ਕਬਾੜ ਦਾ ਕੰਮ ਕਰਦਾ ਹਰਪਾਲ ਰਾਤੋ-ਰਾਤ ਬਣਿਆ ਸਟਾਰ, ਵੀਡੀਓ

ਕਬਾੜ ਦਾ ਕੰਮ ਕਰਦਾ ਹਰਪਾਲ ਰਾਤੋ-ਰਾਤ ਬਣਿਆ ਸਟਾਰ, ਵੀਡੀਓ

 • Share this:
  ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਕਬਾੜ ਦਾ ਕੰਮ ਕਰਨ ਵਾਲੇ ਇੱਕ ਸ਼ਖਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਹੈ। ਫਰੀਦਕੋਟ ਦੇ ਪਿੰਡ ਪੱਖੀ ਕਲਾਂ ਦੇ ਰਹਿਣ ਵਾਲੇ ਹਰਪਾਲ ਸਿੰਘ ਦੇ ਹੁਨਰ ਨੂੰ ਸੋਸ਼ਲ ਮੀਡੀਆ ਨੇ ਲੋਕਾਂ ਤੱਕ ਪਹੁੰਚਾਇਆ।

  ਹਰਪਾਲ ਸਿੰਘ ਦਾ ਗੀਤ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਹਰਪਾਲ ਉਹ ਵੇਲਾ ਵੀ ਯਾਦ ਕਰ ਰਹੇ ਹਨ। ਜਦੋਂ ਮਰਹੂਮ ਕਲਾਕਾਰ ਕੁਲਦੀਪ ਮਾਣਕ ਦੇ ਸਾਹਮਣੇ ਹੀ ਉਨ੍ਹਾਂ ਦੀ ਕਲੀ ਗਾਈ ਸੀ।

  ਕੁਲਦੀਪ ਮਾਣਕ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ ਗੁੱਟ ਤੇ ਬੰਨ੍ਹੀ ਘੜੀ ਉਤਾਰ ਕੇ ਹਰਪਾਲ ਨੂੰ ਦੇ ਦਿੱਤੀ ਸੀ। ਬੇਹੱਦ ਗਰੀਬ ਘਰ ਨਾਲ ਸਬੰਧਤ ਹਰਪਾਲ ਦੀ ਗਾਇਕ ਬਣਨ ਦੀ ਚਾਹਤ ਸੀ,, ਪਰ ਗਰੀਬੀ ਕਰਕੇ ਉਹ ਇਸ ਸ਼ੌਕ ਨੂੰ ਪੁਗਾ ਨਹੀਂ ਸਕੇ। ਹੈਠਾਂ ਦੇਖੋ ਉਸਦੀ ਵੀਡੀਓ।
  Published by:Sukhwinder Singh
  First published:
  Advertisement
  Advertisement