• Home
 • »
 • News
 • »
 • punjab
 • »
 • HARISH RAWAT SAID EVERYTHING IS FINE IN PUNJAB JUST THE MOVEMENT SEEN BEFORE THE ELECTIONS

ਹਰੀਸ਼ ਰਾਵਤ ਬੋਲੇ- ਪੰਜਾਬ ‘ਚ ਸਭ ਕੁਝ ਠੀਕ ਚੱਲ ਰਿਹੈ, ਸਿੱਧੂ ਨੇ ਕਿਹਾ - ਮੈਂ ਚੁੱਪ ਬੈਠਣ ਵਾਲਾ ਨਹੀਂ

ਪਾਰਟੀ ਹਾਈਕਮਾਂਡ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਦਿੱਤੇ ਵਿਵਾਦਤ ਬਿਆਨ 'ਤੇ ਕਾਰਵਾਈ ਕੀਤੀ ਹੈ। ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ।

ਹਰੀਸ਼ ਰਾਵਤ ਬੋਲੇ- ਪੰਜਾਬ ‘ਚ ਸਭ ਕੁਝ ਠੀਕ ਚੱਲ ਰਿਹੈ, ਸਿੱਧੂ ਨੇ ਕਿਹਾ - ਮੈਂ ਚੁੱਪ ਬੈਠਣ ਵਾਲਾ ਨਹੀਂ

ਹਰੀਸ਼ ਰਾਵਤ ਬੋਲੇ- ਪੰਜਾਬ ‘ਚ ਸਭ ਕੁਝ ਠੀਕ ਚੱਲ ਰਿਹੈ, ਸਿੱਧੂ ਨੇ ਕਿਹਾ - ਮੈਂ ਚੁੱਪ ਬੈਠਣ ਵਾਲਾ ਨਹੀਂ

 • Share this:
  ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਹਾਈਕਮਾਨ ਪਾਰਟੀ ਦੇ ਅੰਦਰ ਸਭ ਕੁਝ ਠੀਕ ਕਰਨਾ ਚਾਹੁੰਦੀ ਹੈ, ਪਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਨਹੀਂ ਹੋ ਰਿਹਾ ਹੈ। ਪਾਰਟੀ ਹਾਈਕਮਾਂਡ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਦਿੱਤੇ ਵਿਵਾਦਤ ਬਿਆਨ 'ਤੇ ਕਾਰਵਾਈ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਕਹਿਣ 'ਤੇ ਅਸਤੀਫਾ ਦੇ ਦਿੱਤਾ ਹੈ।

  ਮਾਲਵਿੰਦਰ ਸਿੰਘ ਦੇ ਅਸਤੀਫੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰੀਸ਼ ਰਾਵਤ ਨੇ ਮੀਡੀਆ ਨੂੰ ਦੱਸਿਆ ਕਿ ਸਲਾਹਕਾਰ ਨੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਹੁਣ ਇਹ ਮਾਮਲਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦੇ ਸਲਾਹਕਾਰ ਵਜੋਂ ਇਹ ਬਿਆਨ ਨਹੀਂ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੀ 'ਫੈਸਲੇ ਲੈਣ 'ਚ  ਸੁਤੰਤਰਤਾ ਦੀ ਘਾਟ' ਨਾਲ ਜੁੜੀ ਟਿੱਪਣੀ 'ਤੇ, ਰਾਵਤ ਨੇ ਕਿਹਾ, "ਮੈਂ ਮੀਡੀਆ ਦੀਆਂ ਅਟਕਲਾਂ ਦੇ ਆਧਾਰ 'ਤੇ ਉਨ੍ਹਾਂ ਤੋਂ ਸਵਾਲ ਨਹੀਂ ਕਰ ਸਕਦਾ।" ਮੈਂ ਬਿਆਨ ਦੇ ਸੰਦਰਭ ਨੂੰ ਵੇਖਾਂਗਾ। ਉਹ ਪਾਰਟੀ ਦੇ ਮੁਖੀ ਹਨ, ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਫੈਸਲੇ ਨਹੀਂ ਲੈ ਸਕਦਾ।

  ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ, ਪੰਜਾਬ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ। ਜਦੋਂ ਚੋਣਾਂ ਨੇੜੇ ਆਉਂਦੀਆਂ ਹਨ, ਕੁਝ ਹਲਚਲ ਹੁੰਦੀ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਭ ਕੁਝ ਆਮ ਨਹੀਂ ਹੈ। ਹਰੀਸ਼ ਰਾਵਤ ਦਾਅਵਾ ਕਰ ਰਹੇ ਹਨ ਕਿ ਪਾਰਟੀ ਵਿੱਚ ਸਭ ਕੁਝ ਠੀਕ ਹੈ, ਪਰ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਫੈਸਲੇ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਹ ਚੁੱਪ ਨਹੀਂ ਬੈਠਣਗੇ। ਮੈਂ ਇੱਟ ਨਾਲ ਇੱਟ ਵਜਾ ਦੇਵਾਂਗਾ।
  Published by:Ashish Sharma
  First published: