Home /punjab /

ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਵਿਖੇ ਨਾਕਿਆਂ 'ਤੇ ਵਧਾਈ ਗਈ ਸੁਰੱਖਿਆ

ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਵਿਖੇ ਨਾਕਿਆਂ 'ਤੇ ਵਧਾਈ ਗਈ ਸੁਰੱਖਿਆ

X
ਪੁਲਿਸ

ਪੁਲਿਸ ਵਲੋਂ ਕਢੇ ਗਏ ਫਲੈਗ ਮਾਰਚ ਦੀ ਤਸਵੀਰ  

ਕੁੱਝ ਦਿਨ ਪਹਿਲਾਂ ਪਠਾਨਕੋਟ ਵਿੱਚ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਰਮੀ ਏਰੀਆ ਵਿੱਚ ਗਰਨੇਡ ਸੁੱਟ ਕੇ ਫ਼ਰਾਰ ਹੋਣ ਦੀ ਘਟਨਾ ਅਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਇਕ ਹੋਰ ‌ਖਾਲਿਸਤਾਨੀ ਸਮਰਥਕ ਦੇ ਹਥਿਆਰਾਂ ਸਣੇ ਫੜ੍ਹੇ ਜਾਣ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਤਰ੍ਹਾਂ ਸੁਚੇਤ ਹੈ ਅਤੇ ਲੋਕਾਂ ਨਾਲ ਤਾਲਮੇਲ ਬਣਾਏ ਰੱਖਣ ਲਈ ਪੁਲੀਸ ਵੱਲੋਂ ਲਗਾਤਾਰ ਰੋਡ ਮਾਰਚ ਕੱਢੇ ਜਾ ਰਹੇ ਹਨ।  

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ, ਗੁਰਦਾਸਪੁਰ:

ਗੁਰਦਾਸਪੁਰ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਲਾਕੇ ਵਿੱਚ ਦਸ ਰਾਤਰੀ ਨਾਕੇ ਲਗਾਏ ਗਏ ਹਨ ਅਤੇ 80 ਵਾਧੂ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ 'ਤੇ ਤੈਨਾਤ ਕੀਤਾ ਗਿਆ ਹੈ। ਹਾਲਾਕਿ ਇਨ੍ਹਾਂ ਨਾਕਿਆਂ ਪਿੱਛੇ ਕਾਰਨ ਪਿਛਲੇ ਦਿਨੀਂ ਪਠਾਨਕੋਟ ਵਿੱਚ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਰਮੀ ਏਰੀਆ ਵਿੱਚ ਗਰਨੇਡ ਸੁੱਟ ਕੇ ਫ਼ਰਾਰ ਹੋਣ ਦੀ ਘਟਨਾ ਅਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਇਕ ਹੋਰ ‌ਖਾਲਿਸਤਾਨੀ ਸਮਰਥਕ ਦੇ ਹਥਿਆਰਾਂ ਸਣੇ ਫੜ੍ਹੇ ਜਾਣ ਦੀ ਘਟਨਾ ਹੀ ਹੈ। ਪਰ ਪੁਲੀਸ ਵੱਲੋਂ ਲੋਕਾਂ ਨੂੰ ਵਿਸ਼ਵਾਸ ਦੁਆਇਆ ਜਾ ਰਿਹਾ ਹੈ ਕਿ ਪੁਲਿਸ ਪੂਰੀ ਤਰਾਂ ਨਾਲ ਸੁਚੇਤ ਹੈ। ਆਮ ਲੋਕਾਂ ਅਤੇ ਪੁਲਿਸ ਦੇ ਵਿਚ ਤਾਲਮੇਲ ਬਣਾਏ ਰੱਖਣ ਲਈ ਪੁਲੀਸ ਵੱਲੋਂ ਲਗਾਤਾਰ ਰੋਡ ਮਾਰਚ ਕੱਢੇ ਜਾ ਰਹੇ ਹਨ।

ਐੱਸ.ਐੱਚ.ਓ. ਸ਼ਹਿਰੀ ਜਬਰਜੀਤ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸਐਸਪੀ ਗੁਰਦਾਸਪੁਰ ਵੱਲੋਂ ਪੁਲਿਸ ਨੂੰ ਖਾਸ ਐਹਤਿਆਤ ਵਰਤਣ ਦੇ ਹੁਕਮ ਦਿੱਤੇ ਗਏ ਹਨ। ਜਿਸ ਦੇ ਚਲਦਿਆਂ ਗੁਰਦਾਸਪੁਰ ਸ਼ਹਿਰ ਦੇ ਬਾਹਰੀ ਅਤੇ ਅੰਦਰੂਨੀ ਇਲਾਕਿਆਂ ਵਿਚ ਰਾਤ ਦੇ 10 ਵਾਧੂ ਨਾਕੇ ਲਗਾ ਕੇ ‌ ਹਰ ਆਣ-ਜਾਣ ਵਾਲਿਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਤਰੀ ਨਾਕਿਆਂ 'ਤੇ 55 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ ਜਦ ਕਿ ਰਾਤ ਨੂੰ ਹੀ ਮੋਟਰਸਾਈਕਲ ਅਤੇ ਕੀਉ.ਆਰ.ਟੀ. (QRT) ਗਸ਼ਤ ਲਈ 25 ਹੋਰ ਪੁਲਿਸ ਕਰਮਚਾਰੀ ਲਗਾਏ ਗਏ ਹਨ ਤਾਂ ਜੋ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਬਣਾਈ ਰੱਖੀ ਜਾ ਸਕੇ।

ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਪੰਜਾਬ ਵਿੱਚ ਪ੍ਰਵੇਸ਼ ਕਰਨ ਦੀਆਂ ਫੈਲ ਰਹੀ ਹੈ ਅਫਵਾਹਾਂ ਵਿਚ ਕੋਈ ਸੱਚਾਈ ਨਹੀਂ ਹੈ ਪਰ ਫਿਰ ਵੀ ਪੰਜਾਬ ਪੁਲਿਸ ਕਿਸੇ ਅਣਸੁਖਾਵੀਂ ਘਟਨਾ ਦਾ ਮੁਕਾਬਲਾ ਕਰਨ ਲਈ ਪੂਰੀ ਤਰਾਂ ਸੁਚੇਤ ਹੈ।

Published by:Amelia Punjabi
First published:

Tags: Gurdaspur, Punjab, Punjab Police, Security alert, Terrorism