ਗਾਇਕ ਹਰਜੀਤ ਹਰਮਨ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਪਰੰਤੂ ਉਹ ਆਪਣੇ ਪੁਰਾਣੇ ਮਿੱਤਰਾਂ-ਬੇਲੀਆਂ ਨੂੰ ਬਾਕਾਇਦਾ ਤੌਰ ‘ਤੇ ਮਿਲ ਰਹੇ ਹਨ।

ਹਰਜੀਤ ਹਰਮਨ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

  • Share this:
    ਚੰਡੀਗੜ੍ਹ- ਪੰਜਾਬੀ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਵੀਰਵਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।  ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਪਰੰਤੂ ਉਹ ਆਪਣੇ ਪੁਰਾਣੇ ਮਿੱਤਰਾਂ-ਬੇਲੀਆਂ ਨੂੰ ਬਾਕਾਇਦਾ ਤੌਰ ‘ਤੇ ਮਿਲ ਰਹੇ ਹਨ। ਵੀਰਵਾਰ ਮੁੱਖ ਮੰਤਰੀ ਮਾਨ ਨਾਲ ਪੰਜਾਬੀ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਮੁਲਾਕਾਤ ਕੀਤੀ। ਹਰਮਨ ਨੇ ਭਗਵੰਤ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਦਿੱਤਾ।
    ਹਰਜੀਤ ਹਰਮਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਪੋਸਟਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਲਿਖਿਆ ਹੈ ਕਿ ਅੱਜ ਵੀਰ ਭਗਵੰਤ ਮਾਨ (ਮੁੱਖ ਮੰਤਰੀ ਪੰਜਾਬ )ਨੂੰ ਸੀਐਮ ਹਾਊਸ ਵਿਖੇ ਮਿਲਕੇ ਉਹਨਾਂ ਨੂੰ ਮੁੱਖ ਮੰਤਰੀ ਬਨਣ ਤੇ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਬਾਰੇ ਖੁੱਲਕੇ ਵਿਚਾਰਾਂ ਹੋਈਆਂ।  ਦੱਸ ਦੇਈਏ ਕਿ ਪੰਜਾਬ ਦੇ ਗਾਇਕਾਂ ਵੱਲੋਂ ਵੀ ਪੰਜਾਬ ਚੋਣਾਂ 2022 ਦੌਰਾਨ ਮਾਨ ਦੀ ਚੋਣ ਮੁਹਿੰਮ ਵਿੱਚ ਵੀ ਵੱਧ ਚੜ੍ਹ ਕੇ ਹੁੰਗਾਰਾ ਦਿੱਤਾ ਗਿਆ ਸੀ।
    Published by:Ashish Sharma
    First published: