ਚੰਡੀਗੜ੍ਹ : ਅੱਜ ਮਹਾਰਾਜਾ ਅਗਰਸੇਨ ਜਯੰਤੀ ਹੈ। ਇਸਦੇ ਨਾਲ ਹੀ ਅੱਜ ਤੋਂ ਨਰਾਤਿਆਂ ਦੀ ਵੀ ਸ਼ੁਰੂਆਤ ਹੋਈ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਜੱਦੀ ਘਰ ਵਿਖੇ ਮਾਤਾ ਦੁਰਗਾ ਅੱਗ ਮੱਥਾ ਟੇਕਿਆ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਨਰਾਤਿਆਂ ਤੇ ਮਹਾਰਾਜਾ ਅਗਰਸੈਨ ਜਯੰਤੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਦੇਵੀ ਨਵਦੁਰਗਾ ਦੀ "ਪਵਿੱਤਰ ਖੇਤਰੀ" - ਮੇਰੇ ਜੱਦੀ ਘਰ ਵਿੱਚ ਬ੍ਰਹਮ ਮਾਤਾ ਦੇ ਚਰਨਾਂ ਵਿੱਚ .. ਨਵਰਾਤਰਿਆਂ ਅਤੇ ਮਹਾਰਾਜਾ ਅਗਰਸੇਨ ਜਯੰਤੀ ਦੀਆਂ ਵਧਾਈਆਂ”’
ਦੱਸ ਦੇਈਏ ਕਿ 9 ਦੇਵੀਆਂ ਨੂੰ 9 ਦਿਨਾਂ ਲਈ ਭੋਗ ਚੜ੍ਹਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਸਮੇਂ ਸ਼ਰਧਾਲੂ ਮਾਂ ਦੁਰਗਾ ਲਈ ਭੋਗ ਬਣਾਉਂਦੇ ਹਨ, ਜਿਸ ਨਾਲ ਉਹ ਪ੍ਰਸੰਨ ਹੁੰਦੀ ਹੈ ਅਤੇ ਸ਼ਰਧਾਲੂਆਂ ਦੀ ਹਰ ਇੱਛਾ ਪੂਰੀ ਕਰਦੀ ਹੈ। ਇਸ ਸਮੇਂ ਦੇਵੀ ਦੇ ਦਰਸ਼ਨ ਕਰਨਾ ਜੀਵਨ ਵਿੱਚ ਸਫਲਤਾ ਲਿਆਉਂਦਾ ਹੈ। ਖੁਸ਼ਹਾਲੀ ਅਤੇ ਤਰੱਕੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਬਹੁਤ ਸਾਰੇ ਲੋਕ ਘਰ ਵਿੱਚ ਕਲਸ਼ ਦੀ ਸਥਾਪਨਾ ਕਰਦੇ ਹਨ ਤੇ ਵਰਤ ਰੱਖਦੇ ਹਨ।
Published by: Sukhwinder Singh
First published: October 07, 2021, 12:07 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Navjot Sidhu , Navratra , Navratra 2021 , Navratri 2021