Home /punjab /

ਗੁਰਦਾਸਪੁਰ ਦਾ ਸਾਧੂ ਸਿੰਘ ਵਿਲੱਖਣ ਹੁਨਰ ਦਾ ਮਾਲਕ, ਅੰਗਹੀਣ ਹੋਣ ਦੇ ਬਾਵਜੂਦ ਨਹੀਂ ਹਾਰੀ ਹਿੰਮਤ

ਗੁਰਦਾਸਪੁਰ ਦਾ ਸਾਧੂ ਸਿੰਘ ਵਿਲੱਖਣ ਹੁਨਰ ਦਾ ਮਾਲਕ, ਅੰਗਹੀਣ ਹੋਣ ਦੇ ਬਾਵਜੂਦ ਨਹੀਂ ਹਾਰੀ ਹਿੰਮਤ

ਪੈਰਾਂ

ਪੈਰਾਂ ਨਾਲ ਖਾਣਾ ਖਾਂਦਾ ਹੋਇਆ ਗੁਰਦਾਸਪੁਰ ਦਾ ਸਾਧੂ ਸਿੰਘ

Motivation ਸਾਧੂ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਸਾਰੇ ਕੰਮ ਆਪ ਕਰਨੇ ਸਿੱਖ ਲਏ ਅਤੇ ਆਪਣੇ ਪੈਰਾਂ ਦੇ ਸਹਾਰੇ ਹੀ ਆਪਣੀ ਕਮੀ ਨੂੰ ਦੂਰ ਕਰਦੇ ਹਰ ਕੰਮ ਆਪਣੇ ਆਪ ਹੀ ਆਪਣੇ ਪੈਰਾਂ ਤੋਂ ਲੈਣਾ ਸਿੱਖ ਲਿਆ। ਚਾਹੇ ਰੋਟੀ ਖਾਣਾ ਹੋਵੇ ਜਾ ਕੱਪੜੇ ਪਾਉਣੇ, ਵਾਲਾਂ ਨੂੰ ਕੰਘੀ ਕਰਨਾ ਜਾਂ ਫਿਰ ਹੋਰ ਰੋਜ਼ਮਰਾ ਦੇ ਕੰਮ ਸਾਧੂ ਕੰਠ ਸਾਰੇ ਕੰਮ ਪੈਰਾਂ ਨਾਲ ਵੀ ਕਰ ?

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਪਿੰਡ ਸੇਖਵਾਂ ਦੇ ਰਹਿਣ ਵਾਲੇ ਸਾਧੂ ਨੂੰ ਚਾਹੇ ਜਨਮ ਤੋਂ ਇਹ ਕਮੀ ਮਿਲੀ ਕਿ ਉਹੋ ਦੋਵੇਂ ਬਾਹਾਂ ਤੋਂ ਅਪਾਹਜ (Disable) ਹੋਣ ਦੇ ਬਾਬਜੂਦ ਠੀਕ ਤਰ੍ਹਾਂ ਚੱਲ ਫਿਰ ਵੀ ਨਹੀ ਸਕਦਾ ਸੀ। ਪਰ ਸਾਧੂ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਸਾਰੇ ਕੰਮ ਆਪ ਕਰਨੇ ਸਿੱਖ ਲਏ ਅਤੇ ਆਪਣੇ ਪੈਰਾਂ ਦੇ ਸਹਾਰੇ ਹੀ ਆਪਣੀ ਕਮੀ ਨੂੰ ਦੂਰ ਕਰਦੇ ਹਰ ਕੰਮ ਆਪਣੇ ਆਪ ਹੀ ਆਪਣੇ ਪੈਰਾਂ ਤੋਂ ਲੈਣਾ ਸਿੱਖ ਲਿਆ। ਚਾਹੇ ਰੋਟੀ ਖਾਣਾ ਹੋਵੇ ਜਾ ਕੱਪੜੇ ਪਾਉਣੇ, ਵਾਲਾਂ ਨੂੰ ਕੰਘੀ ਕਰਨਾ ਜਾਂ ਫਿਰ ਹੋਰ ਰੋਜ਼ਮਰਾ ਦੇ ਕੰਮ ਸਾਧੂ ਕੰਠ (Sadhu Kanth) ਸਾਰੇ ਕੰਮ ਪੈਰਾਂ ਨਾਲ ਵੀ ਕਰ ਲੈਂਦਾ ਹੈ। ਇਥੇ ਹੀ ਨਹੀਂ ਸਾਧੂ ਪਿੰਡ ਦੇ ਹੀ ਆਮ ਬੱਚਿਆਂ ਵਾਂਗ ਸਕੂਲ ਵਿਚ ਪੜਨ ਪਿਆ ਅਤੇ ਪੈਰਾਂ ਦੀਆ ਉਂਗਲਾਂ ਨਾਲ ਉਹ ਲਿਖਣ ਵਿੱਚ ਕਾਮਯਾਬ ਹੋ ਗਿਆ ਸੀ।

  ਸਾਧੂ ਸਿੰਘ ਨੇ ਪਿੰਡ ਵਿੱਚ ਸਥਿਤ ਸਰਕਾਰੀ ਸਕੂਲ (Government School) ਤੋਂ 12ਵੀਂ ਤੱਕ ਦੀ ਪੜਾਈ ਕੀਤੀ ਪਰ ਬਾਅਦ ਵਿੱਚ ਘਰ ਦੀਆ ਮਜਬੂਰੀਆਂ ਅਤੇ ਆਪਣੀ ਮਜਬੂਰੀ ਕਾਰਨ ਅਗੇ ਨਹੀਂ ਪੜ ਪੜਿਆ ਅਤੇ ਹੁਣ ਆਪਣੀ ਗਾਇਕੀ ਨਾਲ ਸਮਾਗਮਾਂ ਵਿੱਚ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।
  Published by:Amelia Punjabi
  First published:

  Tags: Gurdaspur, Singer

  ਅਗਲੀ ਖਬਰ