ਗੁਰਨਾਮ ਚੜੂਨੀ ਨੇ ਖੁੱਲ੍ਹ ਕੇ ਦੱਸੀ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਪਣੀ ਰਣਨੀਤੀ...

News18 Punjabi | News18 Punjab
Updated: August 3, 2021, 6:22 PM IST
share image
ਗੁਰਨਾਮ ਚੜੂਨੀ ਨੇ ਖੁੱਲ੍ਹ ਕੇ ਦੱਸੀ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਪਣੀ ਰਣਨੀਤੀ...
ਗੁਰਨਾਮ ਚੜੂਨੀ ਨੇ ਖੁੱਲ੍ਹ ਕੇ ਦੱਸੀ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਪਣੀ ਰਣਨੀਤੀ...

  • Share this:
  • Facebook share img
  • Twitter share img
  • Linkedin share img
ਸ਼ੈਲੇਸ਼ ਕੁਮਾਰ

ਨਵਾਂਸ਼ਹਿਰ:  ਆਪਣੀ ਦੁਆਬਾ ਫੇਰੀ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਸਥਾਪਤ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਉੱਤੇ ਨਮਸਤਕ ਹੋਏ ।

ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਉੱਤੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਬੰਗਾ ਸ਼ਹਿਰ ਦੀ ਟੱਰਕ ਯੂਨੀਅਨ ਬੰਗਾ ਤੱਕ ਇੱਕ ਵੱਡੇ ਕਾਫਲੇ ਰਾਹੀਂ ਪਹੁੰਚੇ ਚੜੂਨੀ ਦਾ ਫੁੱਲਾਂ ਦੇ ਨਾਲ ਭਰਵਾਂ ਸੁਆਗਤ ਕੀਤਾ ਗਿਆ ਅਤੇ ਬੰਗਾ ਟੱਕਰ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵਲੋਂ ਚੜੂਨੀ ਦਾ ਸਿਰੋਪਾਊ ਦੇ ਕੇ ਸਨਮਾਨਿਤ ਕੀਤਾ ਗਿਆ।
ਖਟਕੜ ਕਲਾਂ ਵਿੱਚ ਸ਼ਰਧਾਂਜਲੀ ਭੇਂਟ ਕਰਨ ਤੋਂ  ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਲੜਨ ਲਈ ਜੋ ਬਿਆਨ ਦਿੱਤਾ, ਉਸ ਉੱਤੇ ਉਹ ਅੱਜ ਵੀ ਕਾਇਮ ਹਨ। ਭਾਵੇਂ ਸੰਯੁਕਤ ਕਿਸਾਨ ਜਥੇਬੰਦੀਆਂ ਉਸ ਨੂੰ 100 ਵਾਰ ਸਸਪੈਂਡ ਕਰਨ।

ਗੁਰਨਾਮ ਸਿੰਘ ਚੜੂਨੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਜਰੂਰੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਚੜੂਨੀ ਨੇ ਇਹ ਵੀ ਕਿਹਾ ਕਿ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਸਰਮਾਏਦਾਰ ਪਾਰਟੀਆਂ ਹਨ, ਸੋ ਇਸ ਲਈ ਇਸ ਸਰਮਾਏਦਾਰੀ ਨੂੰ ਨੱਥ ਪਾਉਣ ਲਈ ਕਿਸਾਨਾਂ ਨੂੰ ਇਹ ਚੋਣਾਂ ਜਰੂਰ ਲੜਨੀਆਂ ਚਾਹੀਦੀਆਂ ਹਨ।

ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਅਤੇ 117 ਵਿਧਾਨ ਸਭਾ ਲਈ ਉਮੀਦਵਾਰਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਜੇ ਸਿਰਫ ਸਰਵੇਖਣ ਕੀਤਾ ਜਾ ਰਿਹਾ ਹੈ । ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਚੜੂਨੀ ਨੂੰ ਪੰਜਾਬ ਵਿੱਚ ਚੋਣਾਂ ਲੜਨ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸਮਰਥਨ ਨਾ ਦੇਣ ਦੇ ਸਵਾਲ ਦਾ ਜਵਾਬ ਦਿੰਦਿਆਂ ਚੜੂਨੀ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਦੇ ਸਮਰਥਨ ਦੀ ਲੋੜ ਨਹੀਂ।
Published by: Gurwinder Singh
First published: August 3, 2021, 6:21 PM IST
ਹੋਰ ਪੜ੍ਹੋ
ਅਗਲੀ ਖ਼ਬਰ