Home /News /punjab /

ਸਿਮਰਨਜੀਤ ਸਿੰਘ ਮਾਨ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦੈ : ਗਰੇਵਾਲ

ਸਿਮਰਨਜੀਤ ਸਿੰਘ ਮਾਨ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦੈ : ਗਰੇਵਾਲ

ਸਿਮਰਨਜੀਤ ਸਿੰਘ ਮਾਨ ਸਿੱਖਾਂ ਲਈ ਕਲੰਕ, ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦੈ : ਗਰੇਵਾਲ

ਸਿਮਰਨਜੀਤ ਸਿੰਘ ਮਾਨ ਸਿੱਖਾਂ ਲਈ ਕਲੰਕ, ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦੈ : ਗਰੇਵਾਲ

ਕਿਹਾ, ਭਾਜਪਾ ਕਿਸੇ ਵੀ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦੀ, ਇਸ ਲਈ ਸਿਮਰਨਜੀਤ ਸਿੰਘ ਮਾਨ ਗਲਤਫਹਿਮੀਆਂ ਨਾ ਫੈਲਾਉਣ।

  • Share this:

ਚੰਡੀਗੜ੍ਹ-  ਅੱਜ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਐਸਜੀਪੀਸੀ ਚੋਣਾਂ ਨਾ ਹੋਣ ਦਾ ਮੁੱਦਾ ਚੁੱਕਿਆ। ਐਸਜੀਪੀਸੀ ਚੋਣਾਂ ਨਾ ਹੋਣ ਪਿੱਛੇ ਉਨ੍ਹਾਂ ਭਾਜਪਾ ਅਤੇ ਆਰਐਸਐਸ ਦਾ ਹੱਥ ਦੱਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਚੋਣਾਂ ਛੇਤੀ ਕਰਵਾਈਆਂ ਜਾਣ।

ਭਾਜਪਾ ਆਗੂ ਨੇ ਸਿਮਰਨਜੀਤ ਸਿੰਘ ਮਾਨ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਨਾ ਰੂੜ ਸਿੰਘ ਸਿੱਖਾਂ ਦੇ ਸਭ ਤੋਂ ਵੱਡੇ ਗੱਦਾਰ ਸਨ। ਸਿਮਰਨਜੀਤ ਸਿੰਘ ਮਾਨ ਸਿੱਖਾਂ ਲਈ ਕਲੰਕ ਹੈ। ਇਹਨੂੰ ਵੇਖ ਕੇ ਸਿਰ ਝੁਕ ਜਾਂਦਾ ਹੈ ਅਤੇ ਸ਼ਰਮਸਾਰ ਹੋ ਜਾਂਦੇ ਹਨ।  ਗਰੇਵਾਲ ਨੇ ਅੱਗੇ ਕਿਹਾ ਕਿ ਅਸੀਂ ਕਿਉਂ sgpc ਦੀ ਚੋਣਾਂ ਵਿੱਚ ਅੜਿੱਕਾ ਪਾਵਾਂਗੇ। ਕੋਰਟ ਤੋਂ ਸਮਾਂ ਮਿਲਿਆ ਹੈ। ਕੋਰਟ ਨੇ ਰੋਕ ਲਗਾਈ ਸੀ। ਮਾਨ ਨੂੰ ਆਪਣੇ ਬਿਆਨ ਉਤੇ ਮੁਆਫੀ ਮੰਗਣੀ ਚਾਹੀਦਾ ਹੈ।

ਗਰੇਵਾਲ ਨੇ ਅੱਗੇ ਕਿ ਹਾ ਭਾਜਪਾ ਕਿਸੇ ਵੀ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦੀ, ਇਸ ਲਈ ਸਿਮਰਨਜੀਤ ਸਿੰਘ ਮਾਨ ਗਲਤਫਹਿਮੀਆਂ ਨਾ ਫੈਲਾਉਣ। ਇਹ ਤਾਂ ਖੁਦ ਸਰਟੀਫਿਕੇਟ ਦੇ ਕੇ ਪੈਸੇ ਲੈਂਦੇ ਸੀ, ਇਨ੍ਹਾਂ ਨੂੰ ਕੀ ਆਖੀਏ। ਇਸ ਮੌਕੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਅਕਾਲੀ ਦਲ ਦੀ ਸਿਫਤ ਕੀਤੀ।



ਪੰਜਾਬ ਭਾਜਪਾ ਦੇ ਬੁਲਾਰੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਿਮਰਨਜੀਤ ਮਾਨ ਦੀ ਕੀ ਗੱਲ ਕਰਨੀ, ਉਹ ਤਾਂ ਉਂਝ ਹੀ ਊਲ ਜਲੂਲ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਚੋਣਾਂ ਪਿੱਛੇ ਨਾ ਬੀਜੇਪੀ ਦਾ ਹੱਥ ਹੈ ਅਤੇ ਨਾ ਹੀ ਆਰਐਸਐਸ ਇਸ ਪਿੱਛੇ ਹੈ। ਸਰਕਾਰ ਨੇ ਇਸ ਲਈ ਬਾਕਾਇਦਾ ਚੋਣ ਕਮਿਸ਼ਨ ਨਿਯੁਕਤ ਕੀਤਾ ਹੋਇਆ ਹੈ ਅਤੇ ਚੋਣ ਕਮਿਸ਼ਨ ਇੱਕ ਜਾਣੀ ਮਾਨੀ ਹਸਤੀ ਹੈ, ਜਿਨ੍ਹਾਂ ਦੇ ਹੱਥ ਹੀ ਚੋਣਾਂ ਕਰਵਾਉਣ ਦਾ ਮਾਮਲਾ ਹੈ।

Published by:Ashish Sharma
First published:

Tags: Arvind Kejriwal, Bhagwant Mann, Grewal, Harpal cheema, Punjab BJP