Home /News /punjab /

 ਗੁਰਪ੍ਰੀਤ ਸਿੰਘ, ਸਾਉਣੀ ਸੀਜ਼ਨ 'ਚ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ ਬਣਿਆ

 ਗੁਰਪ੍ਰੀਤ ਸਿੰਘ, ਸਾਉਣੀ ਸੀਜ਼ਨ 'ਚ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ ਬਣਿਆ

ਪਹਿਲੇ ਦਿਨ ਹੀ ਜਾਰੀ ਕੀਤੀ ਗਈ ਭੁਗਤਾਨ ਦੀ ਰਾਸ਼ੀ

ਪਹਿਲੇ ਦਿਨ ਹੀ ਜਾਰੀ ਕੀਤੀ ਗਈ ਭੁਗਤਾਨ ਦੀ ਰਾਸ਼ੀ

ਪਹਿਲੇ ਦਿਨ ਹੀ ਜਾਰੀ ਕੀਤੀ ਗਈ ਭੁਗਤਾਨ ਦੀ ਰਾਸ਼ੀ,  ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਹੀਂ: ਲਾਲ ਚੰਦ ਕਟਾਰੂਚੱਕ

 • Share this:

  ਚੰਡੀਗੜ੍ਹ: ਪਿੰਡ ਪਿਲਖਣੀ (ਜਿਲਾ ਪਟਿਆਲਾ) ਦਾ ਗੁਰਪ੍ਰੀਤ ਸਿੰਘ ਅੱਜ ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ ਹੈ। ਕਿਸਾਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੇ ਖਾਤੇ ਵਿੱਚ ਐਮ.ਐਸ.ਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਰਕਮ ਪਹੁੰਚ ਗਈ ਹੈ।

  ਇਹ ਪ੍ਰਗਟਾਵਾ ਅੱਜ ਰਾਜਪੁਰਾ ਮੰਡੀ ਵਿਖੇ ਸਾਉਣੀ ਦੇ ਮੰਡੀਕਰਨ ਸੀਜ਼ਨ (ਕੇ.ਐੱਮ.ਐੱਸ.) ਦੇ ਹਿੱਸੇ ਵਜੋਂ ਝੋਨੇ ਦੀ ਖਰੀਦ ਸੁਰੂ ਕਰਨ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ।  ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ਜਿਲੇ ਦੇ ਪਿੰਡ ਪਿਲਖਣੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ 103.875 ਕੁਇੰਟਲ ਝੋਨਾ ਲਿਆਂਦਾ ਸੀ, ਜੋ ਖਰੀਦ ਦੇ ਪਹਿਲੇ ਦਿਨ ਭਾਵ 1 ਅਕਤੂਬਰ ਨੂੰ ਹੀ ਸਾਫ ਕੀਤਾ ਗਿਆ ਅਤੇ ਖਰੀਦਿਆ ਗਿਆ। ਉਨਾਂ ਅੱਗੇ ਕਿਹਾ ਕਿ ਅੱਜ, ਖਰੀਦ ਦੇ 4 ਘੰਟਿਆਂ ਦੇ ਅੰਦਰ, ਵਿਭਾਗ ਨੇ ਕਿਸਾਨ ਨੂੰ ਸਿੱਧੀ ਅਦਾਇਗੀ ਕਰਦਿਆਂ , ਫਸਲ ਦੀ ਬਣਦੀ ਰਕਮ 2.13 ਲੱਖ (2,13, 982.50) ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਅੱਜ ਤੋਂ ਹੀ ਰਾਜਪੁਰਾ ਮੰਡੀ ਵਿੱਚ ਸ਼ੁਰੂ ਹੋ ਜਾਵੇਗੀ।


  ਕਟਾਰੂਚੱਕ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਅਨਾਜ ਦਾ ਦਾਣਾ-ਦਾਣਾ ਖਰੀਦਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

  Published by:Ashish Sharma
  First published:

  Tags: AAP Punjab, Digital Payment System, Lal Chand Kataruchak, Paddy, Patiala, Punjab government