Home /punjab /

ਖੇਡਣ-ਟੱਪਣ ਦੀ ਉਮਰ 'ਚ ਆਖਿਰ ਕਿਉਂ 10 ਸਾਲਾਂ ਬੱਚੇ ਨੂੰ ਲਗਾਉਣੀ ਪੈ ਗਈ ਟਿੱਕੀਆਂ ਦੀ ਰੇਹੜੀ !

ਖੇਡਣ-ਟੱਪਣ ਦੀ ਉਮਰ 'ਚ ਆਖਿਰ ਕਿਉਂ 10 ਸਾਲਾਂ ਬੱਚੇ ਨੂੰ ਲਗਾਉਣੀ ਪੈ ਗਈ ਟਿੱਕੀਆਂ ਦੀ ਰੇਹੜੀ !

ਟਿੱਕੀਆਂ

ਟਿੱਕੀਆਂ ਦੀ ਰੇਹੜੀ ਲੈ ਕੇ ਜਾਂਦਾ ਹੋਇਆ 10 ਸਾਲਾਂ ਬੱਚਾ  

ਅਪਾਹਿਜ ਅਤੇ ਆਰਥਿਕ ਪੱਖੋਂ ਮਾੜੇ ਹੋਣ ਕਾਰਨ ਇਨ੍ਹਾਂ ਦੇ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੂਰਾ ਦਿਨ ਕੰਮ ਕਰਕੇ ਵੀ ਇਹ ਪਰਿਵਾਰ 100 ਤੋਂ 150 ਰੁਪਏ ਕਮਾ ਲੈਂਦਾ ਹਨ। ਜਿਸ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਆਰਥਿਕ ਪੱਖੋਂ ਮਾੜੇ ਹੋਣ ਕਾਰਨ ਬੱਚੇ ਦਾ ਭਵਿੱਖ ਵੀ ਖਰਾਬ ਹੋ ਰਿਹਾ ਹੈ। ਉਨ੍ਹਾਂ ਸਰਕਾਰਾਂ ਅੱਗੇ ਇਸ ਪਰਿਵਾਰ ਦੀ ਮਦਦ ਲਈ ਅਪੀਲ ਕੀਤੀ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਗੁਰਦਾਸਪੁਰ---ਗੁਰਦਾਸਪੁਰ ਦੇ ਪਿੰਡ ਬਾਲੇਵਾਲ ਦਾ 10 ਸਾਲਾ ਬੱਚਾ ਆਪਣੇ ਅਪਾਹਜ਼ ਮਾਂ-ਬਾਪ ਅਤੇ ਘਰ ਦੀਆਂ ਮਜਬੂਰੀਆਂ ਲਈ ਪਿੰਡ ਵਿਚ ਹੀ ਰੇਹੜੀ ਲਗਾਉਣ ਨੂੰ ਮਜਬੂਰ ਹੈ। ਮਾਂ-ਬਾਪ ਬਚਪਨ ਤੋਂ ਹੀ ਅਪਾਹਜ ਹਨ ਅਤੇ ਘਰ ਦੇ ਤਿੰਨੋ ਜੀਅ ਘਰ ਦਾ ਗੁਜ਼ਾਰਾ ਕਰਨ ਦੇ ਲਈ ਅਸਮਰੱਥ ਹੋਣ ਕਾਰਨ ਟਿੱਕੀਆਂ ਦੀ ਰੇਹੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਜਾਣਕਾਰੀ ਦਿੰਦੇ ਹੋਏ  ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਤੇ ਉਸ ਦਾ ਘਰਵਾਲਾ ਦੋਵੇਂ ਅਪਾਹਿਜ ਹਨ, ਜਿਸ ਕਾਰਨ ਉਹ ਕੰਮ ਕਰਨ ਵਿੱਚ ਅਸਮਰੱਥ ਹਨ ਪਰ ਇਸਦੇ ਬਾਵਜੂਦ ਵੀ ਉਹ ਘਰ ਵਿੱਚ ਆਲੂ ਦੀ ਟਿੱਕੀਆਂ ਤਿਆਰ ਕਰ ਕੇ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਇਸ ਹਾਲਤ ਕਾਰਨ ਸਾਡਾ 10 ਸਾਲ ਦਾ ਬੱਚਾ ਵੀ ਇਸ ਵਿੱਚ ਪਿਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦ ਸਾਡਾ ਬੱਚਾ ਸਕੂਲ ਤੋਂ ਪੜ੍ਹ ਕੇ ਵਾਪਸ ਘਰ ਆਉਂਦਾ ਹੈ ਤਾਂ ਉਹ ਵੀ ਬਾਕੀ ਬੱਚਿਆਂ ਦੇ ਤਰ੍ਹਾਂ ਖੇਡਾਂ-ਖੇਡਣਾ ਚਾਹੁੰਦਾ ਹੈ ਪਰ ਘਰ ਦੇ ਹਾਲਾਤ ਮਾੜੇ ਹੋਣ ਕਾਰਨ ਉਸ ਨੂੰ ਹੀ ਰੇਹੜੀ ਲਗਾਉਣੀ ਪੈਂਦੀ ਹੈ।

  ਪਿੰਡ ਵਾਲਿਆਂ ਨੇ ਕਿਹਾ ਕਿ ਅਪਾਹਿਜ ਅਤੇ ਆਰਥਿਕ ਪੱਖੋਂ ਮਾੜੇ ਹੋਣ ਕਾਰਨ ਇਨ੍ਹਾਂ ਦੇ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੂਰਾ ਦਿਨ ਕੰਮ ਕਰਕੇ ਵੀ ਇਹ ਪਰਿਵਾਰ 100 ਤੋਂ 150 ਰੁਪਏ ਕਮਾ ਲੈਂਦਾ ਹਨ। ਜਿਸ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਆਰਥਿਕ ਪੱਖੋਂ ਮਾੜੇ ਹੋਣ ਕਾਰਨ ਬੱਚੇ ਦਾ ਭਵਿੱਖ ਵੀ ਖਰਾਬ ਹੋ ਰਿਹਾ ਹੈ। ਉਨ੍ਹਾਂ ਸਰਕਾਰਾਂ ਅੱਗੇ ਇਸ ਪਰਿਵਾਰ ਦੀ ਮਦਦ ਲਈ ਅਪੀਲ ਕੀਤੀ ਹੈ।

  Published by:Ashish Sharma
  First published:

  Tags: Child, Gurdaspur