• Home
  • »
  • News
  • »
  • punjab
  • »
  • HARJAP GILL BECOMES PUNJAB PRESIDENT OF LOK INSAF PARTY STUDENT WING ROHIT BANSAL

ਹਰਜਾਪ ਗਿੱਲ ਲੋਕ ਇਨਸਾਫ ਪਾਰਟੀ ਸਟੂਡੈਂਟ ਵਿੰਗ ਦੇ ਬਣੇ ਪੰਜਾਬ ਪ੍ਰਧਾਨ

ਹਰਜਾਪ ਗਿੱਲ ਲੋਕ ਇਨਸਾਫ ਪਾਰਟੀ ਸਟੂਡੈਂਟ ਵਿੰਗ ਦੇ ਬਣੇ ਪੰਜਾਬ ਪ੍ਰਧਾਨ

ਹਰਜਾਪ ਗਿੱਲ ਲੋਕ ਇਨਸਾਫ ਪਾਰਟੀ ਸਟੂਡੈਂਟ ਵਿੰਗ ਦੇ ਬਣੇ ਪੰਜਾਬ ਪ੍ਰਧਾਨ

  • Share this:
ਰਾਜਨੀਤੀ ਵਿੱਚ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਰਿਹਾ ਹੈ, 2022 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਤਮਾਮ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀ ਆਰੰਭ ਦਿੱਤੀ ਹੈ, ਇਸੇ ਤਹਿਤ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਯੂਥ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਦੀਪਾਰਟੀ ਪ੍ਰਤੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਪਾਰਟੀ ਦੇ ਵਿਦਿਆਰਥੀ ਵਿੰਗ “ਸਟੂਡੈਂਟ ਇਨਸਾਫ ਮੋਰਚਾ” ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

ਬੈਂਸ ਨੇ ਪਾਰਟੀ ਦੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿਹਰਜਾਪ ਸਿੰਘ ਗਿੱਲ ਲਿਪ ਦਾ ਇਕ ਇਮਾਨਦਾਰ ਅਤੇ ਮਿਹਨਤੀ ਆਗੂ ਹੈ, ਜਿਸ ਨੇ ਪਿਛਲੇ ਸਮੇਵਿਚ ਹਲਕਾ ਪੂਰਬੀ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਿਆ ਹੈ ਅਤੇ ਉਸ ਦੀ ਪਾਰਟੀ ਪ੍ਰਤੀ ਲਗਨ ਨੂੰ ਦੇਖਦੇ ਹੋਏ ਵਿਦਿਆਰਥੀ ਵਿੰਗ ਪੰਜਾਬ ਦਾ ਪ੍ਰਧਾਨ ਥਾਪਿਆ ਗਿਆ ਹੈ। ਬੈਂਸ ਨੇ ਕਿਹਾ ਕਿ ਪਾਰਟੀ ਮਿਹਨਤੀ ਅਤੇ ਇਮਾਨਦਾਰ ਲੋਕਾਂ ਜੋ ਕਿਪਾਰਟੀ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਨਾਲ ਡੱਟ ਕੇ ਖੜਦੇ ਹਨ ਨੂੰ ਬਣਦਾ ਮਾਣ ਸਨਮਾਨ ਦਿੰਦੀ ਹੈ। ਇਸ ਮੋਕੇ ਤੇ ਹਰਜਾਪ ਸਿੰਘ ਗਿੱਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇ ਵਿਚ ਜਲਦ ਹੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਲੋਕ ਇਨਸਾਫ ਪਾਰਟੀ ਦੇ ਯੂਨਿਟ ਕਾਇਮ ਕਰਦੇ ਹੋਏ ਵਿਦਿਆਰਥੀਆਂ ਨੂੰਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਤਿਆਰ ਕਰਨਗੇ ਅਤੇ ਉਨਾ ਵਿਚ ਦੇਸ਼ ਭਗਤੀ ਦੀ ਭਾਵਨਾਭਰਨਗੇ ਤਾਂ ਜੋ ਭਵਿੱਖ ਵਿਚ ਉਹ ਭ੍ਰਿਸ਼ਟਾਚਾਰ ਵਿਰੁੱਧ ਲੜਦੇ ਹੋਏ ਦੇਸ਼ ਦੇ ਲੋਕਾਂ ਦੀ ਸੇਵਾ ਕਰ ਸਕਣ। ਉਨਾ ਹੋਰ ਕਿਹਾ ਕਿ ਪਾਰਟੀ ਜੋ ਵੀ ਉਨਾ ਤੇ ਜੁੰਮੇਵਾਰੀ ਪਾਵੇਗੀ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨਾ ਕਿਹਾ ਕਿ 2022 ਵਿਚ ਲਿਪ ਉਮੀਦਵਾਰਾਂ ਨੂੰਜਿਤਾਉਣ ਲਈ ਨੋਜਵਾਨ ਖਾਸ ਕਰਕੇ ਵਿਦਿਆਰਥੀ ਵਰਗ ਆਪਣਾ ਅਹਿਮ ਰੋਲ ਅਦਾ ਕਰੇਗਾ।
Published by:Ashish Sharma
First published: