Home /News /punjab /

ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਸ਼ਹਿਰ ’ਚ ਲਿਖ਼ੇ ਗਏ ਖਾਲਿਸਤਾਨੀ ਪੱਖ਼ੀ ਨਾਹਰਿਆਂ ਨਾਲ ਡਰ ਦਾ ਮਾਹੌਲ ਬਣਿਆ

ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਸ਼ਹਿਰ ’ਚ ਲਿਖ਼ੇ ਗਏ ਖਾਲਿਸਤਾਨੀ ਪੱਖ਼ੀ ਨਾਹਰਿਆਂ ਨਾਲ ਡਰ ਦਾ ਮਾਹੌਲ ਬਣਿਆ

ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਸ਼ਹਿਰ ’ਚ ਲਿਖ਼ੇ ਗਏ ਖਾਲਿਸਤਾਨੀ ਪੱਖ਼ੀ ਨਾਹਰਿਆਂ ਨਾਲ ਡਰ ਦਾ ਮਾਹੌਲ ਬਣਿਆ

ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਸ਼ਹਿਰ ’ਚ ਲਿਖ਼ੇ ਗਏ ਖਾਲਿਸਤਾਨੀ ਪੱਖ਼ੀ ਨਾਹਰਿਆਂ ਨਾਲ ਡਰ ਦਾ ਮਾਹੌਲ ਬਣਿਆ

 • Share this:
  ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਅੱਜ ਸਵੇਰੇ  ਜਦੋਂ ਲੋਕ ਆਪਣੇ ਕੰਮਾਂ ਕਾਰਾਂ ਅਤੇ ਸਵੇਰ ਦੀ ਸੈਰ ਲਈ ਬਾਹਰ ਲਿਖ਼ੇ ਤਾਂ ਸ਼ਹਿਰ ਦੀਆਂ ਵੱਖ਼ ਵੱਖ਼ ਅੱਧਾ ਦਰਜ਼ਨ ਜਨਤਕ ਥਾਵਾਂ ’ਤੇ ਲਿਖ਼ੇ ਖਾਲਿਸਤਾਨੀ ਪੱਖ਼ੀ ਨਾਹਰਿਆਂ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਤੁੰਰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨਾਹਰਿਆਂ ਨੂੰ ਕਾਲੀ ਸਿਆਹੀ ਨਾਲ ਮਿਟਾਇਆ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਇਨ੍ਹਾਂ ਥਾਂਵਾਂ ਦੇ ਆਸ ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਸਹਾਇਤਾ ਨਾਲ ਇਨ੍ਹਾਂ ਨਾਹਰਿਆਂ ਨੂੰ ਲਿਖ਼ਣ ਵਾਲੇ ਇੱਕ ਮੋਟਰ ਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  ਇਹ ਨਾਹਰੇ ਸ਼ਹਿਰ ਦੀ ਸਿਵਲ ਹਸਪਤਾਲ ਰੋਡ ’ਤੇ ਪੈਂਦੇ ਜਲ ਸਪਲਾਈ, ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨਜ਼ਦੀਕ, ਜੇਜੋਂ ਰੋਡ ’ਤੇ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੀ ਸੜਕ ’ਤੇ ਬਣੇ ਸਵਾਗਤੀ ਗੇਟ ਸਮੇਤ ਹੋਰ ਥਾਵਾਂ ਸਮੇਤ ਅੱਧੀ ਦਰਜ਼ਨ ਥਾਵਾਂ ’ਤੇ ਲਿਖ਼ੇ ਹੋਏ ਸਨ।

  ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਨ੍ਹਾਂ ਵਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਛੇਤੀ ਹੀ ਇਹ ਖ਼ਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫ਼ੈਲੀ ਅਤੇ ਪੁਲਿਸ ਨੇ ਹਰਕਤ ਵਿਚ ਆਉਂਦੇ ਹੋਏ ਤੁੰਰਤ ਇਨ੍ਹਾਂ ਨਾਹਰਿਆਂ ਨੂੰ ਮਿਟਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਉਸ ਤੋਂ ਪੁਲਿਸ ਨੂੰ ਇਨ੍ਹਾਂ ਥਾਵਾਂ ’ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਨਾਹਰਿਆਂ ਨੂੰ ਲਿਖ਼ਣ ਵਾਲਿਆਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਿਵਲ ਹਸਪਤਾਲ ਨਜ਼ਦੀਕ ਇੱਕ ਦੁਕਾਨ ’ਤੇ ਲੱਗੇ ਕੈਮਰਿਆਂ ਵਿਚ ਸਪਸ਼ਟ ਦਿਖ਼ਾਈ ਦੇ ਰਿਹਾ ਸੀ ਕਿ ਇੱਕ ਬਿਨ੍ਹਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਇਹ ਲਿਖ਼ ਰਹੇ ਸਨ।

  ਇਨ੍ਹਾਂ ਦੋ ਵਿਅਕਤੀ ਮੋਟਰਸਾਈਕਲ ’ਤੇ ਬੈਠੇ ਰਹੇ ਅਤੇ ਤੀਜਾ ਸਪਰੇਅ ਪੰਪ ਨਾਲ ਇਨ੍ਹਾਂ ਨਾਂਹਰਿਆਂ ਨੂੰ ਲਿਖ਼ਦਾ ਗਿਆ। ਉਸ ਨੇ ਹਰ ਇੱਕ ਨਾਹਰਾ ਲਿਖ਼ਣ ਲਈ ਨੌਜਵਾਨ ਜਿਆਦਾ ਸਮਾਂ ਨਹੀਂ ਸੀ ਲੈ ਰਿਹਾ ਅਤੇ ਫ਼ਰਤੀ ਨਾਲ ਲਿਖ਼ੇ ਕੇ ਮੁੜ ਮੋਟਰਸਾਈਕਲ ’ਤੇ ਸਵਾਰ ਹੋ ਜਾਂਦਾ ਸੀ। ਇਹ ਨਾਹਰੇ 11 ਵਜੇਂ ਸਾਢੇ ਗਿਆਰਾਂ ਵਜੇ ਦੇ ਵਿਚਕਾਰ ਹੀ ਲਿਖ਼ੇ ਗਏ।

  ਲਿਖ਼ਣ ਵਾਲੇ ਮੋਟਰਸਾਈਕਲ ਸਵਾਰ ਚੰਡੀਗੜ੍ਹ ਗੜ੍ਹਸ਼ੰਕਰ ਰੋਡ ਵੱਲ ਨੂੰ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰ ਸ਼ਹਿਰ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਜਲਦ ਹੀ ਕਾਬੂ ਆ ਜਾਣਗੇ।

  ਸੰਜੀਵ ਕੁਮਾਰ ਦੀ ਰਿਪੋਰਟ।
  Published by:Sukhwinder Singh
  First published:

  Tags: Khalistan

  ਅਗਲੀ ਖਬਰ