• Home
  • »
  • News
  • »
  • punjab
  • »
  • HARJIT GREWAL STATEMENT ON CAPT AMARINDER SINGH PRESS BRIEFING

ਕੈਪਟਨ ਸਮਝਦਾਰੀ ਨਾਲ ਫੈਸਲੇ ਲੈਂਦੇ ਹਨ, ਰਾਸ਼ਟਰਵਾਦ ਦੇ ਮੁੱਦੇ 'ਤੇ ਸਾਡੀ ਸੋਚ ਇਕ: ਹਰਜੀਤ ਗਰੇਵਾਲ

ਕੈਪਟਨ ਸਮਝਦਾਰੀ ਨਾਲ ਫੈਸਲੇ ਲੈਂਦੇ ਹਨ, ਰਾਸ਼ਟਰਵਾਦ ਦੇ ਮੁੱਦੇ 'ਤੇ ਸਾਡੀ ਸੋਚ ਇਕ: ਹਰਜੀਤ ਗਰੇਵਾਲ ( ਫਾਈਲ ਫੋਟੋ)

ਕੈਪਟਨ ਸਮਝਦਾਰੀ ਨਾਲ ਫੈਸਲੇ ਲੈਂਦੇ ਹਨ, ਰਾਸ਼ਟਰਵਾਦ ਦੇ ਮੁੱਦੇ 'ਤੇ ਸਾਡੀ ਸੋਚ ਇਕ: ਹਰਜੀਤ ਗਰੇਵਾਲ ( ਫਾਈਲ ਫੋਟੋ)

  • Share this:
    ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ਼ ਵਿਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਉਤੇ ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਿਆਨ ਆਇਆ ਹੈ। ਗਰੇਵਾਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਮਝਦਾਰੀ ਨਾਲ ਫੈਸਲੇ ਲੈਂਦੇ ਹਨ ਤੇ ਉਹ ਬਹੁਤ ਵਧੀਆ ਸਿਆਸਤਦਾਨ ਹਨ।

    ਉਹ ਪੰਜਾਬ ਦੇ ਹਿੱਤ 'ਚ ਫੈਸਲੇ ਲੈਣਗੇ। ਕੈਪਟਨ ਸਾਹਿਬ ਅਤੇ ਸਾਡੀ ਰਾਸ਼ਟਰਵਾਦ ਦੇ ਮੁੱਦੇ 'ਤੇ ਸੋਚ ਇਕ ਹੈ।

    ਬੀਐਸਐਫ ਦਾ ਮੁੱਦਾ ਸਹੀ ਮੁੱਦਾ ਹੈ, ਜੋ ਵੀ ਰਾਸ਼ਟਰ ਹਿੱਤ ਨੂੰ ਸਮਝਦਾ ਹੈ, ਦੇਸ਼ ਦੀ ਸੁਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਇਹ ਨਹੀਂ ਕਿਹਾ ਕਿ ਅਸੀਂ ਕੈਪਟਨ ਸਾਹਿਬ ਨਾਲ ਗਠਜੋੜ ਦੀ ਗੱਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ, ਕੇਂਦਰੀ ਲੀਡਰਸ਼ਿਪ ਫੈਸਲਾ ਕਰੇਗੀ।

    ਪੰਜਾਬ ਵਿੱਚ ਕੀ ਕਰਨਾ ਹੈ, ਅਸੀਂ ਆਪਣੀ ਤਿਆਰੀ ਵਿੱਚ ਰੁੱਝੇ ਹੋਏ ਹਾਂ, ਕੈਪਟਨ ਨੇ ਕੀ ਕਰਨਾ ਹੈ, ਕੈਪਟਨ ਨੂੰ ਪਤਾ ਹੋਵੇਗਾ।

    ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਜੋ ਵੀ ਕਿਸਾਨ ਅੰਦੋਲਨ ਦਾ ਹੱਲ ਚਾਹੁੰਦਾ ਹੈ, ਉਹ ਸਹੀ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ।

    ਸੁਖਜਿੰਦਰ ਰੰਧਾਵਾ ਕਾਬਲ ਨਹੀਂ, ਗੰਭੀਰ ਨਹੀਂ, ਉਨ੍ਹਾਂ ਕੋਲ ਤਜ਼ਰਬੇ ਦੀ ਘਾਟ ਹੈ, ਅਜਿਹੇ ਵਿਅਕਤੀ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ- ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਕਹੇ, ਉਸ ਦੀ ਕੋਈ ਭਰੋਸੇਯੋਗਤਾ ਨਹੀਂ ਹੈ।

    ਪੰਜਾਬ 'ਚ ਭਾਜਪਾ ਇਕੱਲੀ ਚੋਣ ਲੜ ਸਕਦੀ ਹੈ। ਕੈਪਟਨ ਸਾਹਿਬ ਜੋ ਕਹਿ ਰਹੇ ਹਨ, ਉਹ ਠੀਕ ਹੀ ਕਹਿ ਰਹੇ ਹਨ, ਹੁਣ ਇਹੋ ਜਿਹੀਆਂ ਟਿੱਪਣੀਆਂ ਕਰਨ ਦਾ ਸਮਾਂ ਨਹੀਂ ਹੈ। ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ, ਪੰਜਾਬ ਨੂੰ ਬਚਾਉਣ ਲਈ ਭਾਜਪਾ ਨੂੰ ਜੋ ਵੀ ਕਰਨਾ ਪਿਆ, ਉਹ ਕਰੇਗੀ।
    Published by:Gurwinder Singh
    First published: