ਗੁਰਸਿੱਖ ਮਾੱਡਲ ਰਹਿ ਚੁੱਕੀ ਹਰਦੀਪ ਕੌਰ ਖਾਲਸਾ ਨੂੰ ਉਸਦੇ ਪਤੀ ਨੇ ਉਸਦੀ ਦਸਤਾਰ ਉਤਾਰ ਕੇ ਕੁੱਟਿਆ, ਕੀਤੀ ਕੇਸਾਂ ਦੀ ਬੇਅਦਬੀ

ਹਰਦੀਪ ਕੌਰ ਖ਼ਾਲਸਾ

  • Share this:
ਅੰਮ੍ਰਿਤਸਰ ਦੀ ਹਰਦੀਪ ਕੌਰ ਖ਼ਾਲਸਾ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ, ਉਹ ਗੁਰਸਿੱਖ ਮਾੱਡਲ ਵੀ ਹੈ ਤੇ ਉਸਨੇ Proud To Be Sikh ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਪਰ ਪਿਛਲੇ 18 ਸਾਲਾਂ ਤੋਂ ਉਹ ਆਪਣੇ ਪਤੀ ਪਰਮਵੀਰ ਸਿੰਘ ਦੇ ਤਸੀਹੇ ਝੱਲ ਰਹੀ ਹੈ। ਅੱਜ ਹੱਦ ਉਦੋਂ ਹੋ ਗਈ ਜਦੋਂ ਉਸਦੇ ਪਤੀ ਨੇ ਉਸਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਘੜੀਸ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਇਸ ਸਭ ਵਿੱਚ ਹਰਦੀਪ ਦੇ ਸਹੁਰੇ ਵਾਲੇ ਵੀ ਸ਼ਾਮਿਲ ਹਨ।

ਹਰਦੀਪ ਕੌਰ ਖਾਲਸਾ ਦੇ ਪੁੱਤਰ ਨਿਸ਼ਾਨ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਘਰ ਆਇਆ ਤੇ ਉਸਦੀ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਉਸਦੇ ਪਿਤਾ ਨੇ ਉਸਦੀ ਮਾਂ ਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਫੜ੍ਹ ਕੇ ਖੂਬ ਕੁੱਟਿਆ ਤੇ ਜਦੋਂ ਉਸਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਮਾਰਿਆ। ਹਰਦੀਪ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸਨੂੰ ਰਾਤ ਨੂੰ ਨਿਸ਼ਾਨ ਨੇ 12 ਵਜੇ ਫ਼ੋਨ ਕੀਤਾ ਤੇ ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਹਰਦੀਪ ਦੀ ਹਾਲਤ ਦੇਖ ਕੇ ਉਹ ਸੁੰਨ ਰਹਿ ਗਿਆ ਤੇ ਉਸਨੂੰ ਫਟਾਫਟ ਹਸਪਤਾਲ ਪਹੁੰਚਾਇਆ।

ਉੱਧਰ ਹਰਦੀਪ ਦੇ ਪਿਤਾ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਉਨ੍ਹਾਂ ਦੇ ਜਵਾਈ ਪਰਮਵੀਰ ਉਨ੍ਹਾਂ ਦੀ ਧੀ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਤੇ ਉਹ ਇਸ ਤੇ ਕਾਰਵਾਈ ਦੀ ਮੰਗ ਕਰਦੇ ਹਨ ਤੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵੀ ਇਹ ਮੁੱਦਾ ਚੁੱਕਣਗੇ।

ਉੱਧਰ ਪੁਲਿਸ ਥਾਣਾ ਏ ਡਵੀਜ਼ਨ, ਰਾਮਬਾਗ ਅੰਮ੍ਰਿਤਸਰ ਦੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਇਹ ਸਭ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਹੈ ਤੇ ਉਹ ਹਮੇਸ਼ਾ ਸ਼ਿਕਾਇਤ ਦਰਜ ਕਰਦੇ ਹਨ ਫਿਰ ਇਨ੍ਹਾਂ ਵਿੱਚ ਸੁਲਾਹ ਹੋ ਜਾਂਦੀ ਹੈ ਤੇ ਕੁੱਝ ਦਿਨਾਂ ਬਾਅਦ ਫਿਰ ਇਹ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ, ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਕਰਨਗੇ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਹਰਦੀਪ Mrs. Punjab ਵਿੱਚ 6ਵੇਂ ਸਥਾਨ 'ਤੇ ਰਹਿ ਚੁੱਕੀ ਹੈ ਤੇ Miss Amritsar Iconic Face 'ਚ ਵੀ ਆਪਣਾ ਨਾਮ ਬਣਾ ਚੁੱਕੀ ਹੈ।
First published: