ਖੇਤੀਬਾੜੀ ਮੰਤਰੀ ਤੋਮਰ 11 ਮੀਟਿੰਗਾਂ 'ਚ ਨਹੀਂ ਦੱਸ ਸਕੇ ਇਹ ਕਾਨੂੰਨ ਕਿਸਾਨ ਪੱਖੀ ਕਿਵੇਂ ਹਨ?

ਇਹ ਮਹਾਤਮਾ ਗਾਂਧੀ ਦਾ ਅਹਿੰਸਾ ਦਾ ਦੇਸ਼ ਹੈ ਪ੍ਰੰਤੂ ਸਾਡੇ ਦੇਸ਼ ਦੀ ਸਰਕਾਰ 700 ਕਿਸਾਨ ਸ਼ਹੀਦ ਹੋਣ 'ਤੇ ਵੀ ਕਾਨੂੰਨ ਵਾਪਸ ਨਹੀਂ ਲੈ ਰਹੀ। ਇਸ ਲਈ ਇਹ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਤੋਂ ਵੀ ਬੁਰੀ ਸਰਕਾਰ ਹੈ। 

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਤੋ ਹੋਰ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਤੋ ਹੋਰ

  • Share this:
Bhupinder Singh

ਨਾਭਾ ਬਲਾਕ ਦੇ ਪਿੰਡ ਪੂਣੀਵਾਲ ਵਿਖੇ ਗੁਰਨਾਮ ਸਿੰਘ ਚੰਡੂਨੀ ਰਾਸ਼ਟਰੀ ਪ੍ਰਧਾਨ ਬੀਕੇਯੂ ਹਰਿਆਣਾ ਅਤੇ ਪੰਮੀ ਬਾਈ ਲੋਕ ਗਾਇਕ ਵੱਲੋਂ ਵਾਲੀਬਾਲ ਟੂਰਨਾਮੈਂਟ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਤੇ ਚੜੂਨੀ ਨੇ  ਕਿਹਾ ਅੱਜ ਪੰਜਾਬ ਅਤੇ ਹਰਿਆਣਾ ਵਿਚ ਐਮ.ਐਲ.ਏ ਅਤੇ ਐਮ.ਪੀ. ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਅਨਿਲ ਵਿੱਜ ਮੰਤਰੀ ਹਰਿਆਣਾ ਨੇ ਜੋ ਟਵੀਟ ਰਾਹੀਂ ਕਿਹਾ ਹੈ ਕਿ ਕਿਸਾਨ ਹਿੰਸਾ ਪਰ ਉਤਰ ਆਏ ਹਨ, ਬਾਰੇ ਬੋਲਦਿਆਂ ਕਿਹਾ ਕਿ  ਇਹ ਮਹਾਤਮਾ ਗਾਂਧੀ ਦਾ ਅਹਿੰਸਾ ਦਾ ਦੇਸ਼ ਹੈ ਪ੍ਰੰਤੂ ਸਾਡੇ ਦੇਸ਼ ਦੀ ਸਰਕਾਰ 700 ਕਿਸਾਨ ਸ਼ਹੀਦ ਹੋਣ 'ਤੇ ਵੀ ਕਾਨੂੰਨ ਵਾਪਸ ਨਹੀਂ ਲੈ ਰਹੀ। ਇਸ ਲਈ ਇਹ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਤੋਂ ਵੀ ਬੁਰੀ ਸਰਕਾਰ ਹੈ।

ਇਸ ਮੌਕੇ ਤੇ ਗੁਰਨਾਮ ਸਿੰਘ ਚਾਡੂਨੀ ਨੇ ਕਿਹਾ ਕਿ ਕਿਸਾਨਾਂ ਦੇ ਜੋ ਤਿੰਨ ਕਾਨੂੰਨ ਬਣਾਏ ਗਏ ਹਨ ਇਹ ਸਾਰੀਆਂ ਸਰਕਾਰਾਂ ਵੱਲੋਂ ਜੋ ਸੱਤਾ ਵਿੱਚ ਸਨ, ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕੀਤੀ ਗਈ ਹੈ। ਆਮ ਲੋਕਾਂ ਦੇ ਪੱਖ ਦੀ ਗੱਲ   ਨਹੀਂ ਕੀਤੀ ਗਈ, ਕਿਉਂਕਿ ਇਹ ਸਾਰੀਆਂ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ ਤੇ ਇਹ ਕਾਰਪੋਰੇਟ ਘਰਾਣਿਆਂ ਤੋਂ ਫੰਡ ਲੈਂਦੇ ਹਨ। ਇਸ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਵੱਡੀ ਕ੍ਰਾਂਤੀ ਦੀ ਲੋੜ ਹੈ। ਅਜੇ ਸ਼ਹਿਰ ਵਿਚ ਬੈਠੇ ਲੋਕ ਸਮਝ ਰਹੇ ਹਨ ਕਿ ਇਹ ਕਾਨੂੰਨ ਸਾਡੇ ਲਈ ਨਹੀਂ ਹਨ ਪਰੰਤੂ ਜੋ ਆਨਲਾਈਨ ਬਿਜ਼ਨਸ ਵਧ ਰਿਹਾ ਹੈ। ਜਿਸ ਨਾਲ ਬਾਜ਼ਾਰ ਵਾਲੇ ਲੋਕ ਭੁੱਖੇ ਮਰਨਗੇ। ਇਹ ਕੱਲੀ ਕਿਸਾਨ ਦੀ ਲੜਾਈ ਨਹੀਂ ਹੈ ਅਸੀਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲੜਾਈ ਲੜ ਰਹੇ ਹਾਂ। ਇਸ ਲੜਾਈ ਵਿੱਚ ਸਾਰਿਆਂ ਨੂੰ ਸਾਥ ਆਉਣਾ ਪਵੇਗਾ  ਕਿਉਂਕਿ ਇਹ ਸਸਤੀ ਲੈ ਕੇ ਅੱਗੇ ਮਹਿੰਗੀ ਵੇਚਣਗੇ।

ਖੇਤੀਬਾੜੀ ਮੰਤਰੀ ਤੋਮਰ ਨੂੰ ਟੇਬਲ ਟਾਕ ਕਰਨੀ ਹੀ ਨਹੀਂ ਆਉਂਦੀ 11 ਮੀਟਿੰਗਾਂ ਵਿੱਚ ਉਹ ਹਾਲੇ ਤਕ ਇਹ ਨਹੀਂ ਦੱਸ ਸਕੇ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਕਿਵੇਂ ਹਨ। ਜਦ ਕਿ ਅਸੀਂ 50 ਵਾਰੀ ਦੱਸ ਚੁੱਕੇ ਹਾਂ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਹੀ ਨਹੀਂ ਹਨ ਇਸ ਲੜਾਈ ਵਿਚ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਾਲ ਨਹੀਂ ਖੜ੍ਹਾਇਆ ਜੋ ਰਾਜਨੀਤਿਕ ਪਾਰਟੀਆਂ ਹੁਣ ਤੱਕ ਸੱਤਾ ਵਿੱਚ ਰਹੀਆਂ ਹਨ  ਉਹ ਸਾਡੀਆਂ ਗੁਨਾਹਗਾਰ ਹਨ  ਇਨ੍ਹਾਂ ਨੇ ਪਾਲਿਸੀਆਂ ਬਣਾ ਕੇ ਸਾਨੂੰ ਲੁੱਟਿਆ ਹੈ  ਜਿਸ ਕਰਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਹਨ ਜਦ ਕਿ ਵੱਡੇ ਕਰਜ਼ੇ ਲੈਣ ਵਾਲਿਆਂ ਵੱਲੋਂ ਕਦੇ ਵੀ ਕੋਈ ਖੁਦਕੁਸ਼ੀ  ਨਹੀਂ ਕੀਤੀ ਗਈ । ਇਹ ਸਭ ਇਨ੍ਹਾਂ ਦੀਆਂ ਗਲਤ ਪਾਲਿਸੀਆਂ ਦੇ  ਕਾਰਨ ਹੈ। ਜੇਕਰ ਅਸੀਂ ਫਿਰ ਵੀ ਆਪਣੇ ਇਨ੍ਹਾਂ ਗੁਨਾਹਗਾਰਾਂ ਨੂੰ ਵੋਟ ਪਾਵਾਂਗੇ  ਤਾਂ ਇਹ ਸਾਡਾ ਕਸੂਰ ਹੋਵੇਗਾ ।

ਅਸੀਂ ਮਿਸ਼ਨ ਪੰਜਾਬ ਚਲਾ ਰਹੇ ਹਾਂਇਸ ਮਿਸ਼ਨ ਪੰਜਾਬ ਵਿਚ ਕਿਸਾਨ ਆਗੂ ਵੀ  ਹੋ ਸਕਦੇ ਹਨ ਸਮਾਜ ਸੇਵੀ ਵੀ ਹੋ ਸਕਦੇ ਹਨ  ਇਨ੍ਹਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇਗਾ  ਤਾਂ ਜੋ ਪੰਜਾਬ ਅਤੇ ਸਾਡੇ ਦੇਸ਼ ਨੂੰ ਬਚਾਇਆ ਜਾ ਸਕੇ ।ਅਸੀਂ ਇਨ੍ਹਾਂ ਨੂੰ ਦੱਸਾਂਗੇ ਕਿ ਰਾਜ ਕਿਵੇਂ ਚਲਾਇਆ ਜਾਂਦਾ ਹੈ ।ਰਾਜ ਪੈਸੇ ਵਾਸਤੇ ਨਹੀਂ ਸੇਵਾ ਵਾਸਤੇ ਚਲਾਇਆ ਜਾਂਦਾ ਹੈ।ਮੈਂ ਖ਼ੁਦ ਇਲੈਕਸ਼ਨ ਨਹੀਂ ਲੜਾਂਗਾ ਜੇਕਰ ਪੰਜਾਬ ਵਿੱਚੋਂ ਕੋਈ ਇਲੈਕਸ਼ਨ ਲੜੀਆਂ ਚਾਹੇਗਾ ਤਾਂ ਉਹ ਇਲੈਕਸ਼ਨ ਲੜ ਸਕਦਾ ਹੈ ।ਮੈਂ ਇਨ੍ਹਾਂ ਨੂੰ ਇਕੱਠਾ ਕਰਕੇ ਅੱਗੇ ਲੈ ਕੇ ਆਵਾਂਗਾ ।ਕਾਂਗਰਸ ਨੇ ਜੋ ਇਹ ਦਲਿਤ ਮੁੱਖ ਮੰਤਰੀ ਬਣਾ ਕੇ ਆਪਣਾ ਪੱਤਾ ਖੇਡਿਆ ਹੈ  ਕੀ ਪਹਿਲੇ ਮੁੱਖ ਮੰਤਰੀ ਨੇ ਕੋਈ ਕੰਮ ਨਹੀਂ ਕੀਤੇ ਇਸ ਕਰਕੇ ਅਸੀਂ ਦਲਿਤ  ਨੂੰ  ਮੁੱਖ ਮੰਤਰੀ ਬਣਾ ਰਹੇ ਹਾਂਤਾਂ ਕਿ ਦਲਿਤਾਂ ਦੀ ਵੋਟ ਲਈ ਜਾ ਸਕੇ   ਇਹ ਫੁੱਟ ਪਾ ਕੇ ਰਾਜ ਕਰਦੇ ਹਨ  ਹੋਰ ਇਨ੍ਹਾਂ ਦਾ ਕੋਈ ਮਕਸਦ ਨਹੀਂ ਹੈ ।

ਇਸ ਮੌਕੇ ਤੇ ਉੱਘੇ ਲੋਕ ਗਾਇਕ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ  ਇਹ ਕਿਸਾਨੀ ਅੰਦੋਲਨ ਕਿਸਾਨਾਂ ਦੀ ਨਹੀਂ ਰਿਹਾ ਇਹ ਹੁਣ ਸਾਰਿਆਂ ਦਾ ਅੰਦੋਲਨ ਹੈ ਸਾਨੂੰ ਸਾਰਿਆਂ ਨੂੰ ਕਿਸਾਨੀ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਲੋਡ਼ ਹੈ ਤਾਂ ਹੀ ਅਸੀਂ ਇਹ ਜੰਗ ਜਿੱਤ ਸਕਾਂਗੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਰਕਾਰਾਂ ਦੇ ਗੁਲਾਮ ਬਣ ਕੇ ਰਹਿ ਜਾਵਾਂਗੇ।
Published by:Ashish Sharma
First published: