Home /punjab /

ਵਿਦੇਸ਼ ਤੋਂ ਵਾਪਸ ਪਿੰਡ ਆ ਕੇ ਖੇਤੀ ਕਰ ਰਿਹਾ ਨੌਜਵਾਨ, ਕਮਾ ਰਿਹਾ ਚੰਗਾ ਮੁਨਾਫਾ

ਵਿਦੇਸ਼ ਤੋਂ ਵਾਪਸ ਪਿੰਡ ਆ ਕੇ ਖੇਤੀ ਕਰ ਰਿਹਾ ਨੌਜਵਾਨ, ਕਮਾ ਰਿਹਾ ਚੰਗਾ ਮੁਨਾਫਾ

X
ਵਿਦੇਸ਼

ਵਿਦੇਸ਼ ਤੋਂ ਆਪਣੇ ਪਿੰਡ ਪਰਤ ਕੇ ਖੇਤੀਬਾੜੀ ਕਰਦਾ ਹੋਇਆ ਦਿਲਰਾਜ ਸਿੰਘ

ਗੁਰਦਾਸਪੁਰ: ਪੰਜਾਬ ਦੀ ਨੌਜਵਾਨ ਪੀੜ੍ਹੀ ਪੜ੍ਹਾਈ ਕਰਕੇ ਵਿਦੇਸ਼ਾਂ (Abroad) ਨੂੰ ਜਾ ਰਹੀ ਹੈ ਪੰਜਾਬ (Punjab) ਦੇ ਨੌਜਵਾਨ ਜਿਨ੍ਹਾਂ ਦਾ ਖੇਤੀਬਾੜੀ ਨਾਲ ਸਬੰਧਤ ਚੰਗਾ ਕਾਰੋਬਾਰ (Business) ਹੈ, ਉਹ ਵੀ ਵਿਦੇਸ਼ਾਂ ਵਿੱਚ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ।

  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਪੰਜਾਬ ਦੀ ਨੌਜਵਾਨ ਪੀੜ੍ਹੀ ਪੜ੍ਹਾਈ ਕਰਕੇ ਵਿਦੇਸ਼ਾਂ (Abroad) ਨੂੰ ਜਾ ਰਹੀ ਹੈ ਪੰਜਾਬ (Punjab) ਦੇ ਨੌਜਵਾਨ ਜਿਨ੍ਹਾਂ ਦਾ ਖੇਤੀਬਾੜੀ ਨਾਲ ਸਬੰਧਤ ਚੰਗਾ ਕਾਰੋਬਾਰ (Business) ਹੈ, ਉਹ ਵੀ ਵਿਦੇਸ਼ਾਂ ਵਿੱਚ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ।

ਪਰ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਪਿੰਡ ਸੁਨੀਆ ਦਾ ਇੱਕ ਅਜਿਹਾ ਨੌਜਵਾਨ ਦਿਲਰਾਜ ਜੋ ਵਿਦੇਸ਼ ਤੋਂ ਵਾਪਸ ਆਪਣੇ ਪਿੰਡ ਆ ਕੇ ਖੇਤੀ ਕਰ ਰਿਹਾ ਹੈ ਅਤੇ ਚੰਗਾ ਮੁਨਾਫਾ ਵੀ ਕਮਾ ਰਿਹਾ ਇਸ ਸਬੰਧੀ ਦਿਲਰਾਜ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਸਟ੍ਰੇਲੀਆ (Australia) ਵਿੱਚ ਆਪਣੇ ਪਰਿਵਾਰ ਨਾਲ ਚੰਗਾ ਕਾਰੋਬਾਰ ਕਰ ਰਿਹਾ ਸੀ ਪਰ ਜਦੋਂ ਉਹ ਆਪਣੇ ਪਰਿਵਾਰ ਸਮੇਤ ਭਾਰਤ ਵਾਪਸ ਆਇਆ ਤਾਂ ਇੱਥੇ ਹੀ ਰਹਿ ਗਿਆ। ਕਿਉਂਕਿ ਉਸ ਦੇ ਮਾਤਾ-ਪਿਤਾ ਪਿੰਡ ਵਿੱਚਰਹਿੰਦੇ ਸਨ, ਜਿਸ ਤੋਂ ਬਾਅਦ ਉਸ ਨੇ ਮਨ ਬਣਾ ਲਿਆ ਕਿ ਉਹ ਹੁਣ ਆਪਣੇ ਮਾਤਾ-ਪਿਤਾ ਨਾਲ ਪਿੰਡ ਵਿੱਚਹੀ ਰਹਿ ਕੇ ਖੇਤੀ ਦਾ ਕੰਮ ਕਰੇਗਾ ਅਤੇ ਹੁਣ ਮੈਂ ਆਪਣੀ 25 ਏਕੜ ਜ਼ਮੀਨ 'ਤੇ ਖੇਤੀ ਕਰਦਾ ਹਾਂ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹਾਂ। ਵਿਦੇਸ਼ਾਂ ਵਿੱਚ ਮੈਂ ਡਾਲਰਾਂ ਵਿੱਚ ਕਮਾਉਂਦਾ ਸੀ ਅਤੇ ਡਾਲਰਾਂ ਵਿੱਚ ਖਰਚ ਕਰਦਾ ਸੀ ਅਤੇ ਹੁਣ ਇੱਥੇ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ।

ਦਿਲਰਾਜ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਬੇਟਾ ਵਿਦੇਸ਼ ਗਿਆ ਸੀ ਤਾਂ ਖੇਤੀ ਅਤੇ ਪਰਿਵਾਰ ਵਿੱਚਕਾਫੀ ਮੁਸ਼ਕਿਲਾਂ ਆਈਆਂ ਪਰ ਜਦੋਂ ਉਹ ਵਾਪਸ ਆਇਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਉਨ੍ਹਾਂ ਕਿਹਾ ਕਿ ਮੇਰੇ ਕੋਲ ਤਜਰਬਾ ਹੈ ਅਤੇ ਮੇਰੇ ਪੁੱਤਰ ਕੋਲ ਹਿੰਮਤ ਅਸੀਂ ਰਲ ਮਿਲ ਕੇ ਵਧਿਆ ਕੰਮ ਚਲਾ ਰਹੇ ਹਾਂ।

Published by:rupinderkaursab
First published:

Tags: Gurdaspur, Punjab, Village