Home /News /punjab /

ਪੰਜਾਬ ਵਿੱਚ ਕਾਨੂੰਨ ਵਿਵਸਥਾ ਚਿੰਤਾਜਨਕ, ਮਾਨ ਗੁਜਰਾਤ ਵਿੱਚ ਗਰਬਾ ਖੇਡ ਰਿਹੈ : ਹਰਜੀਤ ਗਰੇਵਾਲ

ਪੰਜਾਬ ਵਿੱਚ ਕਾਨੂੰਨ ਵਿਵਸਥਾ ਚਿੰਤਾਜਨਕ, ਮਾਨ ਗੁਜਰਾਤ ਵਿੱਚ ਗਰਬਾ ਖੇਡ ਰਿਹੈ : ਹਰਜੀਤ ਗਰੇਵਾਲ

ਕਿਹਾ, ਪੰਜਾਬ ਨੂੰ ਬਿਹਤਰ CM ਤੇ ਬਿਹਤਰ ਸਰਕਾਰ ਦੀ ਲੋੜ

ਕਿਹਾ, ਪੰਜਾਬ ਨੂੰ ਬਿਹਤਰ CM ਤੇ ਬਿਹਤਰ ਸਰਕਾਰ ਦੀ ਲੋੜ

ਪਹਿਲਾ ਚੰਨੀ ਇਹੀ ਕੰਮ ਕਰਦਾ ਸੀ ਕਿੱਥੇ ਵੀ ਬੱਕਰੀ ਲੈ ਕੇ ਖੜ ਜਾਂਦਾ ਸੀ, ਕਦੇ ਭੰਗੜਾ ਪਾਉਣ ਲੱਗ ਜਾਂਦਾ ਸੀ। ਹੁਣ ਉਹੀ ਕੰਮ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਹੈ।

  • Share this:

    ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਦੀਪਕ ਟੀਨੂੰ  ਬੀਤੀ ਰਾਤ ਮਾਨਸਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਦੀਪਕ ਟੀਨੂੰ ਏ-ਕੈਟਾਗਿਰੀ ਦਾ ਗੈਂਗਸਟਰ ਹੈ। ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਮਾਨ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਦਿੱਲੀ ਦੀ ਸਪੈਸ਼ਲ ਸੈਲ ਨੇ ਮੁਸ਼ਕਲ ਨਾਲ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫਤਾਰ ਕੀਤਾ ਹੈ ਪਰ ਦੀਪਕ ਟੀਨੂੰ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚੋ ਫਰਾਰ ਹੋ ਗਿਆ ਹੈ।


    ਸ. ਗਰੇਵਾਲ ਨੇ ਕਿਹਾ ਕਿ ਕੀ ਹੁਣ ਪੰਜਾਬ ਵਿੱਚ ਵਿੱਚ ਸਲੀਪਰ ਸੈਲ ਬਣ ਚੁਕੇ ਹਨ। ਕੇਂਦਰ ਏਜੰਸੀ ਦੀ ਜਾਂਚ ਕਰੇ। ਦੀਪਕ ਟੀਨੂੰ ਨੇ ਕਈ ਡਿਸਕਲੋਜਰ ਕਰਨੇ ਸੀ। ਉਨ੍ਹਾਂ ਮੁੱਖ ਮੰਤਰੀ ਮਾਨ ਉਤੇ ਵੀ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇੱਥੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਗਰਬਾ ਉਤੇ ਨੱਚ ਰਹੇ ਹਨ।  ਉਨ੍ਹਾਂ ਕਿਹਾ ਪੰਜਾਬ ਨੂੰ ਬਿਹਤਰਰੀਨ ਸਰਕਾਰ ਦੀ ਲੋੜ ਹੈ। ਗਰੇਵਾਲ ਨੇ ਕਿਹਾ ਕਿ ਪਹਿਲਾ ਚੰਨੀ ਇਹੀ ਕੰਮ ਕਰਦਾ ਸੀ ਕਿੱਥੇ ਵੀ ਬੱਕਰੀ ਲੈ ਕੇ ਖੜ ਜਾਂਦਾ ਸੀ, ਕਦੇ ਭੰਗੜਾ ਪਾਉਣ ਲੱਗ ਜਾਂਦਾ ਸੀ। ਹੁਣ ਇਹੀ ਕੰਮ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਹੈ।

    Published by:Ashish Sharma
    First published:

    Tags: AAP Punjab, Bhagwant Mann, Gangsters, Grewal, Punjab Police