Home /punjab /

Spiritual: ਆਖਿਰ ਕਿਉਂ ਮਨਾਇਆ ਜਾਂਦਾ ਹੈ ਨੌਕਾ ਬਿਹਾਰ ਉਤਸਵ, ਦੇਖੋ ਖਾਸ ਖਬਰ

Spiritual: ਆਖਿਰ ਕਿਉਂ ਮਨਾਇਆ ਜਾਂਦਾ ਹੈ ਨੌਕਾ ਬਿਹਾਰ ਉਤਸਵ, ਦੇਖੋ ਖਾਸ ਖਬਰ

X
ਸ਼੍ਰੀ

ਸ਼੍ਰੀ ਰਾਧਾ ਕ੍ਰਿਸ਼ਨ ਨੂੰ ਨੋਕਾਂ ਬਿਹਾਰ ਕਰਵਾਉਦੇ ਹੋਏ ਸ਼ਰਧਾਲੂ 

ਗੁਰਦਾਸਪੁਰ: ਸ੍ਰੀ ਚੈਤੰਨਿਆ ਗੌੜੀਆ ਮੱਠ ਗੁਰਦਾਸਪੁਰ (Gurdaspur) ਦੇ ਵੱਲੋਂ ਨੌਕਾ ਬਿਹਾਰ (Noka Bihar) ਉਤਸਵ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੂਰ-ਦੁਰਾਡੇ ਇਲਾਕਿਆਂ ਤੋਂ ਸ਼ਰਧਾਲੂ ਇਸ ਉਤਸਵ (Festival) ਵਿਚ ਹਿੱਸਾ ਲੈਣ ਲਈ ਪਹੁੰਚੇ। ਉਸ ਦੀ ਸ਼ੁਰੂਆਤ ਹਰੀਨਾਮ ਸੰਕੀਰਤਨ (Harinaam Sankirtan) ਤੋਂ ਹੋਈ। ਗੋਵਰਧਨ ਤੀਰਥ ਆਸ਼ਰਮ ਤੋਂ ਭਗਤੀ ਕਿੰਕਰ ਦਾਮੋਦਰ ਮਹਾਰਾਜ ਜੀ ਦੀ ਦੇਖ-ਰੇਖ ਹੇਠਾਂ ਇਹ ਸਾਰਾ ਉਤਸਵ ਮਨਾਇਆ ਗਿਆ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਸ੍ਰੀ ਚੈਤੰਨਿਆ ਗੌੜੀਆ ਮੱਠ ਗੁਰਦਾਸਪੁਰ (Gurdaspur) ਦੇ ਵੱਲੋਂ ਨੌਕਾ ਬਿਹਾਰ (Noka Bihar) ਉਤਸਵ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੂਰ-ਦੁਰਾਡੇ ਇਲਾਕਿਆਂ ਤੋਂ ਸ਼ਰਧਾਲੂ ਇਸ ਉਤਸਵ (Festival) ਵਿਚ ਹਿੱਸਾ ਲੈਣ ਲਈ ਪਹੁੰਚੇ। ਉਸ ਦੀ ਸ਼ੁਰੂਆਤ ਹਰੀਨਾਮ ਸੰਕੀਰਤਨ (Harinaam Sankirtan) ਤੋਂ ਹੋਈ। ਗੋਵਰਧਨ ਤੀਰਥ ਆਸ਼ਰਮ ਤੋਂ ਭਗਤੀ ਕਿੰਕਰ ਦਾਮੋਦਰ ਮਹਾਰਾਜ ਜੀ ਦੀ ਦੇਖ-ਰੇਖ ਹੇਠਾਂ ਇਹ ਸਾਰਾ ਉਤਸਵ ਮਨਾਇਆ ਗਿਆ।

ਇਸ ਉਤਸਵ ਵਿਚ ਵਰਿੰਦਾਵਨ (Vrindavan), ਗੋਵਰਧਨ, ਜਲੰਧਰ, ਅੰਮ੍ਰਿਤਸਰ (Amritsar) ਅਤੇ ਕਈ ਹੋਰ ਸੂਬਿਆਂ ਤੋਂ ਸ਼ਰਧਾਲੂਆਂ ਨੇ ਆ ਕੇ ਹਰਨਾਮ ਸੰਕੀਰਤਨ ਦਾ ਆਨੰਦ ਮਾਣਿਆ। ਤੁਹਾਨੂੰ ਦੱਸ ਦੇਈਏ ਕਿ ਨੌਕਾ ਬਿਹਾਰ ਉਤਸਵ ਭਗਵਾਨ ਦਾ ਉਤਸਵ ਹੁੰਦਾ ਹੈ ਜਿਸ ਵਿੱਚ ਸ਼ਰਧਾਲੂ ਇਕ ਨੌਕਾਵਿਚ ਭਗਵਾਨ ਨੂੰ ਬਿਠਾ ਕੇ ਨੌਕਾਬਿਹਾਰ ਕਰਵਾਉਂਦੇ ਹਨ।

ਸ਼ਾਸਤਰਾਂ ਵਿਚ ਇਹ ਕਿਹਾ ਗਿਆ ਹੈ ਕਿ ਭਗਤਾਂ ਦਾ ਇਹ ਮਨਣਾ ਹੈ ਕਿ ਜਿਵੇਂ ਸਾਨੂੰ ਭੁੱਖ ਲੱਗਦੀ ਹੈ, ਠੰਢ ਲੱਗਦੀ ਹੈ ਉਸੇ ਤਰ੍ਹਾਂ ਹੀ ਭਗਵਾਨ ਵੀ ਇਹ ਸਭ ਮਹਿਸੂਸ ਕਰਦੇ ਹਨ ਅਤੇ ਭਗਵਾਨ ਨੂੰ ਆਨੰਦ ਦੀ ਪ੍ਰਾਪਤੀ ਹੋਵੇ ਇਸ ਲਈ ਭਗਤਾਂ ਵੱਲੋਂ ਅਜਿਹੇ ਉਤਸਵ ਮਨਾਏ ਜਾਂਦੇ ਹਨ।

ਇਸ ਮੌਕੇ 'ਤੇ ਆਏ ਸ਼ਰਧਾਲੂਆਂ ਨੇ ਕਿਹਾ ਕਿ ਅਜਿਹੇ ਕਈ ਉਤਸਵ ਸਾਲ ਭਰ ਭਗਵਾਨ ਦੇ ਚਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਤਸਵ ਹੋਣਾ ਸਾਡੇ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਖਾਸ ਹਨ ਕਿਉਂਕਿ ਅਜਿਹੇ ਉਤਸਵਾਂ ਦੇ ਜ਼ਰੀਏ ਹੀ ਉਹ ਆਪਣੇ ਸ਼ਾਸਤਰਾਂ ਦੇ ਨਾਲ ਜੁੜ ਸਕਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦਾ ਭਗਵਾਨ ਨਾਲ ਹੋਰ ਪ੍ਰੇਮ ਵਧੇਗਾ। ਨੌਕਾ ਬਾਹਰ ਉਤਸਵ ਦੇ ਆਖੀਰ ਵਿੱਚ ਪ੍ਰਸ਼ਾਦ ਰੂਪੀ ਭੋਗ ਵੀ ਸ਼ਰਧਾਲੂਆਂ ਵਿੱਚ ਵੰਡਿਆ ਗਿਆ।

Published by:rupinderkaursab
First published:

Tags: Gurdaspur, Hindu, Punjab