੀਪ ਕੌਰ ਵਿਆਹ ਤੋਂ ਕਰੀਬ 10 ਦਿਨ ਹੀ ਆਪਣੇ ਸੁਹਰੇ ਰਹੀ ਜਦਕਿ ਕੁਛ ਅਣਬਣ ਹੋਣ ਦੇ ਚਲਦੇ ਗਗਨਦੀਪ ਉਦੋਂ ਤੋਂ ਆਪਣੇ ਪੇਕੇ ਹੀ ਰਹਿ ਰਹੀ ਸੀ ਅਤੇ ਪਰੇਸ਼ਾਨ ਵੀ ਸੀ।  ਬੀਤੀ ਦੇਰ ਰਾਤ ਉਸਨੇ ਆਤਮਹੱਤਿਆ ਕਰ ਲਈ ਹੈ। ਘਰ ਚ ਮਾਂ ਧੀ ਹੀ ਰਹਿ ਰਹੀਆਂ ਸਨ ਅਤੇ ਜਦਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ।

  ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਵਲੋਂ ਮੌਕੇ ਤੇ ਪਹੁਚ ਕੇ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ। ਉਥੇ ਹੀ ਪੁਲਿਸ ਜਾਂਚ ਅਧਿਕਾਰੀ ਹਰਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ  ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਜਾਵੇਗਾ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਦੇ ਬਿਆਨ ਅਨੁਸਾਰ ਕਾਨੂੰਨੀ ਕਰਵਾਈ ਕੀਤੀ ਜਾਵੇਗੀ।
  Published by:Ashish Sharma
  First published: