ਦੁਨੀਆ ਦਾ ਇਹ ਦਸਤੂਰ ਹੈ ਕਿ ਕਿਸੇ ਦਾ ਜਾਣ ਦੇ ਪਿੱਛੋ ਹੀ ਉਸ ਦੀਆਂ ਰਸਮਾ ਭੋਗ ਤੇ ਵੱਡਿਆਈਆਂ ਕੀਤੀਆਂ ਜਾਂਦੀਆਂ ਹਨ। ਪਰ ਅਸੀ ਤੁਹਾਨੂੰ ਇਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਨ ਜਿਸਨੇ ਆਪਣਾ ਜਿਉਂਦੇ ਜੀ ਹੀ ਭੋਗ ਪੁਆ ਲਿਆ। ਦਰਅਸਲ ,ਫ਼ਤਹਿਗੜ੍ਹ ਸਹਿਬ ਦੇ ਪਿੰਡ ਮਾਜਰੀ ਸੋਢੀਆਂ ਦੇ 72 ਸਾਲਾ ਬਜੁਰਗ ਹਰਭਜਨ ਸਿੰਘ ਦੇ ਮਨ ’ਚ ਇਹ ਇੱਛਾ ਜਾਗੀ ਕਿ ਉਸ ਦਾ ਜਿਉਂਦੇ ਜੀ ਭੋਗ ਪਾਇਆ ਜਾਵੇ। ਦੱਸ ਦਈਏ ਕਿ 3 ਧੀਆਂ ਦੇ ਇਸ ਪਿਤਾ ਦੀ ਇੱਛਾ ਸੀ ਕਿ ਉਹ ਮਰਨ ਤੋਂ ਬਾਅਦ ਆਪਣੀਆਂ ਧੀਆਂ ਉਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ।
24 ਫਰਵਰੀ 2019 ਨੂੰ ਜਿਊਂਦੇ ਜੀਅ ਆਪਣੀ ਮੌਤ ਦੀ ਰਸਮ ਪੂਰੀਆਂ ਕਰ ਚੁੱਕੇ ਹਰਭਜਨ ਸਿੰਘ ਨੇ 11 ਮਹੀਨੇ ਬਾਅਦ ਹੁਣ ਆਪਣਾ ਬਰਸੀ ਸਮਾਰੋਹ ਵੀ ਪਿੰਡ 'ਚ ਕਰਵਾਇਆ। ਮੌਤ ਦੇ ਬਾਅਦ ਕੋਈ ਵਿਵਾਦ ਨਾ ਰਹੇ। ਇਸ ਲਈ ਤਿੰਨਾਂ ਧੀਆਂ ਵਿਚਾਲੇ ਮਕਾਨ ਤੇ ਜ਼ਮੀਨ ਵੀ ਵੰਡ ਦਿੱਤੀ। ਪਿਤਾ ਦੇ ਹੌਂਸਲੇ ਦੀ ਬਦੌਲਤ ਹੀ ਅੱਜ ਧੀਆਂ ਵੀ ਵੱਡੇ-ਵੱਡੇ ਦੁੱਖਾਂ ਤੋਂ ਉਭਰ ਚੁੱਕੀਆਂ ਹਨ।
ਇਸ ਪੂਰਾ ਸਮਾਗਮ ਦੌਰਾਨ ਭਾਵੇ ਬਜੁਰਗ ਹਰਭਜਨ ਸਿੰਘ ਆਪਣੇ ਜਜਬਾਤ ਸ਼ਬਦਾਂ ਚ ਬਿਆਨ ਨਾ ਕਰ ਸਕੇ। ਪਰ ਆਪਣੇ ਜਿਉਂਦੇ ਜੀਅ ਆਪਣੀਆਂ ਸਾਰੀਆਂ ਜਿਮੇਵਾਰੀ ਨਿਬੇੜਨ ਦੀ ਖੁਸੀ ਉਨਾਂ ਦੇ ਚਿਹਰੇ ਉਤੇ ਸਾਫ ਦੇਖੀ ਜਾ ਸਕਦੀ ਹੈ ਪਰ ਕਈਆਂ ਦੀਆਂ ਅੱਖ ਨਾਮ ਜਰੂਰ ਕਰ ਦਿੱਤੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fatehgarh Sahib