Home /punjab /

ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਬਟਾਲਾ ਦੀ ਜੋਤੀ, 50 ਰੁਪਏ ਦਿਹਾੜੀ 'ਚ ਪਾਲ ਰਹੀ ਹੈ ਬੱਚੀ ਅਤੇ ਬਿਮਾਰ ਪਤੀ

ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਬਟਾਲਾ ਦੀ ਜੋਤੀ, 50 ਰੁਪਏ ਦਿਹਾੜੀ 'ਚ ਪਾਲ ਰਹੀ ਹੈ ਬੱਚੀ ਅਤੇ ਬਿਮਾਰ ਪਤੀ

ਮਦਦ

ਮਦਦ ਦੀ ਗੁਹਾਰ ਲਗਾਉਂਦੀ ਹੋਈ ਜੋਤੀ

ਬਟਾਲਾ ਦਾ ਰਹਿਣ ਵਾਲਾ ਪਰਿਵਾਰ ਜਿਸ ਵਿੱਚ ਅਪਾਹਿਜ ਪਤਨੀ ਮਹਿਜ਼ 50 ਰੁਪਏ ਦਿਹਾੜੀ 'ਤੇ ਕੱਪੜੇ ਦੀ ਸਿਲਾਈ ਕਰ ਆਪਣਾ, ਆਪਣੀ ਛੋਟੀ ਜਿਹੀ ਬੱਚੀ ਅਤੇ ਟੀਬੀ ਦੀ ਬਿਮਾਰੀ ਨਾਲ ਗ੍ਰਸਤ ਪਤੀ ਦਾ ਰੋਟੀ ਟੁੱਕ ਕਰ ਰਹੀ ਹੈ।

 • Share this:

  ਜਤਿਨ ਸ਼ਰਮਾ

  ਗੁਰਦਾਸਪੁਰ: ਇੱਕ ਪਾਸੇ ਸਰਕਾਰਾਂ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਲਾਭ ਦੇਣ ਦੇ ਦਾਅਵੇ ਕਰਦਿਆਂ ਹਨ, ਪਰ ਕਈ ਅਜਿਹੇ ਵੀ ਪਰਿਵਾਰ ਹਨ, ਜੋ ਘਰ ਵਿੱਚ ਦੋ ਟਾਈਮ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਜੋੜ ਪਾਉਂਦੇ ਹਨ। ਇੱਕ ਅਜਿਹਾ ਬਟਾਲਾ ਦਾ ਰਹਿਣ ਵਾਲਾ ਪਰਿਵਾਰ ਜਿਸ ਵਿੱਚ ਅਪਾਹਿਜ ਪਤਨੀ ਮਹਿਜ਼ 50 ਰੁਪਏ ਦਿਹਾੜੀ 'ਤੇ ਕੱਪੜੇ ਦੀ ਸਿਲਾਈ ਕਰ ਆਪਣਾ, ਆਪਣੀ ਛੋਟੀ ਜਿਹੀ ਬੱਚੀ ਅਤੇ ਟੀਬੀ ਦੀ ਬਿਮਾਰੀ ਨਾਲ ਗ੍ਰਸਤ ਪਤੀ ਦਾ ਰੋਟੀ ਟੁੱਕ ਕਰ ਰਹੀ ਹੈ।

  ਬਟਾਲਾ ਦੀ ਰਹਿਣ ਵਾਲੀ ਅਪਾਹਿਜ ਔਰਤ ਜੋਤੀ ਨੇ ਦੱਸਿਆ ਕਿ ਪਹਿਲਾ ਪਤੀ ਤੰਦੁਰਸਤ ਸੀ ਅਤੇ ਉਹ ਕਬਾੜ ਦਾ ਕਮ ਕਰਦਾ ਸੀ ਅਤੇ ਦਿਹਾੜੀ ਚੰਗੀ ਸੀ। ਉਹ ਸਮੇਂ ਦੋਵੇਂ ਰਲ ਕੇ ਚੰਗਾ ਗੁਜ਼ਾਰਾ ਕਰ ਰਹੇ ਸਨ। ਪਰ ਕੁੱਝ ਮਹੀਨਿਆਂ ਤੋਂ ਬਿਮਾਰ ਹੋਣ ਦੇ ਚਲਦੇ ਪਤੀ ਦੀ ਹਾਲਤ ਬਹੁਤ ਵਿਗਾੜ ਗਈ ਹੈ ਅਤੇ ਉਹ ਇੱਕ ਕਿਰਾਏ ਦੇ ਕਮਰੇ ਵਿਚ ਰਹਿੰਦੇ ਹਨ।

  ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਇਹ ਹਨ ਕਿ ਰੋਟੀ ਦਾ ਖ਼ਰਚ ਵੀ ਪੂਰਾ ਨਹੀਂ ਹੋ ਰਿਹਾ। ਘਰ ਦਾ ਗੁਜ਼ਾਰਾ ਕਰਨ ਲਈ ਉਹ ਕਿਸੇ ਦੇ ਘਰ ਵਿੱਚ ਕੰਮ ਕਰਦੀ ਹੈ ਤਾਂ ਜੋ ਆਪਣੇ ਘਰਵਾਲੇ ਦਾ ਇਲਾਜ ਕਰਵਾ ਸਕੇ ਅਤੇ ਆਪਣੀ 2 ਸਾਲ ਦੀ ਧੀ ਦਾ ਪੇਟ ਪਰ ਸਕੇ, ਜਿਸ ਕਿਰਾਏ ਦੇ ਕਮਰੇ ਵਿੱਚ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਉਸ ਘਰ ਦਾ 1000 ਰੁਪਏ ਕਿਰਾਇਆ ਦੇਣਾ ਵੀ ਹੁਣ ਔਖਾ ਹੋ ਗਿਆ ਹੈ। ਕਿਉਕਿ ਕਮਾਉਣ ਵਾਲਾ ਹੀ ਮੰਝੇ ਉੱਤੇ ਪੈ ਗਿਆ।

  ਜੋਤੀ ਨੇ ਅਪੀਲ ਕੀਤੀ ਹੈ ਕਿ ਸਰਕਾਰ ਪ੍ਰਸ਼ਾਸ਼ਨ ਜਾਂ ਫਿਰ ਕੋਈ ਸਮਾਜ ਸੇਵੀ ਸੰਸਥਾ ਉਸਦੇ ਪਤੀ ਦੇ ਇਲਾਜ ਦੇ ਲਈ ਮੱਦਦ ਕਰ ਦੇਵੇ ਅਤੇ ਜਦ ਉਹ ਠੀਕ ਹੋ ਗਿਆ ਤਾਂ ਸਮਾਂ ਫਿਰ ਔਖਾ ਸੌਖਾ ਲੰਗ ਜਾਣਾ।

  Published by:Krishan Sharma
  First published:

  Tags: Disabled, Family, Gurdaspur, Pathankot, POOR, Punjab government