Home /punjab /

ਗੁਰਸਿਮਰਨ ਮੰਡ ਸੁਰੱਖਿਆ ਕਰਮੀਆਂ ਤੋਂ ਭੱਜੇ ... ਸੜਕ ਤੇ ਪਏ ਲੰਮੇ

ਗੁਰਸਿਮਰਨ ਮੰਡ ਸੁਰੱਖਿਆ ਕਰਮੀਆਂ ਤੋਂ ਭੱਜੇ ... ਸੜਕ ਤੇ ਪਏ ਲੰਮੇ

X
Security

Security ਤੋਂ ਅੱਕਿਆ ਗੁਰਸਿਮਰਨ ਮੰਡ, ਸੜਕ 'ਤੇ ਲਿਟਣ ਦਾ ਦੱਸਿਆ ਕਾਰਨ

Security ਤੋਂ ਅੱਕਿਆ ਗੁਰਸਿਮਰਨ ਮੰਡ, ਸੜਕ 'ਤੇ ਲਿਟਣ ਦਾ ਦੱਸਿਆ ਕਾਰਨ

  • Share this:

ਹਰਵਿੰਦਰ ਕੰਬੋਜ

ਆਖਿਰ ਕਿਉਂ ਸੜਕ ਤੇ ਲੰਮੇ ਪਏ ਮੰਡ ?

ਹਮੇਸ਼ਾ ਵਿਵਾਦਾਂ ਚ ਰਹਿਣ ਵਾਲੇ ਕਾਂਗਰਸੀ ਨੇਤਾ ਗੁਰਸਿਮਰਨ ਮੰਡ ਆਪਣੇ ਹੀ ਸੁਰੱਖਿਆ ਕਰਮੀਆਂ ਤੋਂ ਪਰੇਸ਼ਾਨ ਹਨ। ਮੰਡ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਉਨ੍ਹਾਂ ਨੂੰ ਆਪਣੇ ਹੀ ਘਰ ਚ ਨਜ਼ਰਬੰਦ ਕੀਤਾ ਦਿੱਤਾ ਗਿਆ। ਐਤਵਾਰ ਨੂੰ ਨਜ਼ਰਬੰਦੀ ਤੋਂ ਪ੍ਰੇਸ਼ਾਨ ਹੋ ਕੇ ਮੰਡ ਨੇ ਆਪਣੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ । ਮੰਡ ਸੁਰੱਖਿਆ ਕਰਮੀਆਂ ਨੂੰ ਛੱਡ ਕੇ ਘਰੋਂ ਬਾਹਰ ਨਿਕਲ ਆਏ। ਜਦੋਂ ਉਨ੍ਹਾਂ ਦੇ ਸੁਰੱਖਿਆ ਅਧਿਕਾਰੀ ਨੇ ਗੱਡੀ ਨਾਲ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੜਕ ’ਤੇ ਲੰਬਾ ਪੈ ਗਏ। ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜਬਰੀ ਚੁੱਕ ਕੇ ਇੱਕ ਪਾਸੇ ਬਿਠਾਇਆ ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

'ਮੈਨੂੰ ਘਰ ਚ ਕੀਤਾ ਗਿਆ ਨਜ਼ਰਬੰਦ'

ਪੂਰੇ ਮਾਮਲੇ ਤੇ ਮੰਡ ਨੇ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਕਰਮੀ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ । ਐਤਵਾਰ ਨੂੰ ਉਹ ਕਿਸੇ ਦੇ ਭੋਗ ਤੇ ਜਾਣਾ ਸੀ ਤੇ ਉਨ੍ਹਾਂ ਨੂੰ ਇਜ਼ਾਜਤ ਨਹੀਂ ਦਿੱਤੀ ਗਈ। ਅੱਕੇ ਮੰਡ ਨੇ ਨਿਊਜ਼ 18 ਤੇ ਇਥੋਂ ਤੱਕ ਆਖ ਦਿੱਤਾ .. ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਰੁੱਖਿਆ ਨਹੀਂ ਚਾਹੀਦੀ । ਜੇਕਰ ਕਿਸੇ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ । ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਉਲਾਂਭਾ ਨਹੀਂ ਦੇਣਗੇ । ਉਨ੍ਹਾਂ ਕਿਹਾ ਕਿ ਪਾਰਟੀ ਦੇ ਕੰਮਾਂ ਲ਼ਈ ਮੈਂਨੂੰ ਬਾਹਰ ਜਾਣ ਦਿੱਤਾ ਜਾਵੇ । ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਮੇਰੇ ਕਰਨ ਤੇ ਨਾ ਕਰਨ ਵਾਲੇ ਕੰਮਾਂ ਦਾ INDEX ਬਣਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਤਾਂ ਰਿਸ਼ਤੇਦਾਰ ਦੋਸਤ ਆਉਣੇ ਵੀ ਬੰਦ ਹੋ ਗਏ। ਪ੍ਰਸ਼ਾਸ਼ਨ ਨੇ ਮੇਰੇ ਖਿਲਾਫ਼ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਹੈ । ਕਾਂਗਰਸੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਜਲੰਧਰ ਦੀਆਂ ਚੋਣਾਂ ਲਈ ਪ੍ਰੇਰਿਤ ਵੀ ਕਰਨਾ ਹੈ । ਲੋਕਾਂ ਚ ਸਰਕਾਰ ਦੀਆਂ ਨਾਕਾਮੀਆਂ ਦੱਸਣੀਆਂ ਨੇ, ਪਰ ਜੇ ਇਸ ਤਰ੍ਹਾਂ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੇ ਕਾਰੋਬਾਰ ਰੁੱਕ ਜਾਣਗੇ ।

