• Home
  • »
  • News
  • »
  • punjab
  • »
  • HANDED OVER LETTERS OF APPOINTMENT FOR GOVERNMENT JOBS TO THE FAMILIES OF 23 DECEASED FARMERS

ਕਿਸਾਨੀ ਸੰਘਰਸ਼ 'ਚ 23 ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ

ਮੰਤਰੀ ਨੇ ਕਿਹਾ ਕਿ 23 ਸ਼ਹੀਦ ਹੋਏ ਕਿਸਾਨਾਂ ਦੇ ਬੇਸਹਾਰੇ ਵਾਰਸਾਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪ ਕੇ ਆਪਣੀ ਜ਼ਿੱਮੇਦਾਰੀ ਨਿਭਾਈ।

ਕਿਸਾਨੀ ਸੰਘਰਸ਼ 'ਚ 23 ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪ

  • Share this:
    ਤਿੰਨ ਖੇਤੀ ਕਾਨੂੰਨ ਖਿਲਾਫ ਸੰਘਰਸ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਵਾਅਦੇ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕੜੀ ਵਿੱਚ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ 23 ਸ਼ਹੀਦ ਹੋਏ ਕਿਸਾਨਾਂ ਦੇ ਬੇਸਹਾਰੇ ਵਾਰਸਾਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ।

    ਉਨ੍ਹਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਮੈਂ ਸ਼ੁਰੂ ਤੋਂ ਹੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਤੇ ਕਿਸਾਨਾਂ ਦੇ ਹਰ ਦੁੱਖ ਨੂੰ ਆਪਣਾ ਦਰਦ ਸਮਝਿਆ ਹੈ। ਇਕ ਪਾਸੇ ਜਿੱਥੇ ਮੇਰੇ ਮੰਨ ਵਿੱਚ ਇਸ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਸਨਮਾਣ ਹੈ, ਦੂਜੇ ਪਾਸੇ ਉਹਨਾਂ ਦੇ ਵਾਰਸਾਂ ਦੇ ਭਵਿੱਖ ਲਈ ਵੀ ਮੇਰੇ ਮੰਨ ਵਿਚ ਚਿੰਤਾ ਹੈ। ਜਿਸ ਨੂੰ ਦੂਰ ਕਰਦੇ ਹੋਏ ਮੈਂ 23 ਸ਼ਹੀਦ ਹੋਏ ਕਿਸਾਨਾਂ ਦੇ ਬੇਸਹਾਰੇ ਵਾਰਸਾਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪ ਕੇ ਆਪਣੀ ਜ਼ਿੱਮੇਦਾਰੀ ਨਿਭਾਈ।
    Published by:Sukhwinder Singh
    First published:
    Advertisement
    Advertisement