ਅੰਮ੍ਰਿਤਸਰ ਦੀ ਹਰਮਨ ਸ਼ਰਮਾ ਨੇ 99.5 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ ਪਹਿਲਾ ਸਥਾਨ ਕੀਤਾ ਹਾਸਿਲ

News18 Punjab
Updated: July 21, 2020, 8:47 PM IST
share image
ਅੰਮ੍ਰਿਤਸਰ ਦੀ ਹਰਮਨ ਸ਼ਰਮਾ ਨੇ 99.5 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ ਪਹਿਲਾ ਸਥਾਨ ਕੀਤਾ ਹਾਸਿਲ
ਅੰਮ੍ਰਿਤਸਰ ਦੀ ਹਰਮਨ ਸ਼ਰਮਾ ਨੇ 99.5 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ ਪਹਿਲਾ ਸਥਾਨ ਕੀਤਾ ਹਾਸਿਲ

  • Share this:
  • Facebook share img
  • Twitter share img
  • Linkedin share img
ਅਮਿਤ ਸ਼ਰਮਾ

ਪੰਜਾਬ ਸਕੂਲ ਸਿਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਆਇਆ ਹੈ ਜਿਸ ਵਿੱਚ ਇੱਕ ਵਾਰ ਫਿਰ ਲੜਕੀਆਂ ਨੇ ਸਬ ਤੋਂ ਵੱਧ ਨੰਬਰ ਹਾਸਿਲ ਕੀਤੇ ਹਨ। ਅੰਮ੍ਰਿਤਸਰ ਦੇ ਸਰਕਾਰੀ ਸਕੂਲ ਨੌਸ਼ਹਿਰਾ ਦੀ ਵਿਦਿਆਰਥਣ ਹਰਮਨ ਸ਼ਰਮਾ ਨੇ 99.5 ਫੀਸਦ ਨੰਬਰ ਲੈ ਕੇ ਜਿਲ੍ਹੇ ਵਿਚੋਂ ਬਾਜੀ ਮਾਰੀ ਹੈ।

ਸਰਕਾਰੀ ਸਕੂਲ ਦੇ ਬੱਚੇ ਵੀ ਹੁਣ ਕਿਸੇ ਤੋਂ ਘੱਟ ਨਹੀਂ ਹਨ, ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਹਨ ਇਹ ਚੰਗੀ ਪੜਾਈ ਦਾ ਹੀ ਨਤੀਜਾ ਹੈ ਉੱਥੇ ਹੀ ਅੱਜ ਹਰਮਨ ਦੇ ਘਰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਿਆ ਹੋਇਆ ਹੈ ,ਹਰਮਨ ਨਾਲ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਜਿਲੇ ਵਿਚੋਂ ਟਾਪ ਤੇ ਆਈ ਹਾਂ ਮੇਰੇ ਮਾਤਾ ਪਿਤਾ ਤੇ ਮੇਰੇ ਟੀਚਰ ਨੇ ਮੈਨੂੰ ਪੜਾਈ ਵਿੱਚ ਬੜਾ ਸਹਿਯੋਗ ਦਿੱਤਾ। ਹਰਮਨ ਨੇ ਕਿਹਾ ਕਿ ਮੈਂ ਇੱਕ ਟੀਚਰ ਬਣਨਾ ਚਾਹੁੰਦੀ ਹਾਂ। ਇਸ ਮੌਕੇ ਹਰਮਨ ਦੀ ਮਾਂ ਨੇ ਕਿਹਾ ਕਿ ਮੇਰੀਆਂ ਤਿੰਨ ਧੀਆਂ ਹਨ, ਮੇਰਾ ਲੜਕਾ ਕੋਈ ਨਹੀਂ, ਪਰ ਮੈਂ ਇਨ੍ਹਾਂ ਲੜਕੀਆਂ ਨੂੰ ਹੀ ਲੜਕੇ ਸਮਝ ਦੀ ਹਾਂ। ਮੈਨੂੰ ਆਪਣੀ ਧੀ ਤੇ ਮਾਣ ਹੈ ਕਿ ਉਨ੍ਹੇ ਸਾਡੇ ਪਰਿਵਾਰ ਤੇ ਸਕੂਲ ਦਾ ਨਾਂ ਸਾਰੇ ਜਿਲ੍ਹੇ ਵਿੱਚ ਰੋਸ਼ਨ ਕੀਤਾ ਹੈ। ਮੈਂ ਸਕੂਲ ਸਟਾਫ ਨੂੰ ਵੀ ਮੁਬਾਰਕਬਾਦ ਦਿੰਦੀ ਹਾਂ ਉਨ੍ਹਾਂ ਦਾ ਸਦਕਾ ਅੱਜ ਮੇਰੀ ਧੀ ਇਸ ਮੁਕਾਮ ਤੇ ਪੁੱਜੀ ਹੈ।
ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਨੇ ਵੀ ਹਰਮਨ ਦੇ ਚੰਗੇ ਨੰਬਰ ਆਉਣ ਤੇ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਮਨ ਸਾਡੇ ਸਕੂਲ ਦੀ ਹੋਣਹਾਰ ਸਟੂਡੈਂਟ ਹੈ, ਜਿਸ ਨੇ ਸਾਡੇ ਸਕੂਲ ਦਾ ਸਾਰੇ ਜਿਲੇ ਵਿੱਚ ਨਾਮ ਰੋਸ਼ਨ ਕੀਤਾ ਹੈ। ਮੈਂ ਇਸਦੇ ਟੀਚਰ ਤੇ ਮਾਂ ਬਾਪ ਨੂੰ ਵੀ ਵਧਾਈ ਦਿੰਦੀ ਹਾਂ।
Published by: Ashish Sharma
First published: July 21, 2020, 8:46 PM IST
ਹੋਰ ਪੜ੍ਹੋ
ਅਗਲੀ ਖ਼ਬਰ