ਮੰਡ ਨੂੰ ਕਿਉਂ ਦਿਤੀ ਗਈ ਹੈ ਸੁਰੱਖਿਆ ?

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਕੱਟੜਪੰਥੀਆਂ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਮੰਡ ਘਰ ਵਿੱਚ ਹੀ ਨਜ਼ਰਬੰਦ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਕੋਈ ਰਿਸਕ ਨਹੀਂ ਨਹੀਂ ਲੈਣਾ ਚਾਹੁੰਦੇ। ਸੁਰੱਖਿਆ ਲਈ ਘਰ ਅੰਦਰ ਰਹਿਣਾ ਹੀ ਸਹੀ ਹੈ।ਗੁਰਸਿਮਰਨ ਮੰਡ ਨੇ ਦਾਅਵਾ ਕੀਤਾ ਸੀ,ਕਿ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ ਦਿੱਤੀ ਗਈ ਹੈ। ਵ੍ਹਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਤੂੰ ਵੀ ਆਪਣੇ ਰੱਬ ਨੂੰ ਯਾਦ ਕਰ ਲੈ, ਹੁਣ ਤੇਰੀ ਵਾਰੀ ਹੈ, ਬਹੁਤ ਗ਼ਲਤ ਬੋਲਿਆ। ਸੂਰੀ ਗਿਆ, ਤੂੰ ਤਿਆਰ ਰਹੀਂ। ਜਿੰਨੀ ਸਕਿਓਰਿਟੀ ਚਾਹੀਦੀ ਲੈ ਲੈ, ਤੈਨੂੰ ਵੀ ਗੋਲ਼ੀ ਮਾਰਾਂਗੇ।

ਕੋਣ ਹੈ ਗੁਰਸਿਮਰਨ ਮੰਡ ?

ਰਾਜੀਵ ਗਾਂਧੀ ਦੇ ਬੁੱਤ ਉੱਪਰ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਈ ਗਈ ਕਾਲਖ ਨੂੰ ਗੁਰਸਿਮਰਨ ਸਿੰਘ ਮੰਡ ਵੱਲੋਂ ਆਪਣੀ ਦਸਤਾਰ ਨਾਲ ਸਾਫ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਧਮਕੀਆਂ ਮਿਲਣ ਤੇ ਘਰ ਅੱਗੇ ਬਾਰਡਰ ਵਰਗੀ ਸੁਰੱਖਿਆ ਮਿਲਣ ਕਾਰਨ ਸੁਰਖੀਆਂ ਚ ਆਏ ਸਨ ।ਸੋਸ਼ਲ ਮੀਡੀਆ ’ਤੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਵਿਦੇਸ਼ਾਂ ਤੋਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਇਲਜ਼ਾਮ ਲਗਾਏ ਸਨ । ਇਸ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਭਾਰੀ ਸੁਰੱਖਿਆ ਦੇ ਕੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਉਸ ਦੇ ਘਰ ਨੂੰ ਜਾਂਦੀ ਸੜਕ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਸੜਕ ’ਤੇ ਬੋਰੀਆਂ ਲਗਾ ਕੇ ਬੰਕਰ ਵੀ ਬਣਾਏ ਹੋਏ ਹਨ ਜਿਸ ਕਾਰਨ ਇਲਾਕੇ ਦੇ ਲੋਕ ਵੀ ਪ੍ਰੇਸ਼ਾਨ ਹਨ।

ਗੁਰਸਿਮਰਨ ਮੰਡ ਨੇ ਸੜਕ 'ਤੇ ਲਿਟਣ ਦਾ ਦੱਸਿਆ ਕਾਰਨ, ਮੰਡ ਨੇ ਕਿਹਾ 3 ਮਹੀਨੇ ਤੋਂ ਕੀਤਾ ਮੈਨੂੰ ਨਜ਼ਰਬੰਦ, ਘਰ ਦੇ ਬਾਹਰ ਬਣੀ ਛੌਣੀ

ਅਕਸਰ ਹੀ ਗਰਮਖਿਆਲੀਆ 'ਤੇ ਬਿਆਨਬਾਜ਼ੀ ਕਰਨ ਵਾਲੇ ਗੁਰਸਿਮਰਨ ਮੰਡ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜਿਸ 'ਚ ਓਹ ਸੜਕ 'ਤੇ ਲੰਬੇ ਪੈ ਕੇ ਪੁਲਿਸ ਦੇ ਮੁਲਾਜ਼ਮਾਂ ਨਾਲ ਬਹਿਸ ਕਰ ਰਹੇ ਨੇ। ਜਿਸ ਨੂੰ ਲੈਕੇ ਮੰਡ ਨੇ ਕਿਹਾ ਕਿ ਉਹ ਕਿਸੇ ਭੋਗ 'ਤੇ ਚੱਲੇ ਸਨ ਪਰ ਉਨ੍ਹਾ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ, ਮੰਡ ਨੇ ਕਿਹਾ ਕਿ ਮੈਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਉਨ੍ਹਾ ਕਿਹਾ ਕੇ ਜੇਕਰ ਮੈਨੂੰ ਕੋਈ ਮਾਰ ਦਿੰਦਾ ਹੈ ਤਾਂ ਉਸ ਦੀ ਜ਼ਿਮੇਵਾਰੀ ਮੇਰੀ ਹੋਵੇਗੀ .

ਉਨ੍ਹਾ ਕਿਹਾ ਕਿ ਮੈਨੂੰ ਸਰਕਾਰ ਨੇ ਘਰ 'ਚ ਡੱਕ ਦਿੱਤਾ ਹੈ, ਮੰਡ ਨੇ ਕਿਹਾ ਕਿ ਮੈਂ ਬੀਤੇ ਤਿੰਨ ਮਹੀਨੇ ਤੋਂ ਕਿਤੇ ਜਾ ਨਹੀਂ ਸਕਿਆ। ਉਨ੍ਹਾ ਕਿਹਾ ਕਿ ਮੈਂ ਕਿਤੇ ਜਾ ਨਹੀਂ ਸਕਦਾ ਨਾ ਮੇਰੇ ਘਰ ਕੋਈ ਆ ਨਹੀਂ ਰਿਹਾ ਉਨ੍ਹਾ ਕਿਹਾ ਕੇ ਇਕੱਲਾ ਮੈਨੂੰ ਹੀ ਕਿਉਂ ਘਰੇ ਬੰਦ ਕੀਤਾ ਹੈ ਉਨ੍ਹਾ ਕਿਹਾ ਕਿ ਬਾਕੀਆਂ ਨੂੰ ਵੀ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਹੈ ਉਨ੍ਹਾ ਕਿਹਾ ਕੇ ਮੇਰਾ ਕੰਮ ਕਾਰ ਠੱਪ ਹੋ ਗਿਆ ਹੈ, ਉਨ੍ਹਾਂ ਕਿਹਾ ਕਿ ਮੈਂ ਡਰ -ਡਰ ਕੇ ਵੀ ਨਹੀਂ ਜੀਣਾ, ਕਿਹਾ ਕੇ ਮੈਂ ਮਰਦਾ ਮਰ ਜਾਵਾਂਗਾ ਤੁਹਾਡੀ ਸਰਕਾਰ ਨੂੰ ਉਲ੍ਹਾਮਾ ਨਹੀਂ ਦਿੰਦਾ, ਉਨ੍ਹਾਂ ਕਿਹਾ ਕਿ ਇੱਕ ਦਿਨ ਤਾਂ ਮਰਨਾ ਹੀ ਹੈ ਡਰ-ਡਰ ਕੇ ਕਿਉਂ ਜੀਣਾ ?

Published by:Abhishek Bhardwaj
First published:

Tags: Ludhiana, Ludhiana news