• Home
 • »
 • News
 • »
 • punjab
 • »
 • HARISH RAWAT APOLOGIZES FOR STATEMENT MADE BY PANJ PYARE

ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ 'ਤੇ ਮੰਗੀ ਮੁਆਫੀ

ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ 'ਤੇ ਮੰਗੀ ਮੁਆਫੀ (ਫਾਇਲ ਫੋਟੋ)

ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ 'ਤੇ ਮੰਗੀ ਮੁਆਫੀ (ਫਾਇਲ ਫੋਟੋ)

 • Share this:
  ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ਉਤੇ ਮੁਆਫੀ ਮੰਗ ਲਈ ਹੈ। ਰਾਵਤ ਨੇ ਕੱਲ੍ਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਲਈ ਪੰਜ ਪਿਆਰੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਜਿਸ ਪਿੱਛੋਂ ਵਿਵਾਦ ਭਖ ਗਿਆ ਸੀ। ਇਸ ਦੌਰਾਨ ਅਕਾਲੀ ਦਲ ਨੇ ਰਾਵਤ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

  ਇਸ ਦੌਰਾਨ ਰਾਵਤ ਨੇ ਮੁਆਫੀ ਮੰਗਦੇ ਹੋਏ ਆਖਿਆ ਹੈ ਕਿ ਉਸ ਤੋਂ ਗਲਤੀ ਹੋ ਗਈ ਹੈ। ਉਹ ਆਪਣੀ ਇਹ ਭੁੱਲ ਬਖਸ਼ਾਉਣਗੇ। ਆਪਣੇ ਸੂਬੇ ਦੇ ਕਿਸੇ ਗੁਰੂ ਘਰ ਵਿਚ ਝਾੜੂ ਲਗਾ ਕੇ ਪਸ਼ਚਾਤਾਪ ਕਰਾਂਗਾ। ਉਨ੍ਹਾਂ ਨੇ ਕਿਸੇ ਦੀ ਤੁਲਨਾ ਪੰਜ ਪਿਆਰਿਆਂ ਨਾਲ ਨਹੀਂ ਕੀਤੀ।

  ਹਰੀਸ਼ ਰਾਵਤ ਕੱਲ਼੍ਹ ਸ਼ਾਮ ਚੰਡੀਗੜ੍ਹ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਥੀਆਂ ਨਾਲ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਠੱਲ੍ਹਣ ਲਈ ਮੁਲਾਕਾਤ ਕੀਤੀ। ਹਰੀਸ਼ ਰਾਵਤ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਮਾਇਤ ਵਾਲੇ ਬਿਆਨ ਕਰਕੇ ਨਵਜੋਤ ਸਿੱਧੂ ਧੜਾ ਕਾਫੀ ਪ੍ਰੇਸ਼ਾਨ ਸੀ ਅਤੇ ਖਾਸ ਕਰਕੇ ਵਿਧਾਇਕ ਪਰਗਟ ਸਿੰਘ ਨੇ ਸਿੱਧੇ ਤੌਰ ’ਤੇ ਹਰੀਸ਼ ਰਾਵਤ ਦੀ ਘੇਰਾਬੰਦੀ ਕੀਤੀ ਸੀ।


  ਇਸ ਮੁਲਾਕਾਤ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਲਈ ਪੰਜ ਪਿਆਰੇ ਸ਼ਬਦ ਵਰਤਿਆ ਸੀ।
  Published by:Gurwinder Singh
  First published: