Home /punjab /

Drugs: ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਲਈ ਕਰਵਾਏ ਜਾਣਗੇ ਵੱਖ-ਵੱਖ ਹੁਨਰ ਦੇ ਕੋਰਸ

Drugs: ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਲਈ ਕਰਵਾਏ ਜਾਣਗੇ ਵੱਖ-ਵੱਖ ਹੁਨਰ ਦੇ ਕੋਰਸ

ਡਰੱਗ ਅਤੇ ਇੰਜੇਕਸ਼ਨ ਦੀ ਤਸਵੀਰ

ਡਰੱਗ ਅਤੇ ਇੰਜੇਕਸ਼ਨ ਦੀ ਤਸਵੀਰ

ਗੁਰਦਾਸਪੁਰ: ਪੰਜਾਬ (Punjab) ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਹੁਨਰ ਸਿਖਲਾਈ ਦੇਣ ਦੇ ਮਕਸਦ ਨਾਲ ਅੱਜ ਸਿਵਲ ਹਸਪਤਾਲ ਗੁਰਦਾਸਪੁਰ (Civil Hospital Gurdaspur) ਦੇ ਯੂਟੀ ਸੈਂਟਰ ਵਿਖੇ ਨਸ਼ਾ ਛੱਡਣ ਵਾਲਿਆਂ ਲਈ ਵਿਸ਼ੇਸ਼ ਕਾਊਂਸਲਿੰਗ ਕੈਂਪ ਲਗਾਇਆ ਗਿਆ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਪੰਜਾਬ (Punjab) ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਹੁਨਰ ਸਿਖਲਾਈ ਦੇਣ ਦੇ ਮਕਸਦ ਨਾਲ ਅੱਜ ਸਿਵਲ ਹਸਪਤਾਲ ਗੁਰਦਾਸਪੁਰ (Civil Hospital Gurdaspur) ਦੇ ਯੂਟੀ ਸੈਂਟਰ ਵਿਖੇ ਨਸ਼ਾ ਛੱਡਣ ਵਾਲਿਆਂ ਲਈ ਵਿਸ਼ੇਸ਼ ਕਾਊਂਸਲਿੰਗ ਕੈਂਪ ਲਗਾਇਆ ਗਿਆ।

  ਇਸ ਮੌਕੇ ਗੱਲਬਾਤ ਕਰਦਿਆਂ ਡਾ: ਨਿਧੀ ਕੁਮੁਦ ਬਾਂਬਾ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਸਕਿੱਲ ਡਿਵਲਪਮੈਟ ਮਿਸ਼ਨ ਤਹਿਤ ਜੋ ਨੌਜਵਾਨ ਲੜਕੇ/ਲੜਕੀਆਂ ਨਸ਼ਿਆਂ ਦੇ ਆਦੀ ਹਨ, ਉਨ੍ਹਾਂ ਨੂੰ ਯੋਗ ਅਤੇ ਹੁਨਰਮੰਦ ਬਣਾਉਣ ਲਈ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਮੰਗ ਅਨੁਸਾਰ ਵੱਖ-ਵੱਖ ਹੁਨਰ ਕੋਰਸਾਂ (Skill Courses) ਨੂੰ ਕਰਵਾਉਂਦੇ ਲਈ ਯੋਗ ਵਿਅਕਤੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸਿਖਲਾਈ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਰੁਜ਼ਗਾਰ/ਸਵੈ-ਰੁਜ਼ਗਾਰ (self-employment) ਲਈ ਯੋਗ ਬਣਾਇਆ ਜਾਵੇਗਾ।

  ਕੈਂਪ ਵਿੱਚ ਮਿਸ਼ਨ ਮੈਨੇਜਰ ਚੰਦ ਸਿੰਘ, ਪਰਸ਼ੋਤਮ ਸਿੰਘ (ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਦਾਸਪੁਰ), ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਸਵਰਾਜ ਸਿੰਘ, ਸ਼ੋਸਲ ਮੋਬੀਲਾਈਜ਼ੇਸ਼ਨ ਅਫ਼ਸਰ ਮਨਪ੍ਰੀਤ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਡੀ.ਬੀ.ਈ.ਈ. ਗਗਨਦੀਪ ਸਿੰਘ ਧਾਲੀਵਾਲ ਹਾਜ਼ਰ ਸਨ।
  Published by:rupinderkaursab
  First published:

  Tags: Drugs, Gurdaspur, Punjab

  ਅਗਲੀ ਖਬਰ