Home /punjab /

ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਇਹ ਸੰਸਥਾ ਆਈ ਅੱਗੇ, ਸਰਕਾਰੀ ਸਕੂਲ ਵਿੱਚ ਲਗਾਏ ਫਲਦਾਰ ਬੂਟੇ

ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਇਹ ਸੰਸਥਾ ਆਈ ਅੱਗੇ, ਸਰਕਾਰੀ ਸਕੂਲ ਵਿੱਚ ਲਗਾਏ ਫਲਦਾਰ ਬੂਟੇ

ਸਰਕਾਰੀ ਸਕੂਲ ਵਿੱਚ ਫਲਦਾਰ ਬੂਟੇ ਲਗਾਉਂਦੇ ਹੋਏ ਸੰਸਥਾ ਦੇ ਮੇਂਬਰ

ਸਰਕਾਰੀ ਸਕੂਲ ਵਿੱਚ ਫਲਦਾਰ ਬੂਟੇ ਲਗਾਉਂਦੇ ਹੋਏ ਸੰਸਥਾ ਦੇ ਮੇਂਬਰ

ਗੁਰਦਾਸਪੁਰ: ਪੰਜਾਬ ਸਰਕਾਰ (Punjab Government) ਵੱਲੋਂ ਸਕੂਲਾਂ ਵਿੱਚ ਫਲ਼ਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ (Dinanagar) ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਦੇ ਯਤਨਾਂ ਨਾਲ਼ ਸੇਵਾ-ਮੁਕਤ ਮਿਊਜ਼ਿਕ ਮਿਸਟ੍ਰੈੱਸ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਵੱਲੋਂ ਸੰਸਥਾ ਵਿਖੇ ਫਲ਼ਦਾਰ ਬੂਟੇ ਅੰਬ, ਜਾਮਣ, ਅਮਰੂਦ ਤੋਂ ਇਲਾਵਾ ਵਿਰਾਸਤੀ ਬੂਟੇ ਪਿੱਪਲ, ਤਰੇਕ, ਨਿੰਮ ਅਤੇ ਅਰਜੁਨ ਦੇ ਬੂਟੇ ਲਗਵਾਏ ਗਏI

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਇਸ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਮੋਹਨ ਨੇ ਦੱਸਿਆ ਕਿ ਮੈਡਮ ਸ਼ਮਾਂ ਸ਼ਰਮਾ ਜਿੱਥੇ ਹਰ ਸਾਲ ਲੋੜਬੰਦ ਬੱਚਿਆਂ ਨੂੰ ਕਾਪੀਆਂ ਪੈੱਨ ਵੰਡਦੇ ਹਨ, ਉੱਥੇ ਸਕੂਲ ਵਿੱਚ ਤਿਆਰ ਕੀਤੀ 'ਪੰਜਾਬੀ ਸੱਥ' ਲਈ ਪਹਿਲਾਂ ਵੀ ਸਹਿਯੋਗ ਕਰ ਚੁਕੇ ਹਨ ਅਤੇ ਅੱਜ ਵੀ ਪੰਜਾਬੀ ਕੋਠੇ ਲਈ ਯਾਦਗਾਰ ਸਮਾਨ ਭੇਟ ਕੀਤਾ ਹੈI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਮੈਡਮ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਦਾ ਸੰਸਥਾ ਲਈ ਨਿਰੰਤਰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਅਤੇ ਸਨਮਾਨ-ਚਿੰਨ੍ਹ ਭੇਟ ਕੀਤਾI

ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਇਸ ਹਫ਼ਤੇ ਚੱਲ ਰਹੇ 'ਬਿਆਸ ਹਾਊਸ' ਵੱਲੋਂ ਸਕੂਲ ਸੁੰਦਰੀਕਰਨ, ਸਕੂਲ ਸਫ਼ਾਈ ਅਤੇ ਵਿਦਿਆਰਥਣਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ਼ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਲਈ ਹਾਊਸ ਇੰਚਾਰਜ ਮੈਡਮ ਜੀਵਨ ਜੋਤੀ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾI ਇਸ ਸਮੇਂ ਹੋਰਾਂ ਤੋਂ ਇਲਾਵਾ ਗੁਰਦੀਪ ਸਿੰਘ, ਪੰਕਜ ਸ਼ਰਮਾ, ਹਰਦੀਪ ਰਾਜ, ਅਮਿਤ ਮਹਾਜਨ, ਬਲਜਿੰਦਰ ਸਿੰਘ, ਰਕਸ਼ਾ ਦੇਵੀ, ਉਮਾ ਦੇਵੀ, ਸੋਨੀਆ ਵਾਲੀਆ ਅਤੇ ਸੁਰੇਖਾ ਗੁਪਤਾ ਵੀ ਹਾਜ਼ਰ ਸਨI

Published by:rupinderkaursab
First published:

Tags: Gurdaspur, Plantation, Punjab