Home /punjab /

ਸਕਿਉਰਟੀ ਗਾਰਡ ਦੀ ਅਸਾਮੀ ਲਈ ਗੁਰਦਾਸਪੁਰ ਵਿੱਚ 25 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ

ਸਕਿਉਰਟੀ ਗਾਰਡ ਦੀ ਅਸਾਮੀ ਲਈ ਗੁਰਦਾਸਪੁਰ ਵਿੱਚ 25 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ

ਸਕਿਉਰਟੀ ਗਾਰਡ ਦੀ ਨੌਕਰੀ ਬਾਰੇ ਜਾਣਕਾਰੀ ਦੇਂਦੇ ਹੋਏ ਅਧਿਕਾਰੀ 

ਸਕਿਉਰਟੀ ਗਾਰਡ ਦੀ ਨੌਕਰੀ ਬਾਰੇ ਜਾਣਕਾਰੀ ਦੇਂਦੇ ਹੋਏ ਅਧਿਕਾਰੀ 

ਗੁਰਦਾਸਪੁਰ: ਡਾ: ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ( ਜ/ ਸ਼ਹਿਰੀ ਵਿਕਾਸ ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਮਿਤੀ 25 ਜੂਨ 2022 ਨੂੰ ਬੀ.ਡੀ. ਪੀ. ਓ . ਦਫਤਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਇੱਕ ਪਲੇਸਮੈਂਟ ਕੈਂਪ / ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ ਰਕਸਾ ਸਕਿਊਰਿਟੀ ਸਰਵਿਸ਼ ਲਿਮਟਿਡ ਕੰਪਨੀ ਵੱਲੋ ਸਕਿਊਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ। ਰਕਸਾ ਸਕਿਉਰਟੀ ਸਰਵਿਸ਼ ਲਿਮਟਿਡ ਕੰਪਨੀ ਨੂੰ ਸਕਿਉਰਟੀ ਗਾਰਡ ਦੀ ਅਸਾਮੀ ਲਈ ( ਕੇਵਲ ਲੜਕੇ ) ਪ੍ਰਾਰਥੀਆਂ ਦੀ ਜਰੂਰਤ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਸਕਿਉਰਟੀ ਗਾਰਡ ਦੀ ਭਰਤੀ ਲਈ ਘੱਟੋ ਘੱਟ ਯੋਗਤਾ 10ਵੀ ਪਾਸ , ਉਮਰ 18 ਤੋ 35 ਸਾਲ , ਕੱਦ 167 ਸੈ: ਮੀ: ਅਤੇ ਭਾਰ 50 ਕਿਲੋ ਤੋ ਉਪਰ ਹੋਣਾ ਚਾਹੀਦਾ ਹੈ। ਜੋ ਪ੍ਰਾਰਥੀ ਅਫਸਰ ਰੈਂਕ ਦੀ ਜਾਬ ਲਈ ਅਪਲਾਈ ਕਰਨ ਦੇ ਚਾਹਵਾਨ ਹੋਣ , ਉਹਨਾ ਲਈ ਘੱਟੋ ਘੱਟ ਯੋਗਤਾ ਗ੍ਰੈਜੂਏਟ ਪਾਸ ਹੈ। ਕੰਪਨੀ ਵੱਲੋ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਕਿ ਕੰਪਨੀ ਵੱਲੋ ਚੁਣੇ ਗਏ ਪ੍ਰਾਰਥੀਆਂ ਨੂੰ 35 ਦਿਨਾਂ ਦੀ ਆਫ-ਲਾਈਨ ਟਰੇਨਿੰਗ ਰਕਸਾ ਅਕੈਡਮੀ ਹਿੰਦਪੁਰ ਵਿਖੇ ਦਿੱਤੀ ਜਾਵੇਗੀ । ਇਸ ਤੋ ਇਲਾਵਾ ਕੰਪਨੀ ਵੱਲੋ ਫੰਡ , ਬੋਨਸ ਆਦਿ ਵੀ ਦਿੱਤੇ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਏਅਰਪੋਰਟ, ਮਲਟੀਨੈਸ਼ਨਲ ਕੰਪਨੀਆਂ ਆਦਿ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ। ਵੱਧ ਤੋ ਵੱਧ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਹਰ ਹਫਤੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋ ਪ੍ਲੇਸਮੈਟ ਕੈਂਪ/ ਰੋਜਗਾਰ ਮੇਲੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਇਹ ਰੋਜਗਾਰ ਕੈਂਪ ਲਗਾਏ ਜਾਂਦੇ ਰਹਿਣਗੇ।

ਜ਼ਿਲ੍ਹਾ ਰੋਜਗਾਰ ਅਫਸਰ ਪ੍ਰਸੋਤਮ ਸਿੰਘ ਨੇ ਕਿਹਾ ਕਿ ਇਸ ਪਲੇਸਮੈਂਟ ਕੈਂਪ ਲਈ ਵੱਧ ਤੋ ਵੱਧ ਚਾਹਵਾਨ ਬੇਰੁਜਗਾਰ ਪ੍ਰਾਰਥੀ ਮਿਤੀ 25 ਜੂਨ 2022 ਨੂੰ ਬੀ. ਡੀ. ਪੀ. ਓ ਦਫਤਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਸਵੇਰੇ 10-00 ਵਜੇ ਪਹੁੰਚਣ ਅਤੇ ਇਸ ਦਾ ਵੱਧ ਤੋ ਵੱਧ ਲਾਭ ਉਠਾਉਣ। ਇਸ ਮੌਕੇ 'ਤੇ ਪ੍ਰਸੋਤਮ ਸਿੰਘ ਜ਼ਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟੇਰਨਿੰਗ ਅਫਸਰ ਗੁਰਦਾਸਪੁਰ ਵੀ ਹਾਜਰ ਸਨ ।

Published by:rupinderkaursab
First published:

Tags: Gurdaspur, Jobs, Punjab