Home /punjab /

ਯੂਕਰੇਨ ਤੋਂ ਸਹੀ ਸਲਾਮਤ ਵਾਪਸ ਆਈ ਗੁਰਦਾਸਪੁਰ ਦੀ ਪੁਨੀਤ ਕੌਰ, ਕੀਤਾ ਭਾਰਤ ਸਰਕਾਰ ਦਾ ਧੰਨਵਾਦ

ਯੂਕਰੇਨ ਤੋਂ ਸਹੀ ਸਲਾਮਤ ਵਾਪਸ ਆਈ ਗੁਰਦਾਸਪੁਰ ਦੀ ਪੁਨੀਤ ਕੌਰ, ਕੀਤਾ ਭਾਰਤ ਸਰਕਾਰ ਦਾ ਧੰਨਵਾਦ

ਯੂਕਰੇਨ

ਯੂਕਰੇਨ ਦੇ ਹਾਲਾਤਾਂ ਦੀ ਜਾਣਕਾਰੀ ਦੇਂਦੇ ਹੋਏ ਪੁਨੀਤ ਕੌਰ 

ਪੁਨੀਤ ਕੌਰ ਨੇ ਦੱਸਿਆ ਕਿ ਉਹ 6 ਸਾਲ ਪਹਿਲਾ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਈ ਸੀ ਅਤੇ ਇਹ ਸਾਲ ਉਸਦੀ ਪੜ੍ਹਾਈ ਦਾ ਆਖਰੀ ਸਾਲ ਸੀ ਲੇਕਿਨ ਰੂਸ ਦੇ ਹਮਲੇ ਕਾਰਨ ਉਸਦੀ ਪੜਾਈ ਵੀ ਅਧੂਰੀ ਰਹਿ ਗਈ। ਉਸਨੇ ਬਾਕੀ ਵਿਦਿਆਰਥੀਆਂ ਦੀ ਸਹੀ ਸਲਾਮਤ ਵਾਪਿਸ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਓਥੇ ਹੀ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਲੈਕੇ ਵੀ ਪੁਨੀ?

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਗੁਰਦਾਸਪੁਰ:ਯੂਕਰੇਨ ਰੂਸ ਦੀ ਜੰਗ ਦੌਰਾਨ ਯੂਕਰੇਨ ਦੇ ਖ਼ਾਰਕੀਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਵਿਚੋਂ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਵਰਸੋਲਾਂ ਦੀ ਰਹਿਣ ਵਾਲੀ ਮੈਡੀਕਲ ਦੀ ਵਿਦਿਆਰਥਣ ਪੁਨੀਤ ਕੌਰ ਵਾਪਸ ਆਪਣੇ ਘਰ ਪੁਹੰਚੀ। ਘਰ ਪਹੁੰਚਦੇ ਹੀ ਪੁਨੀਤ ਕੌਰ ਨੇ ਸਬਤੋਂ ਪਹਿਲਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

    ਉਥੇ ਪੁਨੀਤ ਦੇ ਘਰ ਬਾਪਿਸ ਆਉਣ 'ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਪੁਨੀਤ ਨੇ ਕਿਹਾ ਕਿ ਜੰਗ ਨੂੰ ਲੈਕੇ ਯੂਕਰੇਨ ਵਿੱਚ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ ਅਤੇ ਉਸਨੇ ਵੀ ਬਾਕੀ ਵਿਦਿਆਰਥੀਆਂ ਦੇ ਨਾਲ ਯੂਨੀਵਰਸਟੀ ਦੇ ਹੋਸਟਲ ਵਿੱਚ ਰਿਹ ਕੇ ਹੀ ਆਪਣੇ ਦਿਨ ਬਤੀਤ ਕੀਤੇ ਨਾਲ ਹੀ ਉਸਨੇ ਕਿਹਾ ਕਿ ਉਹ 6 ਸਾਲ ਪਹਿਲਾ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਈ ਸੀ ਅਤੇ ਇਹ ਸਾਲ ਉਸਦੀ ਪੜ੍ਹਾਈ ਦਾ ਆਖਰੀ ਸਾਲ ਸੀ ਲੇਕਿਨ ਰੂਸ ਦੇ ਹਮਲੇ ਕਾਰਨ ਉਸਦੀ ਪੜਾਈ ਵੀ ਅਧੂਰੀ ਰਹਿ ਗਈ।

    ਪੁਨੀਤ ਕੌਰ ਨੇ ਬਾਕੀ ਵਿਦਿਆਰਥੀਆਂ ਦੀ ਸਹੀ ਸਲਾਮਤ ਵਾਪਿਸ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਓਥੇ ਹੀ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਲੈਕੇ ਵੀ ਪੁਨੀਤ ਕੌਰ ਨੇ ਸਵਾਲ ਖੜੇ ਕੀਤੇ।
    Published by:Amelia Punjabi
    First published:

    Tags: Gurdaspur, Russia, Russia Ukraine crisis, Russia-Ukraine News, Students, Ukraine

    ਅਗਲੀ ਖਬਰ