ਚੰਡੀਗੜ੍ਹ- ਅੱਜ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਨੂੰ ਡੇਗਣ ਲਈ ‘ਆਪਰੇਸ਼ਨ ਲੋਟਸ’ ਤਹਿਤ ‘ਆਪ’ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਕੀਤੇ ਜਾਣ ਦੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਇਵੈਂਟ ਮੈਨੇਜਮੈਂਟ ਦੀ ਆਦਤ ਹੈ। ਕੇਜਰੀਵਾਲ ਆਖ ਰਹੇ ਹਨ ਕਿ ਉਨ੍ਹਾਂ ਦੇ 10 ਵਿਧਾਇਕਾਂ ਨੂੰ ਕਾਲ ਆਈ ਹੈ। ਉਹ ਇਹ ਦੱਸਣ ਕੀ 10 ਵਿਧਾਇਕਾਂ ਨਾਲ ਪੰਜਾਬ ਵਿੱਚ ਆਪ ਦੀ ਸਰਕਾਰ ਡਿੱਗ ਜਾਵੇਗੀ।
ਗਰੇਵਾਲ ਨੇ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਗੁਜਰਾਤ ਵਿੱਚ ਚਿੱਠੀ ਲਿਖ ਕੇ ਸਕਿਊਰਿਟੀ ਮੰਗੀ ਅਤੇ ਫੇਰ ਡਰਾਮਾ ਕੀਤਾ। ਇਹ ਲੋਕ ਡੈਮੋਕਰੇਸੀ ਲਈ ਖਤਰਾ ਹਨ। ਮੈਂ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਬਿਨਾਂ ਸਬੂਤਾਂ ਤੋਂ ਇਨ੍ਹਾਂ ਦੀ ਗੱਲਾਂ ਉਤੇ ਭਰੋਸਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਵਿੱਚ 35 ਸਾਲ ਹੋ ਗਏ ਹਨ। ਬੀਜੇਪੀ ਕਿਸੇ ਦੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੀ ਹੈ। ਇਹ ਲੋਕ ਬੀਜੇਪੀ, ਵਰਕਰਾਂ ਅਤੇ ਸਾਡੇ ਲੋਕਾਂ ਦੇ ਗੁਨਾਹਗਾਰ ਹਨ।
ਕੇਜਰੀਵਾਲ ਉਤੇ ਵਰਦਿਆਂ ਗਰੇਵਾਲ ਨੇ ਕਿਹਾ ਕਿ ਇਸ ਨੂੰ ਸ਼ਰਮ ਨਹੀਂ ਆਉਂਦੀ ਹੈ, ਇਹ ਹਰ ਕਿਸੇ ਤੋਂ ਮੁਆਫੀ ਮੰਗ ਲੈਂਦਾ ਹੈ। ਲੋਕਾਂ ਨੂੰ ਇਸਦਾ ਇਲਾਜ ਕਰਨਾ ਚਾਹੀਦਾ ਹੈ।
ਸਿਮਰਨਜੀਤ ਸਿੰਘ ਮਾਨ ਸਿੱਖਾਂ ਲਈ ਕਲੰਕ
ਭਾਜਪਾ ਆਗੂ ਨੇ ਸਿਮਰਨਜੀਤ ਸਿੰਘ ਮਾਨ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਨਾ ਰੂੜ ਸਿੰਘ ਸਿੱਖਾਂ ਦੇ ਸਭ ਤੋਂ ਵੱਡੇ ਗੱਦਾਰ ਸਨ। ਸਿਮਰਨਜੀਤ ਸਿੰਘ ਮਾਨ ਸਿੱਖਾਂ ਲਈ ਕਲੰਕ ਹੈ। ਇਹਨੂੰ ਵੇਖ ਕੇ ਸਿਰ ਝੁਕ ਜਾਂਦਾ ਹੈ ਅਤੇ ਸ਼ਰਮਸਾਰ ਹੋ ਜਾਂਦੇ ਹਨ। ਗਰੇਵਾਲ ਨੇ ਅੱਗੇ ਕਿਹਾ ਕਿ ਅਸੀਂ ਕਿਉਂ sgpc ਦੀ ਚੋਣਾਂ ਵਿੱਚ ਅੜਿੱਕਾ ਪਾਵਾਂਗੇ। ਕੋਰਟ ਤੋਂ ਸਮਾਂ ਮਿਲਿਆ ਹੈ। ਕੋਰਟ ਨੇ ਰੋਕ ਲਗਾਈ ਸੀ। ਮਾਨ ਨੂੰ ਆਪਣੇ ਬਿਆਨ ਉਤੇ ਮੁਆਫੀ ਮੰਗਣੀ ਚਾਹੀਦਾ ਹੈ।
ਗਰੇਵਾਲ ਨੇ ਅੱਗੇ ਕਿ ਹਾ ਭਾਜਪਾ ਕਿਸੇ ਵੀ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦੀ, ਇਸ ਲਈ ਸਿਮਰਨਜੀਤ ਸਿੰਘ ਮਾਨ ਗਲਤਫਹਿਮੀਆਂ ਨਾ ਫੈਲਾਉਣ। ਇਹ ਤਾਂ ਖੁਦ ਸਰਟੀਫਿਕੇਟ ਦੇ ਕੇ ਪੈਸੇ ਲੈਂਦੇ ਸੀ, ਇਨ੍ਹਾਂ ਨੂੰ ਕੀ ਆਖੀਏ। ਇਸ ਮੌਕੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਅਕਾਲੀ ਦਲ ਦੀ ਸਿਫਤ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arvind Kejriwal, Bhagwant Mann, Grewal, Harpal cheema, Punjab BJP, Simranjit Singh Mann