ਜਤਿਨ ਸ਼ਰਮਾ
ਗੁਰਦਾਸਪੁਰ: ਪਾਕਿਸਤਾਨ (Pakistan) ਨੇੜੇ ਡੇਰਾ ਬਾਬਾ ਨਾਨਕ (Dera Baba Nanak) ਦੇ 6 ਪਿੰਡਾਂ ਵਿੱਚ 100 ਫੀਸਦੀ ਗੋਭੀ ਦੀ ਫਸਲ ਤਬਾਹ ਹੋ ਗਈ ਹੈ। ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਕਿਸਾਨ ਕਣਕ-ਝੋਨੇ ਦੀ ਰਿਵਾਇਤੀ ਫਸਲਾਂ ( traditional Crop ) ਨੂੰ ਛੱਡ ਕੇ ਗੋਬੀ ਦੀ ਫਸਲ ਬੀਜਦੇ ਹਨ ਅਤੇ ਹਰ ਸਾਲ ਖੇਤਾਂ ਵਿਚੋਂ ਦੋ ਫਸਲਾਂ ਗੋਭੀ ਦੀਆਂ ਲਈਆਂ ਜਾਂਦੀਆਂ ਹਨ ਪਰ ਇਸ ਵਾਰ ਕਿਸਾਨਾਂ ਨੇ ਆਪਣੇ ਹੱਥੀ ਪੁੱਤਾਂ ਵਾਂਗ ਪਾਲੀ ਗੋਬੀ ਦੀ ਫਸਲ ਨੂੰ ਆਪਣੇ ਹੱਥੀਂ ਨਸ਼ਟ (Destroyed) ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਵਾਰ ਕਿਸਾਨਾਂ ਵੱਲੋਂ ਬੀਜਿਆ ਗਿਆ ਬੀਜ ਕੋਈ ਫਲ ਨਹੀਂ ਦੇ ਰਿਹਾ, ਜਿਸ ਕਾਰਨ ਪੰਜ ਪਿੰਡਾਂ ਦੀ ਕਰੀਬ 100 ਏਕੜ ਫ਼ਸਲ ਖਰਾਬ ਹੋ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਬੀਜ ਕੰਪਨੀ ਦੇ ਡੀਲਰ ਨੇ ਸਾਨੂੰ ਬਹੁਤ ਮਾੜਾ ਬੀਜ ਦਿੱਤਾ ਹੈ, ਜਿਸ ਕਾਰਨ ਕਿਸੇ ਦੀ ਵੀ ਫਸਲ ਨੂੰ ਫਲ ਨਹੀਂ ਲੱਗਾ।ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਆਪਣੇ ਹੱਥੀਂ ਤਬਾਹ ਕਰ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੈਸੇ ਦਾ ਨੁਕਸਾਨ ਹੋਇਆ, ਉੱਥੇ 6 ਮਹੀਨਿਆਂ ਦੀ ਮਿਹਨਤ ਦਾ ਵੀ ਨੁਕਸਾਨ ਹੋਇਆ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਕਲੀ ਬੀਜ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਦੀ ਫ਼ਸਲ ਦਾ ਨੁਕਸਾਨ ਨਾ ਹੋਵੇ।
ਪਿੰਡ ਵਿੱਚ ਬੀਜ ਮੁਹੱਈਆ ਕਰਵਾਉਣ ਵਾਲੇ ਕਿਸਾਨ ਜਸਬੀਰ ਸਿੰਘ ਨੇ ਕਹਾ ਕੀ ਮੇਰੇ ਕੋਲ ਕੰਪਨੀਆਂ ਵਾਲੇ ਆ ਕੇ ਬੀਜ ਦੇ ਜਾਂਦੇ ਹਨ ਅਤੇ ਪਿੰਡ ਵਾਸੀ ਆਕੇ ਮੇਰੇ ਕੋਲੋਂ ਖਰੀਦ ਲੈਂਦੇ ਨੇ ਮੈਨੂੰ ਕੋਈ ਜਾਦਾ ਪੈਸੇ ਨਹੀਂ ਬਚਦੇ, ਨਾ ਮੈਨੂੰ ਕੰਪਨੀ ਬਿਲ ਦਿੰਦੀ ਅਤੇ ਨਾ ਮੈਂ ਕਿਸਾਨਾਂ ਨੂੰ ਬਿਲ ਦਿੰਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Farmer, Pathankot, Punjab