ਗੁਰਦਾਸਪੁਰ: ਸ੍ਰੀ ਚੈਤੰਨਿਆ ਗੌੜੀਆ ਮੱਠ (Sri Chaitanya Gaudiya Math) ਗੁਰਦਾਸਪੁਰ ਦੇ ਵੱਲੋਂ ਭਗਵਾਨ ਸ੍ਰੀ ਜਗਨਨਾਥ ਜੀ ਦੀ ਰੱਥ ਯਾਤਰਾ (Jagannath's Rath Yatra) ਦਾ ਆਯੋਜਨ ਕੀਤਾ ਗਿਆ। ਇਸ ਰੱਥ ਯਾਤਰਾ ਵਿਚ ਦੂਰ-ਦੁਰਾਡੇ ਇਲਾਕਿਆਂ ਤੋਂ ਸ਼ਰਧਾਲੂ ਭਗਵਾਨ ਸ੍ਰੀ ਜਗਨਨਾਥ ਜੀ ਦੇ ਦਰਸ਼ਨਾਂ ਲਈ ਪਹੁੰਚੇ। ਰੱਥ ਯਾਤਰਾ ਮਾਈ ਦਾ ਮੰਦਰ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੋਂ ਹੁੰਦੇ ਹੋਏ ਮੁੜ ਮਾਈ ਦਾ ਮੰਦਰ ਵਿਖੇ ਆ ਕੇ ਸਮਾਪਤ ਹੋਈ। ਯਾਤਰਾ ਵਿਚ ਕੀਰਤਨ ਮੰਡਲੀ ਵੱਲੋਂ ਭਗਵਾਨ ਸ੍ਰੀ ਜਗਨਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉੱਥੇ ਸ਼ਹਿਰ ਵਾਸੀਆਂ ਵੱਲੋਂ ਰੱਥ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।
ਆਪਣਾ ਜ਼ਿਲ੍ਹਾ ਚੁਣੋ (ਗੁਰਦਾਸਪੁਰ)
ਰੱਥ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਚਰਨ ਦਾਸ ਨੇ ਦੱਸਿਆ ਕਿ ਇਹ ਰੱਥ ਯਾਤਰਾ ਭਗਵਾਨ ਜਗਨਨਾਥ, ਸ਼੍ਰੀ ਬਲਦੇਵ ਅਤੇ ਮਾਤਾ ਸੁਭਦਰਾ ਦੀ ਖੁਸ਼ੀ ਲਈ ਕੱਢੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਕੱਢਣ ਦਾ ਮੁੱਖ ਮਕਸਦ ਇਹ ਵੀ ਹੈ ਕਿ ਜੋ ਲੋਕ ਭਗਵਾਨ ਦੇ ਦਰਸ਼ਨ ਕਰਨ ਲਈ ਮੰਦਿਰ ਤੱਕ ਨਹੀਂ ਜਾ ਪਾਉਂਦੇ ਉਨ੍ਹਾਂ ਲੋਕਾਂ ਨੂੰ ਦਰਸ਼ਨ ਦੇਣ ਦੇ ਲਈ ਭਗਵਾਨ ਖੁਦ ਮੰਦਰ ਤੋਂ ਬਾਹਰ ਆ ਕੇ ਰੱਥ ਯਾਤਰਾ ਰਾਹੀਂ ਲੋਕਾਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਹਨ। ਉੱਥੇ ਰੱਥ ਯਾਤਰਾ ਦੀ ਸਮਾਪਤੀ ਮੌਕੇ ਆਈਆਂ ਸੰਗਤਾਂ ਨੂੰ ਭਗਵਾਨ ਜਗਨਨਾਥ ਜੀ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।