ਧਾਰਿਮਕ ਭਾਈਚਾਰਕ ਦੀ ਸਾਂਝ... ਮਸਜਿਦ ਅੰਦਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

Damanjeet Kaur
Updated: June 5, 2018, 9:16 PM IST
ਧਾਰਿਮਕ ਭਾਈਚਾਰਕ ਦੀ ਸਾਂਝ... ਮਸਜਿਦ ਅੰਦਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਧਾਰਿਮਕ ਭਾਈਚਾਰਕ ਦੀ ਸਾਂਝ... ਮਸਜਿਦ ਅੰਦਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
Damanjeet Kaur
Updated: June 5, 2018, 9:16 PM IST
ਧਰਮ ਦੇ ਨਾਮ ਤੇ ਭੇਦਭਾਵ ਕਰਨ ਵਾਲਿਆਂ ਲਈ ਇਹ ਖ਼ਬਰ ਇੱਕ ਸਬਕ ਹੈ। ਅਸੀਂ ਤੁਹਾਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਇੱਕ ਅਜੀਹੀ ਇਤਿਹਾਸਿਕ ਥਾਂ ਦਾ ਇਤੀਹਾਸ ਦੱਸਦੇ ਹਾਂ ਜਿੱਥੇ ਮਸਜਿਦ ਦੇ ਅੰਦਰ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਅੱਜ ਗੁਰਦੁਆਰਾ ਅਤੇ ਮਸਜਿਦ ਦੀਆਂ ਇਮਾਰਤਾਂ ਨਾਲੋਂ ਨਾਲ ਖੜੀਆਂ ਧਾਰਮਿਕ ਭਾਈਚਾਰਕ ਸਾਂਝ ਨੂੰ ਦਰਸਾਉਂਦੀਆਂ ਹਨ। ਇਹ ਜਗ੍ਹਾ ਹੈ ਫਤਿਹਗੜ ਸਾਹਿਬ ਦੇ ਪਿੰਡ ਮਹਾਦੀਆਂ ਵਿੱਚ ਜਿੱਥੇ ਸਿੱਖ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਰਹਿੰਦੇ ਹਨ।

ਫਿਰਕੂ ਤਾਕਤਾਂ ਕਿੰਨੀਆਂ ਹੀ ਤਾਕਤਵਰ ਕਿਉਂ ਨਾ ਹੋ ਜਾਣ ਪਰ ਪੰਜਾਬ ਵਿੱਚ ਧਾਰਮਿਕ ਭਾਇਚਾਰਕ ਸਾਂਝ ਅਕਸਰ ਵੇਖਣ ਨੂੰ ਮਿਲਦੀ ਹੈ। ਅੱਜ ਅਜਿਹੀ ਹੀ ਇੱਕ ਪ੍ਰਾਚੀਨ ਇਮਾਰਤ ਦਾ ਇਤਿਹਾਸ ਤੁਹਾਨੂੰ ਦੱਸ ਰਹੇ ਹਾਂ ਜਿਹੜੀ ਮਸਜਿਦ ਵੀ ਹੈ ਅਤੇ ਗੁਰਦੁਆਰਾ ਵੀ। ਇੱਥੇ ਮਸਜਿਦ ਦੇ ਅੰਦਰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਸੀ ਅਤੇ ਕਦੇ ਮੁਸਲਮਾਨ ਇੱਥੇ ਨਮਾਜ਼ ਵੀ ਪੜਦੇ ਹਨ। ਜੀ ਹਾਂ... ਫਤਿਹਗੜ ਸਾਹਿਬ ਗੁਰਦੁਆਰਾ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਹੈ ਪਿੰਡ ਮਹਾਦੀਆਂ ਵਿੱਚ ਚਿੱਟੀਆਂ ਮਸਜਿਦਾਂ ਤੇ ਇਸੇ ਮਸਜਿਦ ਪਰਿਸਰ ਦੇ ਅੰਦਰ ਮੌਜੂਦ ਹੈ ਗੁਰਦੁਆਰਾ ਮਸਤਗੜ ਸਾਹਿਬ। ਇੱਥੇ ਮਸਜਿਦ ਅਤੇ ਗੁਰਦੁਆਰਾ ਸਾਹਿਬ ਦੋਨਾਂ ਦੇ ਅੰਦਰ ਸੇਵਾਦਾਰ ਜੀਤ ਸਿੰਘ ਸੇਵਾ ਨਿਭਾਉਂਦੇ ਹਨ।

