• Home
 • »
 • News
 • »
 • punjab
 • »
 • GURJEET KAUR A NATIVE OF KAPURTHALA WAS HONORED BY THE PRESIDENT OF ITALY

ਕਪੂਰਥਲਾ ਦੀ ਜੰਮਪਲ ਗੁਰਜੀਤ ਕੌਰ ਦਾ ਇਟਲੀ ਦੇ ਰਾਸ਼ਟਰਪਤੀ ਵੱਲੋਂ ਸਨਮਾਨ

ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ  ਜਦੋ ਰਾਸ਼ਟਰਪਤੀ ਨੇ ਕਿਸੇ ਵੀ ਖੇਤਰ ਵਿਚ ਟੌਪ ਕਰਨ ਵਾਲੇ ਕਿਸੇ ਭਾਰਤੀ ਨੂੰ ਸਨਮਾਨ੍ਹਿਤ ਕੀਤਾ

ਕਪੂਰਥਲਾ ਦੀ ਜੰਮਪਲ ਗੁਰਜੀਤ ਕੌਰ ਦਾ ਇਟਲੀ ਦੇ ਰਾਸ਼ਟਰਪਤੀ ਵੱਲੋਂ ਸਨਮਾਨ

 • Share this:


   Jagjit Dhanju


  ਕਪੂਰਥਲਾ-  ਇਟਲੀ ਵਿਚ ਵੱਸਦੇ ਭਾਰਤੀਆਂ ਦਾ ਕੱਦ ਉਸ ਵੇਲੇ ਦੂਣ ਸੁਵਾਇਆ ਹੋ ਗਿਆ ਜਦੋ ਰਾਸ਼ਟਰਪਤੀ ਸੇਰਜੋ ਮਤਾਰੈਲਾ ਵਲੋ ਸਕੂਲ ਵਿਚ ਟੌਪ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨ੍ਹਿਤ ਕਰਨ ਲਈ ਕਰਵਾਏ ਇਕ ਦੇਸ਼ ਪੱਧਰੀ ਸਮਾਗਮ ਵਿਚ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਸੁਨੰੜਾਂ ਵਾਲਾ ਦੀ ਜੰਮ ਪਲ ਗੁਰਜੀਤ ਕੌਰ ਨੂੰ ਪੜਾਈ ਵਿਚ ਅਵੱਲ ਆਉਣ ਲਈ ਸਨਮਾਨ੍ਹਿਤ ਕੀਤਾ ਗਿਆ | ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋ ਰਾਸ਼ਟਰਪਤੀ ਨੇ ਕਿਸੇ ਵੀ ਖੇਤਰ ਵਿਚ ਟੌਪ ਕਰਨ ਵਾਲੇ ਕਿਸੇ ਭਾਰਤੀ ਨੂੰ ਸਨਮਾਨ੍ਹਿਤ ਕੀਤਾ ਹੋਵੇ।

  ਦੱਸਣਯੋਗ ਹੈ ਕਿ ਗੁਰਜੀਤ ਪਿਛਲੇ 13 ਸਾਲ੍ਹਾਂ ਤੋ ਆਪਣੀ ਹਰ ਕਲਾਸ ਸਭ ਤੋ ਵੱਧ ਅੰਕਾਂ ਨਾਲ ਪਾਸ ਹੁੰਦੀ ਆ ਰਹੀ ਹੈ ਤੇ ਹੁਣ ਉਸਨੇ ਆਪਣੀ ਸਕੂਲ ਦੀ ਮੁੱਢਲੀ ਪੜਾਈ ਸਮਾਪਿਤ ਕਰਕੇ ਰੋਮ ਦੀ ਕਤੋਲੀਕੋ ਯੂਨੀਵਰਸਿਟੀ ਵਿਚ ਮੈਡੀਕਲ ਦੇ ਵਿਦਿਆਰਥੀ ਵਜੋ ਦਾਖਿਲਾਂ ਲੈਕੇ ਅਗਲੀ ਪੜਾਈ ਸ਼ੁਰੂ ਕੀਤੀ ਹੈ । ਰਾਸ਼ਟਰਪਤੀ ਸੈਰਜੋ ਮਤਰੈਲਾ ਵੱਲੋ ਪੂਰੇ ਦੇਸ਼ ਵਿਚ ਪੜਾਈ ਵਿਚ ਟੌਪ ਕਰਨ ਵਾਲੇ ਜਿਹੜੇ 25 ਵਿਦਿਆਰਥੀਆਂ ਨੂੰ  ਸਨਮਾਨ੍ਹਿਤ ਕੀਤਾ ਗਿਆ ਹੈ। ਗੁਰਜੀਤ ਕੌਰ ਉਨਾਂ ਵਿਚ ਇਕ ਹੈ ਦੱਖਣੀ ਇਟਲੀ ਦੀ  ਪੂਲੀਆਂ ਸਟੇਟ ਵਿਚ ਇਕ ਖੇਤੀ ਫਾਰਮ ਤੇ ਕੰਮ ਕਰਕੇ ਪਰਿਵਾਰ ਲਈ ਰੋਜੀ ਰੋਜੀ ਰੋਟੀ ਕਮਾਉਣ ਵਾਲੇ ਜਸਵੰਤ ਸਿੰਘ ਦੀ ਹੋਣਹਾਰ ਧੀ ਨੂੰ ਰਾਸ਼ਟਰੀ ਪੱਧਰ ਤੇ ਸਨਮਾਨ੍ਹ ਮਿਲਣਾ ਮਿਹਨਤਕਸ਼ ਲੋਕਾਂ ਲਈ ਮਾਣ ਵਾਲੀ ਗੱਲ ਹੈ ਜੋ ਕਿਸੇ ਸੁਪਨੇ ਤੋ ਘੱਟ ਨਹੀ।

  ਪ੍ਰੈਸ ਨਾਲ ਗੱਲਬਾਤ ਕਰਦਿਆ ਗੁਰਜੀਤ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੀ ਧੀ ਇਲਾਕੇ ਵਿਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸਰਕਾਰੀ ਦਫਤਰਾਂ ਨਾਲ ਸਬੰਧਤ ਸਾਰੇ ਕਾਗਜੀ ਕੰਮ ਕਰਵਾਉਣ ਵਿਚ ਮਦਦ ਕਰਦੀ ਅਤੇ ਉਹ ਵਧੇਰੀ ਪੜਾਈ ਕਰਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ।
  Published by:Ashish Sharma
  First published: