Home /punjab /

ਗੁਰਦਾਸਪੁਰ ਵਾਲੀਬਾਲ ਗਰਾਊਂਡ ਸਰਕਾਰਾਂ ਦੀ ਅਣਦੇਖੀ ਦਾ ਹੋਏ ਸ਼ਿਕਾਰ, ਇਨ੍ਹਾਂ ਸਹੂਲਤਾਂ ਦੀ ਹੋਈ ਕਮੀ  

ਗੁਰਦਾਸਪੁਰ ਵਾਲੀਬਾਲ ਗਰਾਊਂਡ ਸਰਕਾਰਾਂ ਦੀ ਅਣਦੇਖੀ ਦਾ ਹੋਏ ਸ਼ਿਕਾਰ, ਇਨ੍ਹਾਂ ਸਹੂਲਤਾਂ ਦੀ ਹੋਈ ਕਮੀ  

ਗਰਾਊਂਡ

ਗਰਾਊਂਡ ਵਿੱਚ ਵਾਲੀਬਾਲ ਖੇਡਦੇ ਹੋਏ ਖਿਡਾਰੀ

ਗੁਰਦਾਸਪੁਰ: ਇੱਕ ਪਾਸੇ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਬੱਚਿਆਂ ਨੂੰ ਨਸ਼ਿਆਂ (Drugs) ਤੋਂ ਦੂਰ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਇਹ ਦਾਅਵੇ ਝੂਠੇ ਜਾਪਦੇ ਹਨ। ਗੁਰਦਾਸਪੁਰ ਦੇ ਡਾਕਖਾਨਾ ਚੌਂਕ ਨੇੜੇ ਬਣੀ ਪਾਰਕਿੰਗ (Parking) ਅਤੇ ਵਾਲੀਬਾਲ (Volleyball) ਦੀ ਗਰਾਊਂਡ ਵਿੱਚ ਨਾਂ ਤਾਂ ਕੋਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਬਾਥਰੂਮ (Bathroom) ਦਾ ਕੋਈ ਪ੍ਰਬੰਧ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਇੱਕ ਪਾਸੇ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਬੱਚਿਆਂ ਨੂੰ ਨਸ਼ਿਆਂ (Drugs) ਤੋਂ ਦੂਰ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਇਹ ਦਾਅਵੇ ਝੂਠੇ ਜਾਪਦੇ ਹਨ। ਗੁਰਦਾਸਪੁਰ ਦੇ ਡਾਕਖਾਨਾ ਚੌਂਕ ਨੇੜੇ ਬਣੀ ਪਾਰਕਿੰਗ (Parking) ਅਤੇ ਵਾਲੀਬਾਲ (Volleyball) ਦੀ ਗਰਾਊਂਡ ਵਿੱਚ ਨਾਂ ਤਾਂ ਕੋਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਬਾਥਰੂਮ (Bathroom) ਦਾ ਕੋਈ ਪ੍ਰਬੰਧ ਹੈ।

  ਇਸ ਵਾਲੀਬਾਲ ਦੀ ਗਰਾਊਂਡ ਵਿੱਚ ਕਰੀਬ 60 ਬੱਚੇ ਖੇਡਣ ਆਉਂਦੇ ਹਨ। ਜਿਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਗਰਾਊਂਡ ਦੇ ਨਾਲ ਹੀ ਪਾਰਕਿੰਗ ਹੈ ਪਰ ਫਿਰ ਵੀ ਇੱਥੇ ਨਾ ਕੋਈ ਬਾਥਰੂਮ ਹੈ, ਨਾ ਸਾਫ਼ ਪਾਣੀ ਅਤੇ ਨਾ ਹੀ ਸਫ਼ਾਈ ਦਾ ਪ੍ਰਬੰਧ ਹੈ। ਜਿਸ ਕਾਰਨ ਖ਼ਿਡਾਰੀਆਂ ਅਤੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਗਰਾਊਂਡ ਵਿੱਚ 60 ਦੇ ਕਰੀਬ ਬੱਚੇ ਖੇਡਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਗਰਾਊਂਡ ਦਾ ਸਾਰਾ ਖਰਚਾ ਅਸੀਂ ਚੁੱਕਦੇ ਹਾਂ। ਕਈ ਵਾਰ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਬਾਥਰੂਮ ਅਤੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਪਰ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ।ਜਸਪਾਲ ਸਿੰਘ ਨੇ ਕਿਹਾ ਕਿ ਇਥੇ ਸਫ਼ਾਈ ਦੀ ਵੀ ਵੱਡੀ ਘਾਟ ਹੈ ਜਿਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।

  ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹਨ ਅਤੇ ਸਰਕਾਰਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਬਜਾਏ ਖੇਡਾਂ ਵੱਲ ਧਿਆਨ ਦੇ ਸਕੇ। ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਇੱਥੇ ਬਾਥਰੂਮ ਬਣਾਇਆ ਜਾਵੇ ਅਤੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਐਡਵੋਕੇਟ ਧੀਰਜ ਸ਼ਰਮਾ ਨੇ ਦੱਸਿਆ ਕਿ ਡਾਕਖਾਨਾ ਚੌਕ ਗੁਰਦਾਸਪੁਰ ਨੇੜੇ ਪਾਰਕਿੰਗ ਵਿੱਚ ਬੱਚਿਆਂ ਦਾ ਵਾਲੀਬਾਲ ਗਰਾਊਂਡ ਹੈ।ਜਿੱਥੇ ਬੱਚੇ ਹਰ ਰੋਜ਼ ਵਾਲੀਬਾਲ ਖੇਡਦੇ ਹਨ ਪਰ ਇੱਥੇ ਸਾਫ਼ ਪਾਣੀ ਅਤੇ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਾਰਨ ਖਿਡਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਇੱਥੇ ਬਾਥਰੂਮ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨਾਲ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਮੱਸਿਆ ਨਾ ਪਵੇ।
  Published by:rupinderkaursab
  First published:

  Tags: Gurdaspur, Punjab, Sports

  ਅਗਲੀ ਖਬਰ