ਜੀਤ ਸਿੰਘ ਰੋਜ਼ ਇਸ ਗੁਰਦੁਆਰਾ ਸਾਹਿਬ ਵਿਖੇ ਪਾਠ ਵੀ ਕਰਦੇ ਹਨ ਤੇ ਇਸ ਮਸਜਿਦ ਦੀ ਵੀ ਪੂਰੀ ਸਾਫ਼-ਸਫਾਈ ਕਰਦੇ ਹਨ। ਇਸ ਮਸਜਿਦ ਦਾ ਇਤੀਹਾਸ ਕਰੀਬ 350 ਸਾਲ ਪੁਰਾਣਾ ਹੈ। ਮੁਗਲ ਇਤਿਹਾਸ ਨਾਲ ਸੰਬੰਧਤ ਇਸ ਮਸਜਿਦ ਦੇ ਅੰਦਰ ਅੱਜ ਕੋਈ ਵੀ ਨਮਾਜ਼ ਪੜਨ ਨਹੀਂ ਆਉਂਦਾ ਪਰ ਕਿਸੇ ਨੂੰ ਕਦੇ ਰੋਕਿਆ ਵੀ ਨਹੀਂ ਜਾਂਦਾ। ਸੇਵਾਦਾਰ ਜੀਤ ਸਿੰਘ ਜੀ ਦੱਸਦੇ ਹਨ ਕਿ ਕਰੀਬ ਇੱਕ ਦਹਾਕੇ ਤੱਕ ਇਸ ਮਸਜਿਦ ਦੇ ਅੰਦਰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਤੇ ਫਿਰ ਇੱਥੇ ਨਾਲ ਹੀ ਇਸ ਗੁਰਦੁਆਰੇ ਦੀ ਉਸਾਰੀ ਸ਼ੁਰੂ ਕੀਤੀ ਗਈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰੇ ਦੇ ਅੰਦਰ ਸੁਸ਼ੋਭਿਤ ਹਨ ਪਰ ਇਤਿਹਾਸਿਕ ਮਸਜਿਦ ਦੀ ਸਾਂਭ ਸੰਭਾਲ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਜੀਤ ਸਿੰਘ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਦੇ ਹਨ ਤੇ ਫਿਰ ਇਸ ਮਸਜਿਦ ਦੀ ਸਾਫ਼-ਸਫਾਈ ਵੀ ਕਰਦੇ ਹਨ ਤੇ ਇਸ ਤਰ੍ਹਾਂ ਇਤਿਹਾਸ ਅਤੇ ਧਰਮ ਦੀ ਇਸ ਵੱਢਮੁਲੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਗਿਆ ਹੈ।

ਕੀ ਹੈ ਇਸਦਾ ਇਤਿਹਾਸ...

ਇਹ ਥਾਂ ਅਸਲ ਵਿੱਚ ਇਤਿਹਾਸਿਕ ਹੈ ਤੇ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਨੇੜਲੇ ਪਿੰਡਾਂ ਦੇ ਮੁਸਲਮਾਨਾਂ ਵੱਲੋਂ ਮਸਜਿਦ ਨੂੰ ਗੁਰੂ ਘਰ ਵਜੋਂ ਇਸਤੇਮਾਲ ਕਰਨ ਉੱਤੇ ਇਤਰਾਜ਼ ਵੀ ਜਤਾਇਆ ਸੀ ਪਰ ਉਦੋਂ ਮਹਾਰਾਜਾ ਪਟਿਆਲਾ ਨੇ ਆ ਕੇ ਵਿਵਾਦ ਸੁਲਝਾ ਦਿੱਤਾ ਸੀ। ਇਸ ਜਗ੍ਹਾ ਦੀ ਹੋਂਦ ਸਿੱਖਾਂ ਅਤੇ ਮੁਗਲਾਂ ਵਿਚਾਲੇ ਹੋਈਆਂ ਜੰਗਾ ਦੌਰਾਨ ਵੀ ਬਰਕਰਾਰ ਰਹੀ। ਸਿੱਖਾਂ ਨੇ 1710 ਵਿੱਚ ਵਜ਼ੀਰ ਖਾਨ ਨੂੰ ਹਰਾ ਕੇ ਇਸ ਖੇਤਰ ਉੱਤੇ ਕਬਜ਼ਾ ਵੀ ਕਰ ਲਿਆ ਸੀ ਪਰ ਹਰ ਇਤਿਹਾਸ ਦੀਆਂ ਵੱਖ-ਵੱਖ ਸਥਿਤੀਆਂ ਵਿੱਚੋਂ ਲੰਘਦੀ ਇਹ ਮਸਜਿਦ ਅੱਜ ਵੀ ਧਾਰਮਿਕ ਭਾਇਚਾਰਕ ਸਾਂਝ ਨੂੰ ਬਿਆਨ ਕਰਦੀ ਗੁਰਦੁਆਰਾ ਸਾਹਿਬ ਦੇ ਨਾਲ ਖੜੀ ਹੈ।

First published: June 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