Home /punjab /

ਡੇਂਗੂ ਤੋਂ ਬਚਣ ਦਾ ਸਿਰਫ਼ ਇੱਕ ਉਪਾਅ, ਆਲੇ ਦੁਆਲੇ ਦੀ ਸਫ਼ਾਈ: ਡਾਕਟਰ

ਡੇਂਗੂ ਤੋਂ ਬਚਣ ਦਾ ਸਿਰਫ਼ ਇੱਕ ਉਪਾਅ, ਆਲੇ ਦੁਆਲੇ ਦੀ ਸਫ਼ਾਈ: ਡਾਕਟਰ

ਡੇਗੂ ਤੋ ਬਚਾਅ ਲਈ ਜਾਗਰੂਕ ਕਰਦੇ ਹੋਏ ਅਧਿਕਾਰੀ 

ਡੇਗੂ ਤੋ ਬਚਾਅ ਲਈ ਜਾਗਰੂਕ ਕਰਦੇ ਹੋਏ ਅਧਿਕਾਰੀ 

ਡੇਂਗੂ ਮੱਛਰ ਸਵੇਰੇ ਸੂਰਜ ਚੜ੍ਹਨ ਸਮੇਂ ਤੇ ਸੂਰਜ ਛਿੱਪਣ ਸਮੇਂ ਮਨੁੱਖ 'ਤੇ ਅਟੈਕ ਕਰਦਾ ਹੈ I ਇਹ ਮੱਛਰ ਸਾਫ਼ ਪਾਣੀ ਜਿਵੇਂ ਕਿ ਕੁਲਰਾਂ, ਫਰੀਜਾਂ, ਪਸ਼ੂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ, ਫੁੱਲਾਂ ਦੇ ਗਮਲੇ ਦੇ ਪਾਣੀ ਵਿੱਚ, ਟੁੱਟੇ -ਭੱਜੇ ਬਰਤਣਾ ਤੇ ਫੱਟੇ ਪੁਰਾਣੇ ਟਾਇਰਾਂ ਵਿੱਚ ਬਰਸਾਤਾਂ ਦੇ ਪਏ ਪਾਣੀ ਵਿੱਚ ਇਹ ਰਹਿੰਦਾ ਹੈ ਤੇ ਉੱਥੇ ਆਪਣੀ ਪੈਦਾਵਾਰ ਵਧਾਉਂਦਾ ਹੈ। ਇਸ ਲਈ ਸਾਨੂੰ ਹਰ ਹਫ਼ਤੇ ਸ਼ੁੱਕਰਵਾਰ ਡ੍ਰਾਈ - ਡੇ ਮਨਾਉਣਾ ਚਾਹੀਦਾ ਹੈ I

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ, ਗੁਰਦਾਸਪੁਰ:

  ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਤੇ ਜ਼ਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਬਜੋਤ ਕੌਰ " ਕਲਸੀ " ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ I ਇਸ ਮੀਟਿੰਗ ਵਿੱਚ ਵੱਖ -ਵੱਖ ਕਮਿਉਨਿਟੀ ਹੈਲਥ ਸੈਂਟਰਾਂ ਤੋਂ ਆਏ ਹੋਏ ਸਮੂੰਹ ਹੈਲਥ ਇੰਸਪੈਕਟਰ ਤੋਂ ਮਹੀਨਾਵਾਰ ਮਲੇਰੀਆ ਰਿਪੋਰਟਾਂ ਲਈਆਂ ਗਈਆਂ ਤੇ ਇਸ ਤੋਂ ਬਾਅਦ ਵੱਧ ਰਹੇ ਡੇਂਗੂ ਬੁਖ਼ਾਰ ਦੇ ਪਰਕੋਪ ਦੇ ਸਬੰਧ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਕਿ ਡੇਂਗੂ ਬੁਖ਼ਾਰ ਇੱਕ ਏਡੀਜ਼ ਅਜੈਪਟੀ ਮੱਛਰ ਦੇ ਮਨੁੱਖੀ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਕੱਟ ਜਾਣ ਨਾਲ ਹੁੰਦਾ ਹੈ I

