• Home
  • »
  • News
  • »
  • punjab
  • »
  • GURDASPUR UNIDENTIFIED PERSONS BROKE INTO THE HOUSE OF A FEMALE INSPECTOR AND VANDALIZED IT

Gurdaspur : ਦਿਨ-ਦਿਹਾੜੇ ਮਹਿਲਾ ਇੰਸਪੈਕਟਰ ਦੇ ਘਰ 'ਚ ਦਾਖਲ ਹੋਕੇ ਕੀਤੀ ਭੰਨਤੋੜ

ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿਖੇ ਅਣਪਛਾਤੇ ਬਦਮਾਸਾਂ ਨੇ ਮਹਿਲਾ ਇੰਸਪੈਕਟਰ ਦੇ ਘਰ ਵਿੱਚ ਦਾਖਲ ਹੋਕੇ ਇੱਟਾਂ ਰੋੜਿਆ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਹ ਘਰ ਮਹਿਲਾ ਇੰਸਪੈਕਟਰ ਦਾ ਨਾਂ ਸਨੇਹ ਲਤਾ ਹੈ।

ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿਖੇ ਅਣਪਛਾਤੇ ਬਦਮਾਸਾਂ ਨੇ ਮਹਿਲਾ ਇੰਸਪੈਕਟਰ ਦੇ ਘਰ ਵਿੱਚ ਦਾਖਲ ਹੋਕੇ ਇੱਟਾਂ ਰੋੜਿਆ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਹ ਘਰ ਮਹਿਲਾ ਇੰਸਪੈਕਟਰ ਦਾ ਨਾਂ ਸਨੇਹ ਲਤਾ ਹੈ।

  • Share this:
    ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿਖੇ ਅਣਪਛਾਤੇ ਬਦਮਾਸਾਂ ਨੇ ਮਹਿਲਾ ਇੰਸਪੈਕਟਰ ਦੇ ਘਰ ਵਿੱਚ ਦਾਖਲ ਹੋਕੇ ਇੱਟਾਂ ਰੋੜਿਆ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਹ ਘਰ ਮਹਿਲਾ ਇੰਸਪੈਕਟਰ ਦਾ ਨਾਂ ਸਨੇਹ ਲਤਾ ਹੈ। ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਜਦੋਂ ਮਹਿਲਾ ਇੰਸਪੈਕਟਰ ਆਪਣੇ ਘਰ ਵਿੱਚ ਸੀ ਉਸ ਵੇਲੇ 25-30 ਬਦਮਾਸਾਂ ਨੇ ਘਰ ਵਿੱਚ ਦਾਖਲ ਹੋ ਕੇ ਇੱਟਾ-ਰੋੜਿਆਂ ਨਾਲ ਹਮਲਾ ਕਰਕੇ ਸਮਾਨ ਦੀ ਤੋੜ-ਭੰਨ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

    ਮਹਿਲਾ ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਸਮੇਤ ਘਰ ਦੀ ਤੀਜੀ ਮੰਜ਼ਿਲ 'ਤੇ ਜਾ ਕੇ ਆਪਣੀ ਜਾਨ ਬਚਾਈ। ਮਕਾਨ ਵਿੱਚ ਤੋੜ ਭੰਨ ਨਾਲ ਉਨ੍ਹਾਂ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਇੰਸਪੈਕਟਰ ਦੇ ਬਿਆਨ ਦਰਜ ਕੀਤੇ ਅਤੇ ਸੀਸੀਟੀਵੀ ਦੀ ਜਾਂਚ ਦੇ ਆਧਾਰ ਉਤੇ ਮਾਮਲਾ ਦਰਜ ਲਿਆ ਹੈ।
    Published by:Ashish Sharma
    First published: