Home /punjab /

ਗੁਰਦਾਸਪੁਰ ਦੇ 3 ਪਿੰਡਾ ਦੀ ਬਿਜਲੀ ਸਪਲਾਈ ਸ਼ਹਿਰ ਨਾਲ ਜੋੜੀ, ਆਪ ਆਗੂ ਰਮਨ ਬਹਿਲ ਨੇ ਕੀਤਾ ਉਦਘਾਟਨ

ਗੁਰਦਾਸਪੁਰ ਦੇ 3 ਪਿੰਡਾ ਦੀ ਬਿਜਲੀ ਸਪਲਾਈ ਸ਼ਹਿਰ ਨਾਲ ਜੋੜੀ, ਆਪ ਆਗੂ ਰਮਨ ਬਹਿਲ ਨੇ ਕੀਤਾ ਉਦਘਾਟਨ

X
ਆਪ

ਆਪ ਆਗੂ ਰਮਨ ਬਹਿਲ ਦਾ ਸਵਾਗਤ ਕਰਦੇ ਹੋਏ ਪਿੰਡਵਾਸੀ

ਗੁਰਦਾਸਪੁਰ: ਗਰਮੀ ਦੇ ਦਿਨਾਂ ਵਿੱਚ ਅਕਸਰ ਬਿਜਲੀ ਕੱਟਾਂ (Power Cut) ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਬਿਜਲੀ ਦੇ ਕੱਟ ਜ਼ਿਆਦਾ ਹਨ। ਉਥੇ ਅੱਜ ਗੁਰਦਾਸਪੁਰ (Gurdaspur) ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਰਮਨ ਬਹਿਲ ਨੇ ਇਨ੍ਹਾਂ ਤਿੰਨਾਂ ਪਿੰਡਾਂ ਦੀ ਬਿਜਲੀ ਸਪਲਾਈ ਸ਼ਹਿਰੀ ਖੇਤਰ ਨਾਲ ਜੋੜ ਦਿੱਤੀ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਇਸ ਮੌਕੇ 'ਆਪ' ਆਗੂ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਔਜਲਾ ਕੋਠੇ ਅਤੇ ਘੜਾਲਾ ਪਿੰਡ ਨਗਰ ਕੌਂਸਲ (Nagar Council) ਦੇ ਦਾਇਰੇ ਵਿੱਚ ਆ ਗਏ ਸਨ ਪਰ ਇਨ੍ਹਾਂ ਪਿੰਡਾਂ ਨੂੰ ਬਿਜਲੀ ਦੇ ਮਾਮਲੇ ਵਿੱਚ ਸ਼ਹਿਰ ਵਰਗੀ ਸਹੂਲਤ ਨਹੀਂ ਮਿਲ ਰਹੀ। ਇਸ ਲਈ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਕਰੀਬ 8 ਲੱਖ ਰੁਪਏਦੀ ਲਾਗਤ ਨਾਲ ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਸ਼ਹਿਰੀ ਖੇਤਰ ਨਾਲ ਜੋੜ ਦਿੱਤੀ ਹੈ। ਜਿਸ ਨਾਲ ਕਰੀਬ 800 ਪਰਿਵਾਰਾਂ ਨੂੰ ਲਾਭ ਹੋਵੇਗਾ।

ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਸ਼ਹਿਰੀ ਬਿਜਲੀ ਸਪਲਾਈ ਨਾਲ ਜੋੜਨ ਤੋਂ ਬਾਅਦ ਇਨ੍ਹਾਂ ਤਿੰਨਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

Published by:rupinderkaursab
First published:

Tags: AAP, AAP Punjab, Gurdaspur, Punjab