Home /punjab /

Employment: ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ 6 ਜੁਲਾਈ ਨੂੰ ਬਟਾਲਾ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

Employment: ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ 6 ਜੁਲਾਈ ਨੂੰ ਬਟਾਲਾ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਰੋਜਗਾਰ ਵਾਲਪੇਪਰ

ਰੋਜਗਾਰ ਵਾਲਪੇਪਰ

ਗੁਰਦਾਸਪੁਰ: ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ (Jobs) ਤਹਿਤ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਅਮਨਦੀਪ ਕੌਰ, ਗੁਰਦਾਸਪੁਰ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ, ਬਟਾਲਾ ਵਿਖੇ 6 ਜੁਲਾਈ 2022 ਨੂੰ ਪਲੇਸਮੈਂਟ ਕੈਂਪ/ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।ਇਸਰੋਜ਼ਗਾਰਮੇਲੇ ਵਿੱਚ ਰੱਖਿਆ ਸਕਿਊਰਟੀ ਸਰਵਿਸ ਲਿਮਟਿਡ ਕੰਪਨੀ (RAXA Security Service LTD Company) ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ । RAXA Security Service LTD Company ਨੂੰ ਸਕਿਉਰਟੀ ਗਾਰਡ ਦੀ ਅਸਾਮੀ ਲਈ (ਕੇਵਲ ਲੜਕੇ ) ਪ੍ਰਾਰਥੀਆ ਦੀ ਜਰੂਰਤ ਹੈ।

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਸਕਿਉਰਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 18 ਤੋਂ 35 ਸਾਲ, ਕੱਦ 167 ਸੈ:ਮੀ ਅਤੇ ਭਾਰ 50 ਕਿਲੋ ਤੋਂ ਉਪਰ ਹੋਣਾ ਚਾਹੀਦਾ ਹੈ । ਜੋ ਪ੍ਰਾਰਥੀ ਆਫਿਸਰ ਰੈਂਕ ਦੀ ਜਾਬ ਲਈ ਅਪਲਾਈ ਕਰਨ ਦੇ ਚਾਹਵਾਨ ਹੋਣ, ਉਹਨਾਂ ਲਈ ਘੱਟੋ ਘੱਟ ਯੋਗਤਾ ਗ੍ਰੈਜੂਏਟ ਪਾਸ ਹੈ । ਕੰਪਨੀ ਵਲੋਂਰੋਜ਼ਗਾਰਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਇੰਟਰਵਿਊ ਲਈ ਜਾਵੇਗੀ ।

    ਜ਼ਿਲ੍ਹਾਰੋਜ਼ਗਾਰਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆ ਨੂੰ 35 ਦਿਨਾਂ ਦੀ ਆਫ-ਲਾਈਨ ਟ੍ਰੇਨਿੰਗ RAXA Academy, ਵਿਖੇ ਦਿੱਤੀ ਜਾਵੇਗੀ । ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ 13000 ਤੋਂ 15000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ।

    ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆ ਨੂੰ ਵੱਖ-ਵੱਖ ਏਅਰਪੋਰਟ, ਮਲਟੀਨੈਸ਼ਨਲ ਕੰਪਨੀਆ ਆਦਿ ਵਿੱਚ ਨੌਕਰੀ ਮੁਹੱਈਆ ਕਰਵਾਈ ਜਾਂਦੀ ਹੈ। ਵੱਧ ਤੋਂ ਵੱਧ ਪ੍ਰਾਰਥੀਆ ਨੂੰਰੋਜ਼ਗਾਰਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਹਰ ਹਫਤੇ ਜ਼ਿਲ੍ਹਾਰੋਜ਼ਗਾਰਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ/ਰੋਜ਼ਗਾਰਮੇਲੇ ਜ਼ਿਲ੍ਹਾਰੋਜ਼ਗਾਰਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾ ਇਹਰੋਜ਼ਗਾਰਕੈਂਪ ਲਗਾਏ ਜਾਂਦੇ ਰਹਿਣਗੇ। ਜ਼ਿਲ੍ਹਾਰੋਜ਼ਗਾਰਅਫਸਰ ਪਰਸ਼ੋਤਮ ਸਿੰਘ ਨੇ ਕਿਹਾ ਕਿ ਇਸ ਪਲੇਸਮੈਂਟ ਕੈਂਪ ਲਈ ਵੱਧ ਤੋਂ ਵੱਧ ਚਾਹਵਾਨ ਬੇਰੁਜਗਾਰ ਪ੍ਰਾਰਥੀ ਮਿਤੀ 6.ਜੁਲਾਈ ,2022 ਨੂੰ ਕਮਰਾ ਨੂੰ 13, ਇੰਜੀਨੀਅਰ ਬਰਾਂਚ , ਮਿਊਂਸਪਲ ਕਾਰਪੋਰੇਸ਼ਨ ਦਫਤਰ, ਬਟਾਲਾ ਵਿਖੇ ਸਵੇਰੇ 10:00 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ।

    Published by:rupinderkaursab
    First published:

    Tags: Gurdaspur, Jobs, Punjab

    ਅਗਲੀ ਖਬਰ