ਜਤਿਨ ਸ਼ਰਮਾ
ਗੁਰਦਾਸਪੁਰ: ਅੱਜ ਜੋ ਤਸਵੀਰਾਂ (Pictures) ਅਸੀਂ ਆਪਣੇ ਦਰਸ਼ਕਾਂ (Audience) ਨੂੰ ਦਿਖਾਉਣ ਜਾ ਰਹੇ ਹਾਂ ਉਹ ਤਸਵੀਰਾਂ ਦੇਖ ਕੇ ਇੱਕ ਵਾਰ ਜਰੂਰ ਤੁਹਾਡੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਣਗੇ। ਇਹ ਜੋ ਤਸਵੀਰਾਂ ਤੁਸੀ ਦੇਖ ਰਹੇ ਹੋ ਉਸ ਬਦਨਸੀਬ ਧੀ ਦੀਆਂ ਹਨ ਜਿਸ ਨੂੰ ਇਹ ਨਹੀਂ ਸੀ ਪਤਾ ਕਿ ਉਸਦੇ ਹਾਲਾਤ ਉਸਨੂੰ ਕਿਸ ਮੋੜ ਉੱਤੇ ਲਿਆ ਕੇ ਖੜਾ ਕਰ ਦੇਣਗੇ। ਇਹ ਧੀ ਗੁਰਦਾਸਪੁਰ ਦੇ ਪਿੰਡ ਅਲੋਵਾਲ ਦੀ ਹੈ ਜਿਸਦੀ ਮਾਂ ਅਤੇ ਵੱਡਾ ਵੀਰ ਦਿਮਾਕੀ ਤੋਰ 'ਤੇ ਠੀਕ ਨਹੀਂ ਹਨ ਅਤੇ ਇੱਕ ਮਹੀਨਾ ਪਹਿਲਾਂ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸ ਸਮੇਂ ਉਸਦਾ ਪਿਤਾ ਜਿੰਦਾਂ ਸੀ ਤਾਂ ਉਹ ਮੇਹਨਤ-ਮਜ਼ਦੂਰੀ ਕਰਕੇ ਘਰ ਦੇ ਹਰ ਇੱਕ ਜੀਅ ਦੀ ਇੱਛਾ ਪੂਰੀ ਕਰਦਾ ਸੀ ਕਿਸੇ ਨੂੰ ਤੰਗੀ ਨਹੀਂ ਸੀ ਆਉਣ ਦਿੰਦਾ ਚਾਹੇ ਆਪ ਨੂੰ ਭੁੱਖਾ ਕਿਊ ਨਾਂ ਸੌਣਾ ਪਵੇ |
ਮੱਧਬੁਧੀ ਮਾਂ ਅਤੇ ਬਦਕਿਸਮਤ ਧੀ ਨੇ ਕਿਹਾ ਕਿ ਜਦੋਂ ਮੇਰੇ ਪਿਤਾ ਜੀ ਜ਼ਿੰਦਾ ਸਨ ਤਾਂ ਉਨ੍ਹਾਂ ਨੇ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ। ਧੀ ਨੇ ਕਿਹਾ ਕਿ ਪਿਤਾ ਦੀ ਮੌਤ ਨਾਲ ਪਰਿਵਾਰ ਇਕਦਮ ਠੱਪ ਹੋ ਗਿਆ ਹੈ ਅਤੇ ਮੇਰੇ ਪਿਤਾ ਨੇ ਮੈਨੂੰ 12 ਜਮਾਤਾਂ ਤੱਕ ਪੜਾਈ (Study) ਵੀ ਕਰਵਾਈ ਤਾਂ ਜੋ ਮੇਨੂ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੇ ਦੇਹਾਂਤ ਤੋਂ ਬਾਅਦ ਨਾਂ ਕੋਈ ਰਿਸ਼ਤੇਦਾਰ ਅਤੇ ਨਾਂ ਹੀ ਕੋਈ ਪਿੰਡ ਵਿੱਚੋਂ ਅੱਗੇ ਆਇਆ ਉਨ੍ਹਾਂ ਕਿਹਾ ਕਿ ਤਰਸ ਦੇ ਅਧਾਰ 'ਤੇ ਜੇਕਰ ਕੋਈ 100-50 ਰੁਪਏ ਦੇ ਜਾਂਦਾ ਹੈ ਉਸ ਨਾਲ ਹੀ ਅਸੀਂ ਆਪਣਾ ਸਮਾਂ ਕੱਟਦੇ ਹਾਂ ਅਤੇ ਕਈ ਵਾਰ ਭੁੱਖੇ ਵੀ ਸੋ ਜਾਂਦੇ ਹਾਂ |
ਪਿੰਡ ਵਾਸੀ ਮਾਤਾ ਨੇ ਕਿਹਾ ਕਿ ਇਸ ਪਰਿਵਾਰ ਦੇ ਹਾਲਾਤ ਬੁਹਤ ਮਾੜੇ ਹਨ ਕੋਈ ਰਿਸ਼ਤੇਦਾਰ ਜਾਂ ਫਿਰ ਕੋਈ ਪਿੰਡ ਵਿੱਚੋ ਇਸ ਪਰਿਵਾਰ ਲਈ ਅੱਗੇ ਨਹੀਂ ਆਇਆ,ਮਾਂ ਅਤੇ ਭਰਾ ਦੋਨੋ ਮੱਧਬੁਧੀ ਹਨ ਅਤੇ ਬਾਪ ਦੀ ਮੌਤ ਵੀ ਇਲਾਜ ਨਾਂ ਹੋਣ ਦੀ ਵਜ੍ਹਾ ਕਰਕੇ ਹੋ ਗਈ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।