Home /punjab /

Health Care: ਗਰਭਵਤੀ ਔਰਤਾਂ ਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖਾਸ ਧਿਆਨ, ਦੇਖੋ ਖਬਰ

Health Care: ਗਰਭਵਤੀ ਔਰਤਾਂ ਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖਾਸ ਧਿਆਨ, ਦੇਖੋ ਖਬਰ

ਗਰਭਵਤੀ ਮਹਿਲਾ ਦੀ ਤਸਵੀਰ  

ਗਰਭਵਤੀ ਮਹਿਲਾ ਦੀ ਤਸਵੀਰ  

ਗੁਰਦਾਸਪੁਰ: ਸਿਵਲ ਸਰਜਨ ਡਾ: ਵਿਜੇ ਕੁਮਾਰ ਜੀ ਦੀ ਅਗਵਾਈ ਹੇਠ ਸੀ.ਡੀ.ਆਰ.ਦੀ ਮੀਟਿੰਗ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ (Civil Surgeon Gurdaspur) ਵਿਖੇਕੀਤੀ ਗਈ। ਜ਼ਿਲ੍ਹਾ ਟੀਕਾਕਰਨ (vaccine) ਅਫ਼ਸਰ ਡਾ: ਅਰਵਿੰਦ ਕੁਮਾਰ ਨੇ ਕਿਹਾ ਕਿ 0-5 ਸਾਲ ਦੇ ਬੱਚਿਆਂਦੀ ਮੌਤ ਦਰ ਨੂੰ ਘਟਾਉਣ ਲਈ ਸਮੇਂ-ਸਮੇਂ 'ਤੇ ਸਿਹਤ ਸੰਸਥਾਵਾਂ ਵਿੱਚ ਚੈੱਕਅਪ ਕਰਵਾਉਣਾ ਚਾਹੀਦਾ ਹੈਅਤੇ ਕੋਈ ਵੀ ਡਿਲੀਵਰੀ ਘਰ ਵਿੱਚ ਨਾ ਕੀਤੀ ਜਾਵੇ ਅਤੇ ਸਰਕਾਰੀ ਸਿਹਤ ਸੰਸਥਾਵਾ 'ਤੇ ਹੀ ਕਰਵਾਈਆ ਜਾਵੇ ਅਤੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਲਾਇਆ ਜਾਵੇ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਉਨ੍ਹਾਂ ਏ.ਐਨ.ਐਮ ਅਤੇ ਆਸ਼ਾ ਵਰਕਰਾ (Asha Workers) ਨੂੰ ਹਦਾਇਤ ਕੀਤੀ ਕਿ ਉਹ ਜਨਮ ਤੋਂ ਬਾਅਦ ਬੱਚੇ ਦੇ ਘਰ ਜਾ ਕੇ ਮਾਂ ਅਤੇ ਬੱਚੇ ਦੀ ਸਿਹਤ ਦੀ ਜਾਂਚ ਕਰਨ। ਬੱਚਿਆਂ ਦੇ ਮਾਹਿਰ ਡਾ: ਭਾਸਕਰ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ (Balanced Diet) ਖਾਣਾ ਚਾਹੀਦਾ ਹੈ ਤਾਂ ਜੋ ਬੱਚਾ ਅਤੇ ਮਾਂ ਤੰਦਰੁਸਤ ਰਹਿਣ।

  ਉਨ੍ਹਾਂ ਕਿਹਾ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਿਉਂਕਿ ਮਾਂ ਦਾ ਪਹਿਲਾ ਦੁੱਧ ਬੱਚੇ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ: ਅਕਲਪ੍ਰੀਤ ਸਿੰਘ ਭੁੱਲਰ, ਡਾ: ਨਵਕੀਰਤ ਕੌਰ, ਡਾ: ਰਿਪਨਦੀਪ ਸਿੰਘ ਧਿਆਨਪੁਰ ਅਤੇ ਬਲਾਕ ਐੱਲ.ਐੱਚ.ਵੀ ਅਤੇ ਏ.ਐੱਨ.ਐੱਮ ਅਤੇ ਬੀ.ਈ.ਈ ਹਰਦੀਪ ਸਿੰਘ ਹਾਜ਼ਰ ਸਨ ।
  Published by:rupinderkaursab
  First published:

  Tags: Gurdaspur, Punjab

  ਅਗਲੀ ਖਬਰ