Home /punjab /

ਗੰਨੇ ਦੀ ਖੇਤੀ ਦੇ ਨਾਲ ਗੁੜ ਬਣਾਉਣ ਦੇ ਕਾਰੋਬਾਰ ਨੇ ਇਸ ਕਿਸਾਨ ਨੂੰ ਬਣਾਇਆ ਲੱਖਪਤੀ

ਗੰਨੇ ਦੀ ਖੇਤੀ ਦੇ ਨਾਲ ਗੁੜ ਬਣਾਉਣ ਦੇ ਕਾਰੋਬਾਰ ਨੇ ਇਸ ਕਿਸਾਨ ਨੂੰ ਬਣਾਇਆ ਲੱਖਪਤੀ

ਗੁੜ

ਗੁੜ ਬਣਾਉਂਦਾ ਹੋਇਆ ਗੁਰਦਾਸਪੁਰ ਦਾ ਕਿਸਾਨ 

ਸੁਖਵੰਤ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਗੁੜ ਤਿਆਰ ਕਰ ਮਹੀਨੇ ਦਾ 1.50 ਲੱਖ ਰੁਪਏ ਕਮਾ ਰਿਹਾ ਹੈ। ਸੁਖਵੰਤ ਸਿੰਘ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਕੀਤੀ।

  • Share this:
    ਜਤਿਨ ਸ਼ਰਮਾ

    ਗੁਰਦਾਸਪੁਰ: ਗੁਰਦਾਸਪੁਰ ਦਾ ਕਿਸਾਨ ਸੁਖਵੰਤ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਗੁੜ ਤਿਆਰ ਕਰ ਮਹੀਨੇ ਦਾ 1.50 ਲੱਖ ਰੁਪਏ ਕਮਾ ਰਿਹਾ ਹੈ। ਸੁਖਵੰਤ ਸਿੰਘ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਕੀਤੀ।

    ਸੁਖਵੰਤ ਸਿੰਘ ਨੇ ਕਿਹਾ ਪਹਿਲਾ ਮੈ ਗੰਨੇ ਦੀ ਖੇਤੀ ਕਰਦਾ ਸੀ ਪਰ ਸਰਕਾਰਾਂ ਦੀਆ ਗਲਤ ਨੀਤੀਆਂ ਕਰਕੇ ਉਸ ਨੇ ਦੇਸੀ ਗੁੜ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸਤੋਂ ਬਾਦ ਉਹਨਾਂ ਨੂੰ ਕਾਫੀ ਮੁਨਾਫ਼ਾ ਹੋਇਆ ਅਤੇ ਉਹ ਹੁਣ ਕਰੀਬ 1.50 ਲੱਖ ਰੁਪਏ ਮਹੀਨਾ ਕਮਾਉਂਦੇ ਹਨ। ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਗੁੜ ਲੈਣ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਹਨ।

    ਉਹਨਾਂ ਕਿਹਾ ਕਿ ਜੋ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ ਉਹ ਭਾਰਤ ਰਹਿ ਕੇ ਵੀ ਸਹਾਇਕ ਧੰਦਿਆਂ ਨਾਲ ਇੱਥੇ ਵੀ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
    Published by:Amelia Punjabi
    First published:

    Tags: Business, Gurdaspur, Progressive Farmer, Progressive Farming

    ਅਗਲੀ ਖਬਰ