  ਇਹ ਮੱਛਰ ਸਵੇਰੇ ਸੂਰਜ ਚੜ੍ਹਨ ਸਮੇਂ ਤੇ ਸੂਰਜ ਛਿੱਪਣ ਸਮੇਂ ਮਨੁੱਖ 'ਤੇ ਅਟੈਕ ਕਰਦਾ ਹੈ I ਇਹ ਮੱਛਰ ਸਾਫ਼ ਪਾਣੀ ਜਿਵੇਂ ਕਿ ਕੁਲਰਾਂ, ਫਰੀਜਾਂ, ਪਸ਼ੂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ, ਫੁੱਲਾਂ ਦੇ ਗਮਲੇ ਦੇ ਪਾਣੀ ਵਿੱਚ, ਟੁੱਟੇ -ਭੱਜੇ ਬਰਤਣਾ ਤੇ ਫੱਟੇ ਪੁਰਾਣੇ ਟਾਇਰਾਂ ਵਿੱਚ ਬਰਸਾਤਾਂ ਦੇ ਪਏ ਪਾਣੀ ਵਿੱਚ ਇਹ ਰਹਿੰਦਾ ਹੈ ਤੇ ਉੱਥੇ ਆਪਣੀ ਪੈਦਾਵਾਰ ਵਧਾਉਂਦਾ ਹੈ। ਇਸ ਲਈ ਸਾਨੂੰ ਹਰ ਹਫ਼ਤੇ ਸ਼ੁੱਕਰਵਾਰ ਡ੍ਰਾਈ - ਡੇ ਮਨਾਉਣਾ ਚਾਹੀਦਾ ਹੈ I

  ਇਹ ਸਾਰੇ ਖੜ੍ਹੇ ਪਾਣੀ ਨੂੰ ਚੰਗੀ ਤਰਾਂ ਕੱਢ ਦੇਣਾ ਚਾਹੀਦਾ ਹੈ ਤੇ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ ਜਾਂ ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਕਿ ਇਸ ਦੀ ਪੈਦਾਵਾਰ ਨੂੰ ਰੋਕਿਆ ਜਾਂ ਸਕੇ I ਇਸ ਮੱਛਰ ਦੇ ਕੱਟਣ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ I ਸਰੀਰ ਨੂੰ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ I ਇਹ ਡੇਂਗੂ ਬੁਖ਼ਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖ਼ਾਰ, ਸਿਰ ਦਰਦ, ਸਰੀਰ ਦੇ ਜੋੜਾ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ,ਚਮੜੀ 'ਤੇ ਦਾਣੇ, ਜ਼ਿਆਦਾ ਹਾਲਤ ਖ਼ਰਾਬ ਹੋਣ 'ਤੇ ਮਰੀਜ਼ ਦੇ ਨੱਕ ਵਿੱਚੋਂ ਤੇ ਮੂੰਹ ਦੇ ਮਸੂੜਿਆ ਵਿੱਚ ਖ਼ੂਨ ਨਿਕਲਣ ਆਦਿ ਹੁੰਦੀਆਂ ਹਨ I

  ਇਹ ਬੁਖ਼ਾਰ ਹੋਣ 'ਤੇ ਕਿਸੇ ਵੀ ਸਰਕਾਰੀ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾ ਕੇ ਦਵਾਈ ਲੈਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਜਾ ਸਿਰਫ਼ ਇਸ ਵਾਸਤੇ ਪੈਰਾਸਿਟਾਮੋਲ ਗੋਲੀ ਹੀ ਲੈਣੀ ਚਾਹੀਦੀ ਹੈ I ਇਸ ਸਮੇਂ ਡਾ. ਵੰਦਨਾ ਜ਼ਿਲ੍ਹਾ ਆਈ. ਡੀ. ਪੀ..ਐਪੀਡਿਮਾਲੋਜ਼ਿਸਟ, ਡਾ. ਸੁਨਾਲੀ, ਰਛਪਾਲ ਸਿੰਘ , ਕਵਲਜੀਤ ਸਿੰਘ AMO, ਮਹਿੰਦਰਪਾਲ HI, ਜੋਬਿੰਨਪ੍ਰੀਤ ਸਿੰਘ HI, ਸੁਖਦਿਆਲ HI, ਪ੍ਰਬੋਧ ਚੰਦਰ HI, ਹਰਚਰਨ ਸਿੰਘ, ਹਰਵੰਤ ਸਿੰਘ ਹਾਜ਼ਰ ਸਨ।

  Published by:Amelia Punjabi
  First published:

  Tags: Dengue, Fever, Gurdaspur, Malaria, Mosquitoe, Punjab