• Home
 • »
 • News
 • »
 • punjab
 • »
 • GURPURAB PARKASH UTSAV OF GURU GRANTH SAHIB HELD IN PARLIAMENT FOR THE FIRST TIME IN HISTORY OF SOUTH AUSTRALIA KS

ਗੁਰਪੁਰਬ: ਦੱਖਣੀ ਆਸਟ੍ਰੇਲੀਆ ਦੇ ਇਤਿਹਾਸ 'ਚ ਪਹਿਲੀ ਵਾਰੀ ਸੰਸਦ 'ਚ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ

ਆਸਟ੍ਰੇਲੀਆ ਵਿੱਚ ਵੀ ਵੱਸਦੇ ਸਿੱਖ ਭਾਈਚਾਰੇ ਵੱਲੋਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾ ਭੇਂਟ ਕੀਤੀ ਜਾ ਰਹੀ ਹੈ, ਉਥੇ ਹੀ ਆਸਟ੍ਰੇਲੀਆ ਦੇ ਚੌਥੇ ਵੱਡੇ ਰਾਜ ਦੱਖਣੀ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੰਸਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਹੋਇਆ।

 • Share this:
  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁੱਕਰਵਾਰ 552ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ।ਆਸਟ੍ਰੇਲੀਆ ਵਿੱਚ ਵੀ ਵੱਸਦੇ ਸਿੱਖ ਭਾਈਚਾਰੇ ਵੱਲੋਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾ ਭੇਂਟ ਕੀਤੀ ਜਾ ਰਹੀ ਹੈ, ਉਥੇ ਹੀ ਆਸਟ੍ਰੇਲੀਆ ਦੇ ਚੌਥੇ ਵੱਡੇ ਰਾਜ ਦੱਖਣੀ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੰਸਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਹੋਇਆ।

  ਵਿਧਾਨ ਸਭਾ ਦੇ ਮੈਂਬਰ ਰਸੇਲ ਵਾਰਟਲੇ ਅਤੇ ਆਸਟ੍ਰੇਲੀਅਨ ਲੇਬਰ ਪਾਰਟੀ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ ਅਤੇ ਆਸਟ੍ਰੇਲੀਆ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਸਮੇਤ ਆਸਟ੍ਰੇਲੀਆ ਦੇ ਸਿਆਸਦਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਵਾਰਟਲੇ ਨੇ ਕਿਹਾ, ''ਮੈਂ ਬਹੁਤ ਸਾਰੀਆਂ ਪ੍ਰਾਰਥਨਾਵਾਂ, ਸੇਵਾਵਾਂ, ਤਿਉਹਾਰਾਂ, ਪ੍ਰੋਗਰਾਮਾਂ ਅਤੇ ਇਥੋਂ ਤੱਕ ਕਿ ਵਿਆਹਾਂ ਆਦਿ ਵੀ ਸ਼ਾਮਲ ਹੋਇਆ ਹਾਂ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਇਨ੍ਹਾਂ ਬਹਾਦਰ, ਯੋਧੇ ਸਿੱਖਾਂ ਨਾਲ ਕੁੱਝ ਸਬੰਧ ਹੈ!''

  ਉਹ ਆਪਣੀ ਪਤਨੀ ਅਤੇ ਸੰਸਦ ਮੈਂਬਰ ਡਾਨਾ ਵਾਰਟਲੇ ਨਾਲ ਅਰਦਾਸ ਵਿੱਚ ਸ਼ਾਮਲ ਹੋਏ। ਇਸ ਮੌਕੇ ਦੱਖਣੀ ਆਸਟ੍ਰੇਲੀਅਨ ਹਾਊਸ ਆਫ਼ ਅਸੈਂਬਲੀ ਦੇ ਸਪੀਕਰ ਡੈਨ ਕ੍ਰੀਗਨ ਤੋਂ ਇਲਾਵਾ ਸਟੀਵ ਜੋਰਗਨਾਸ, ਐਡੀਲੇਡ ਲਈ ਸੰਘੀ ਮੈਂਬਰ ਅਤੇ ਪੀਟਰ ਮਲੀਨੌਸਕਾਸ, ਵਿਰੋਧੀ ਧਿਰ ਦੇ ਨੇਤਾ ਅਤੇ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਮੈਂਬਰ ਵੀ ਹਾਜ਼ਰ ਸਨ।

  ਵਾਰਟਲੇ ਨੇ ਅੱਗੇ ਕਿਹਾ, ''ਗੁਰੂ ਨਾਨਕ ਦੇਵ ਜੀ ਦੀਆਂ ‘ਨਾਮ ਜਪੋ ਅਤੇ ਵੰਡ ਛਕੋ' ਦੀਆਂ ਸਿੱਖਿਆਵਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਗੁਰਦੁਆਰਿਆਂ ਵਿੱਚ ਖਾਣਾ ਬਣਾਉਂਦੇ ਅਤੇ ਵੰਡਦੇ ਹੋਏ, ਤੁਹਾਨੂੰ ਦਿਲਾਂ ਵਿੱਚ ਸੰਦੇਸ਼ ਲੈ ਕੇ ਵੇਖਦਾ ਹਾਂ। ਇਹ ਕਿੰਨਾ ਚੰਗਾ ਹੈ ਕਿ ਤੁਸੀਂ ਆਸਟ੍ਰੇਲੀਆ ਵਿੱਚ ਹਾਲ ਹੀ ਵਿੱਚ ਲੱਗੀ ਜੰਗਲੀ ਅੱਗ ਵਿੱਚ ਲੋੜਵੰਦ ਲੋਕਾਂ ਨੂੰ ਸੰਕਟ ਦੇ ਸਮੇਂ ਭੋਜਨ ਪ੍ਰਦਾਨ ਕੀਤਾ।”

  ਇਸ ਮੌਕੇ ਪੰਜ ਪਿਆਰਿਆਂ ਵੱਲੋਂ ਸੰਸਦ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਲਿਆਉਣ ਦਾ ਨਜ਼ਾਰਾ ਅਨੋਖਾ ਪ੍ਰਤੀਤ ਹੋ ਰਿਹਾ ਸੀ, ਜਿਸ ਦੇ ਸੰਸਦ ਮੈਂਬਰਾਂ ਅਤੇ ਲੋਕਾਂ ਨੇ ਪੂਰੀ ਸ਼ਰਧਾ ਨਾਲ ਦਰਸ਼ਨ ਕੀਤੇ।
  Published by:Krishan Sharma
  First published: